Image default
About us

ਮਾਨ ਸਰਕਾਰ ਦਾ ਵੱਡਾ ਐਲਾਨ, ਸੂਬੇ ਦੇ ਸਾਰੇ ਸਕੂਲ ਇਸ ਦਿਨ ਤੱਕ ਰਹਿਣਗੇ ਬੰਦ

ਮਾਨ ਸਰਕਾਰ ਦਾ ਵੱਡਾ ਐਲਾਨ, ਸੂਬੇ ਦੇ ਸਾਰੇ ਸਕੂਲ ਇਸ ਦਿਨ ਤੱਕ ਰਹਿਣਗੇ ਬੰਦ

 

 

 

Advertisement

 

ਚੰਡੀਗੜ੍ਹ, 23 ਅਗਸਤ (ਡੇਲੀ ਪੋਸਟ ਪੰਜਾਬੀ)- ਹਿਮਾਚਲ ਪ੍ਰਦੇਸ਼ ਸਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਕਰਕੇ ਦੋਵੇਂ ਸੂਬੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇਸੇ ਨੂੰ ਧਿਆਨ ਵਿੱਚ ਰਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ/ ਏਡਿਡ/ ਮਾਨਤਾ ਪ੍ਰਾਈਵੇਟ ਤੇ ਪ੍ਰਾਈਵੇਟ ਸਕੂਲਾਂ ਵਿੱਚ ਅੱਜ 23 ਅਗਸਤ ਤੋਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਹ ਛੁੱਟੀਆਂ 26 ਅਗਸਤ ਦਿਨ ਸ਼ਨੀਵਾਰ ਤੱਕ ਕੀਤੀਆਂ ਗਈਆਂ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਦੀ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ ‘ਚ ਪਿਛਲੇ 24 ਘੰਟਿਆਂ ਤੋਂ ਮੀਂਹ ਜਾਰੀ ਹੈ। ਚੰਡੀਗੜ੍ਹ-ਸ਼ਿਮਲਾ ਫੋਰਲੇਨ ਸਮੇਤ 600 ਤੋਂ ਵੱਧ ਸੜਕਾਂ ਰਾਤ ਭਰ ਪਏ ਭਾਰੀ ਮੀਂਹ ਤੋਂ ਬਾਅਦ ਸੂਬੇ ਭਰ ਵਿੱਚ ਕਈ ਥਾਵਾਂ ‘ਤੇ ਲੈਂਡ ਸਲਾਈਡ ਹੋਣ ਕਾਰਨ ਬੰਦ ਹੋ ਗਈਆਂ ਹਨ। ਸ਼ਿਮਲਾ ਦੇ ਵਿਜੇਨਗਰ ‘ਚ ਪਾਣੀ ਦਾਖਲ ਹੋਣ ਕਾਰਨ ਰਾਤ ਨੂੰ ਦੋ ਘਰਾਂ ਨੂੰ ਖਾਲੀ ਕਰਵਾਉਣਾ ਪਿਆ। ਪਹਾੜਾਂ ‘ਤੇ ਲੋਕ ਦਹਿਸ਼ਤ ਵਿਚ ਹਨ।

ਹਿਮਾਚਲ ‘ਚ ਮੌਸਮ ਵਿਭਾਗ ਨੇ 8 ਜ਼ਿਲਿਆਂ ‘ਚ ਅਗਲੇ ਤਿੰਨ ਭਾਰੀ ਬਾਰਿਸ਼ਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੀਂਹ ਕਾਰਨ ਵਿੱਦਿਅਕ ਅਦਾਰਿਆਂ ਵਿੱਚ ਦੋ ਦਿਨ ਛੁੱਟੀ ਰਹੇਗੀ। ਇੱਥੇ ਬੀਬੀਐਮਬੀ ਨੇ ਵੀ ਹੜ੍ਹ ਦੇ ਸੰਭਾਵਿਤ ਖ਼ਤਰੇ ਨੂੰ ਲੈ ਕੇ ਨਦੀ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਅਲਰਟ ਜਾਰੀ ਕੀਤਾ ਹੈ।

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਭਾਖੜਾ ਅਤੇ ਪੌਂਗ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਉਛਾਲ ਹੈ। ਇਸ ਕਾਰਨ ਸੂਬੇ ਦੇ ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ, ਫਿਰੋਜ਼ਪੁਰ, ਜਲੰਧਰ, ਮੋਗਾ, ਰੂਪਨਗਰ, ਕਪੂਰਥਲਾ, ਨਵਾਂਸ਼ਹਿਰ ਯਾਨੀ ਸੂਬੇ ਦੇ ਕੁੱਲ 9 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ।

Advertisement

Related posts

9 ਜੂਨ ਨੂੰ ਜੰਤਰ-ਮੰਤਰ ‘ਤੇ ਨਹੀਂ ਹੋਵੇਗੀ ਮਹਾਪੰਚਾਇਤ, ਟਿਕੈਤ ਬੋਲੇ-‘ਪਹਿਲਵਾਨਾਂ ਦੇ ਕਹਿਣ ‘ਤੇ ਲਿਆ ਫੈਸਲਾ’

punjabdiary

Breaking- ਮ੍ਰਿਤਕ ਅਸਲਾ ਲਾਇਸੰਸੀਆਂ ਦੇ ਲਾਇਸੰਸ ਕੀਤੇ ਜਾਣਗੇ ਰੱਦ-ਜਿਲਾ ਮੈਜਿਸਟ੍ਰੇਟ

punjabdiary

ਬੀਐਫਯੂਐਚਐਸ ਅਤੇ ਇਸਦੇ ਕਾਂਸਟੀਚੂਐਂਟ ਕਾਲਜਾਂ ਦੇ ਫੈਕਲਟੀ ਦੀ ਸਾਈਕਲ ਰੈਲੀ ਦੁਆਰਾ ਸੜਕ ਸੁਰੱਖਿਆ ਹਫ਼ਤਾ ਮਨਾਇਆ

punjabdiary

Leave a Comment