ਮਿਸ਼ਨ ਮੈਂਬਰਾਂ ਨੇ ਭਾਈ ਕੁੱਕੂ ਨਾਲ ਦੁੱਖ ਸਾਂਝਾ ਕੀਤਾ
— ਪਤਨੀ ਦੀ ਹੋ ਗਈ ਸੀ ਮੌਤ –
ਸ੍ਰੀ ਮੁਕਤਸਰ ਸਾਹਿਬ, 5 ਮਈ – ਬੇਹੱਦ ਸ਼ਰੀਫ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੀ ਧਰਮਪਤਨੀ ਅਤੇ ਭਾਈ ਰਾਹੁਲ ਸਿੱਧੂ ਦੇ ਸਤਿਕਾਰ ਯੋਗ ਮਾਤਾ ਪਰਮਜੀਤ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨਾਂ ਦੀ ਮੌਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁੱਕੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸੇ ਤਰਾਂ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਸਲਾਹਕਾਰ ਇੰਜ. ਅਸ਼ੋਕ ਭਾਰਤੀ, ਇਸਤਰੀ ਆਗੂ ਛਿੰਦਰ ਕੌਰ ਧਾਲੀਵਾਲ, ਉਪ ਪ੍ਰਧਾਨ ਡਾ. ਸੁਰਿੰਦਰ ਗਿਰਧਰ, ਚੌ. ਬਲਬੀਰ ਸਿੰਘ, ਐਡਵੋਕੇਟ ਵਿਜੇ ਵਰਮਾ, ਸਾਬਕਾ ਕੌਂਸਲਰ ਰਾਮ ਸਿੰਘ ਪੱਪੀ ਅਤੇ ਨਰਿੰਦਰ ਕਾਕਾ ਫੋਟੋ ਗ੍ਰਾਫਰ ਆਦਿ ਮੌਜੂਦ ਸਨ। ਮਿਸ਼ਨ ਵੱਲੋਂ ਭਾਈ ਕੁੱਕੂ ਅਤੇ ਭਾਈ ਰਾਹੁਲ ਸਿੱਧੂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਨਾਂ ਦੀ ਸੰਸਥਾ ਭਾਈ ਪਰਿਵਾਰ ਨਾਲ ਦੁੱਖ ਦੀ ਇਸ ਘੜੀ ਵਿੱਚ ਪੂਰੀ ਤਰਾਂ ਸ਼ਰੀਕ ਹੈ। ਸੰਸਥਾ ਵੱਲੋਂ ਵਿਛਲ਼ੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਦੁਆ ਵੀ ਕੀਤੀ।
ਫੋਟੋ ਕੈਪਸ਼ਨ : ਭਾਈ ਕੁੱਕੂ ਨਾਲ ਦੁੱਖ ਸਾਂਝਾ ਕਰਦੇ ਪ੍ਰਧਾਨ ਢੋਸੀਵਾਲ ਅਤੇ ਦੂਸਰੇ ਮੈਂਬਰ।