Image default
About us

ਮਾਨ ਸਰਕਾਰ 27 ਨਵੰਬਰ ਨੂੰ ਗੁਰਪੁਰਬ ਮੌਕੇ ਸ਼ੁਰੂ ਕਰੇਗੀ ਮੁਫਤ ਆਟੇ ਦੀ ਹੋਮ ਡਲਿਵਰੀ, 1.42 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ

ਮਾਨ ਸਰਕਾਰ 27 ਨਵੰਬਰ ਨੂੰ ਗੁਰਪੁਰਬ ਮੌਕੇ ਸ਼ੁਰੂ ਕਰੇਗੀ ਮੁਫਤ ਆਟੇ ਦੀ ਹੋਮ ਡਲਿਵਰੀ, 1.42 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ

 

 

 

Advertisement

ਚੰਡੀਗੜ੍ਹ, 17 ਨਵੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਸਰਕਾਰ ਨੇ 27 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਵਿਚ ਗਰੀਬਾਂ ਨੂੰ ਕਣਕ ਤੇ ਆਟੇ ਦੀ ਹੋਮ ਡਲਿਵਰੀ ਦੀ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਖਾਧ ਤੇ ਨਾਗਰਿਕ ਸਪਲਾਈ ਵਿਭਾਗ ਵੱਲੋਂ ਤਿਆਰ ਕੀਤੀ ਗਈ ਯੋਜਨਾ ਦੀ ਰੂਪ-ਰੇਖਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਰੀ ਝੰਡੀ ਦਿੱਤੀ ਹੈ। ਹਾਲਾਂਕਿ ਯੋਜਨਾ ਤਹਿਤ ਹੋਮ ਡਲਿਵਰੀ ਅਗਲੇ ਸਾਲ ਜਨਵਰੀ ਤੋਂ ਹੀ ਸ਼ੁਰੂ ਹੋ ਸਕੇਗੀ ਪਰ ਇਸ ਯੋਜਨਾ ਦਾ ਰਸਮੀ ਐਲਾਨ ਇਸੇ ਮਹੀਨੇ ਹੋ ਜਾਵੇਗਾ।

ਯੋਜਨਾ ਨਾਲ ਸੂਬੇ ਵਿਚ ਲਗਭਗ 1.42 ਕਰੋੜ ਲਾਭਪਾਤਰੀਆਂ ਨੂੰ ਘਰ ਬੈਠੇ ਆਟਾ ਮਿਲ ਸਕੇਗਾ। ਸਰਕਾਰ ਯੋਜਨਾ ਤਹਿਤ ਹਰ ਮੀਹਨੇ 72500 ਮੀਟਰਕ ਟਨ ਰਾਸ਼ਨ ਵੰਡੇਗੀ।ਯੋਜਨਾ ਤਹਿਤ ਰਾਸ਼ਟਰੀ ਖਾਧ ਐਕਟ ਅਧੀਨ ਅਕਤੂਬਰ ਤੋਂ ਦਸੰਬਰ ਤੱਕ ਦੀ ਮਿਆਦ ਲਈ ਕਣਕ ਵੰਡੀ ਜਾ ਚੁੱਕੀ ਹੈ।ਅਗਲੇ ਸਾਲ ਜਨਵਰੀ ਵਿਚ ਲਾਭਪਾਤਰੀਆਂ ਨੂੰ ਹੋਮ ਡਲਿਵਰੀ ਮਿਲੇਗੀ। ਸਰਕਾਰ ਨੇ ਕਣਕ ਦੀ ਪਿਸਾਈ ਲਈ ਤਿੰਨ ਦਰਜਨ ਆਟਾ ਮਿੱਲਾਂ ਦੀ ਵੀ ਪਛਾਣ ਕਰ ਲਈ ਹੈ।

ਆਟਾ ਮਿੱਲਾਂ ਵਾਲੇ ਗੋਦਾਮਾਂ ਤੋਂ ਕਣਕ ਚੁੱਕਣਗੇ ਤੇ ਪਿਸਾਈ ਦੇ ਬਾਅਦ ਰਾਸ਼ਨ ਡਿਪੂ ਨੂੰ ਆਟੇ ਦੀ ਡਲਿਵਰੀ ਦੇਣਗੇ। ਆਟਾ ਮਿੱਲਾਂ 5 ਤੋਂ 10 ਕਿਲੋ ਦੀ ਪੈਕਿੰਗ ਵਿਚ ਆਟਾ ਪੈਕ ਕਰੇਗੀ। ਲਗਭਗ 3500 ਰਾਸ਼ਨ ਡਿਪੂ ਜ਼ਰੀਏ ਯੋਜਨਾ ਦਾ ਸ਼ੁੱਭ ਆਰੰਭ ਹੋਵੇਗਾ। ਚਾਰ ਕੰਪਨੀਆਂ ਨੂੰ ਟੈਂਡਰ ਜ਼ਰੀਏ ਘਰ-ਘਰ ਆਟਾ ਪਹੁੰਚਾਉਣ ਦਾ ਕੰਮ ਅਲਾਟ ਕਰ ਦਿੱਤਾ ਹੈ। ਪਹਿਲਾਂ ਇਸ ਯੋਜਨਾ ਤਹਿਤ ਹਰੇਕ ਤਿੰਨ ਮਹੀਨੇ ‘ਤੇ ਹੋਮ ਡਲਿਵਰੀ ਦਾ ਫੈਸਲਾ ਲਿਆ ਗਿਆ ਸੀ ਪਰ ਹੁਣ ਹਰ ਮਹੀਨੇ ਹੋਮ ਡਲਿਵਰੀ ਕੀਤੀ ਜਾਵੇਗੀ। ਪੂਰੀ ਯੋਜਨਾ ‘ਤੇ ਲਗਭਗ 670 ਕਰੋੜ ਰੁਪਏ ਖਰਚ ਹੋਣਗੇ।

Advertisement

Related posts

Breaking- ਪੰਜਾਬ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ 10 ਸਤੰਬਰ ਨੂੰ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਪੈਨਸ਼ਨਰਾਂ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ

punjabdiary

ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਮਾਮਲਾ: HC ਦੇ ਸਖ਼ਤ ਰੁਖ਼ ਮਗਰੋਂ ਪੰਜਾਬ ਸਰਕਾਰ ਨੇ ਵਾਪਸ ਲਿਆ ਫੈਸਲਾ

punjabdiary

Breaking- ਸੰਘਰਸ਼ਸ਼ੀਲ ਅਧਿਆਪਕਾਂ ਪ੍ਰਤੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੇ ਗਏ ਬਿਆਨ ਦੀ ਸਖ਼ਤ ਨਿਖੇਧੀ

punjabdiary

Leave a Comment