Image default
ਤਾਜਾ ਖਬਰਾਂ

ਮੀਟਿੰਗਾਂ ਵਿੱਚੋਂ ਗੈਰ ਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਦੀ ਹਦਾਇਤ

ਮੀਟਿੰਗਾਂ ਵਿੱਚੋਂ ਗੈਰ ਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਦੀ ਹਦਾਇਤ
ਮੋਗਾ, 26 ਅਪ੍ਰੈਲ :- (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਜਿ਼ਲ੍ਹਾ ਮੋਗਾ ਵਿੱਚ ਸੇਵਾਵਾਂ ਨਿਭਾਅ ਰਹੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਮੀਟਿੰਗਾਂ ਵਿੱਚੋਂ ਬਿਨ੍ਹਾਂ ਕਾਰਨ ਗੈਰ ਹਾਜ਼ਰ ਰਹਿਣ ਦੀ ਪ੍ਰਵਿਰਤੀ ਨੂੰ ਛੱਡ ਦੇਣ ਅਤੇ ਹਰੇਕ ਮੀਟਿੰਗ ਵਿਚ ਹਾਜ਼ਰ ਹੋਣਾ ਯਕੀਨੀ ਬਣਾਉਣ। ਅੱਜ ਜੁਬਾਨੀ ਹੁਕਮ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਤੌਰ ਉੱਤੇ ਦੇਖਣ ਵਿੱਚ ਆਉਂਦਾ ਹੈ ਕਿ ਮੀਟਿੰਗਾਂ ਵਿੱਚ ਕਈ ਅਧਿਕਾਰੀ ਬਿਨਾਂ ਕਿਸੇ ਕਾਰਨ ਅਤੇ ਅਗਾਊਂ ਸੂਚਨਾ ਗੈਰ ਹਾਜ਼ਰ ਰਹਿੰਦੇ ਹਨ ਜੋ ਕਿ ਠੀਕ ਨਹੀਂ ਹੈ। ਇਸ ਨਾਲ ਪ੍ਰਸ਼ਾਸ਼ਨਿਕ ਕੰਮਾਂ ਵਿੱਚ ਅਣਕਿਆਸੀ ਦੇਰੀ ਆਉਂਦੀ ਹੈ। ਜਿਸ ਦੇ ਨਤੀਜੇ ਵਜੋਂ ਆਮ ਲੋਕਾਂ ਦੀ ਖੱਜਲ ਖ਼ੁਆਰੀ ਹੁੰਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਹੈ ਕਿ ਕਈ ਅਧਿਕਾਰੀਆਂ ਵੱਲੋਂ ਖ਼ਾਨਾਪੂਰਤੀ ਲਈ ਆਪਣੇ ਤੋਂ ਜੂਨੀਅਰ ਸਟਾਫ਼ ਨੂੰ ਮੀਟਿੰਗ ਵਿੱਚ ਭੇਜ ਦਿੱਤਾ ਜਾਂਦਾ ਹੈ। ਜਿੰਨਾਂ ਨੂੰ ਕਿ ਮੀਟਿੰਗ ਵਿੱਚ ਵਿਚਾਰੇ ਜਾਣ ਵਾਲੇ ਨੁਕਤਿਆਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੁੰਦੀ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਭਵਿੱਖ ਵਿੱਚ ਕੋਈ ਵੀ ਸੀਨੀਅਰ ਅਧਿਕਾਰੀ ਆਪਣੇ ਜੂਨੀਅਰ ਨੂੰ ਮੀਟਿੰਗ ਵਿੱਚ ਨਹੀਂ ਭੇਜੇਗਾ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਨੇ ਸਟੇਸ਼ਨ ਤੋਂ ਬਾਹਰ ਜਾਣਾ ਹੈ ਤਾਂ ਉਹ ਉਹਨਾਂ ਤੋਂ ਬਕਾਇਦਾ ਪ੍ਰਵਾਨਗੀ ਲੈਣੀ ਯਕੀਨੀ ਬਣਾਈ ਜਾਵੇ।

Related posts

ਜੂਨ ‘ਚ 14 ਦਿਨਾਂ ਵਿੱਚ ਨਸ਼ੇ ਨਾਲ ਹੋਈਆਂ 14 ਮੌਤਾਂ ਡਰੱਗ ਸੰਕਟ ‘ਆਪ’ ਦੇ ਕੰਟਰੋਲ ਤੋਂ ਬਾਹਰ: ਰਾਜਾ ਵੜਿੰਗ

punjabdiary

Breaking- ਨਾਕੇਬੰਦੀ ਦੌਰਾਨ ਸਵਿਫਟ ਕਾਰ ਵਿਚ ਬੈਠੇ ਨੌਜਵਾਨ ਕੋਲੋ ਹਥਿਆਰ ਬਰਾਮਦ

punjabdiary

ਮਾਧਵ ਢੋਸੀਵਾਲ ਵੈਬਸਾਈਟ ਦੇ ਫਰੰਟ ਪੇਜ਼ ਦਾ ਸ਼ਿੰਗਾਰ ਬਣਿਆ

punjabdiary

Leave a Comment