Image default
About us

ਮੁਖਤਾਰ ਅੰਸਾਰੀ ਦੀ ਮੌਤ ਪਿੱਛੋਂ ਅਲਰਟ ‘ਤੇ ਪੁਲਿਸ, ਕਈ ਇਲਾਕਿਆਂ ਵਿਚ 144 ਲਾਗੂ

ਮੁਖਤਾਰ ਅੰਸਾਰੀ ਦੀ ਮੌਤ ਪਿੱਛੋਂ ਅਲਰਟ ‘ਤੇ ਪੁਲਿਸ, ਕਈ ਇਲਾਕਿਆਂ ਵਿਚ 144 ਲਾਗੂ

 

 

ਨਵੀਂ ਦਿੱਲੀ, 29 ਮਾਰਚ (ਰੋਜਾਨਾ ਸਪੋਕਸਮੈਨ)- ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖ਼ਤਾਰ ਅੰਸਾਰੀ ਦੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ (Mukhtar Ansari Death) ਹੋ ਗਈ। ਉਸ ਨੂੰ ਸਿਹਤ ਵਿਗੜਨ ਮਗਰੋਂ ਬਾਂਦਾ ਦੇ ਮੈਡੀਕਲ ਕਾਲਜ ਲਿਆਂਦਾ ਗਿਆ ਸੀ।

Advertisement

ਇਸ ਤੋਂ ਪਹਿਲਾਂ ਅੰਸਾਰੀ ਨੂੰ ਮੰਗਲਵਾਰ ਨੂੰ ਛੁੱਟੀ ਮਿਲਣ ਮਗਰੋਂ ਯੂਪੀ ਦੇ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਤੋਂ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਸੀ। ਅੰਸਾਰੀ ਨੇ ਉਦੋਂ ਜੇਲ੍ਹ ਵਿਚ ਢਿੱਡ ਪੀੜ ਦੀ ਸ਼ਿਕਾਇਤ ਕੀਤੀ ਸੀ। ਅੰਸਾਰੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਸਾਬਕਾ ਵਿਧਾਇਕ ਨੂੰ ਬੋਲਣ ਵਿਚ ਮੁਸ਼ਕਲ ਆ ਰਹੀ ਸੀ। ਅੰਸਾਰੀ ਮਊ ਤੋਂ ਪੰਜ ਵਾਰ ਵਿਧਾਇਕ ਰਹੇ ਹਨ ਤੇ ਇਨ੍ਹਾਂ ਵਿਚੋਂ ਦੋ ਵਾਰ ਉਹ ਬਸਪਾ ਦੀ ਟਿਕਟ ’ਤੇ ਚੋਣ ਜਿੱਤੇ ਸਨ। ਅੰਸਾਰੀ ਨੇ ਆਖਰੀ ਅਸੈਂਬਲੀ ਚੋਣ 2017 ਵਿਚ ਲੜੀ ਸੀ।

ਇਸ ਦੌਰਾਨ ਮਊ, ਗਾਜ਼ੀਪੁਰ ਅਤੇ ਬਾਂਦਾ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਬਾਂਦਾ ਮੈਡੀਕਲ ਕਾਲਜ ਦੇ ਬਾਹਰ ਪੈਰਾ ਮਿਲਟਰੀ ਬਲਾਂ ਨੂੰ ਵੱਡੀ ਗਿਣਤੀ ‘ਚ ਤਾਇਨਾਤ ਕੀਤਾ ਗਿਆ ਹੈ। ਡੀਜੀਪੀ ਹੈੱਡਕੁਆਰਟਰ ਨੇ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਇਧਰ ਮੁਹੰਮਦਾਬਾਦ ‘ਚ ਮੁਖਤਾਰ ਦੇ ਜੱਦੀ ਘਰ ‘ਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਮੁਖਤਾਰ ਦੇ ਘਰ ਦੇ ਆਲੇ-ਦੁਆਲੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਗਾਜ਼ੀਪੁਰ, ਮਊ, ਆਜ਼ਮਗੜ੍ਹ ਪੁਲਿਸ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੋਸ਼ਲ ਮੀਡੀਆ ‘ਤੇ ਅਫਵਾਹਾਂ, ਭੜਕਾਊ ਜਾਂ ਇਤਰਾਜ਼ਯੋਗ ਪੋਸਟਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁਖਤਾਰ ਦੀ ਮੌਤ ਤੋਂ ਬਾਅਦ ਮਊ, ਬਾਂਦਾ ਅਤੇ ਗਾਜ਼ੀਪੁਰ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

Advertisement

Related posts

GST ਚੋਰੀ ਕਰਨ ਵਾਲਿਆਂ ਵਿਰੁੱਧ ਜਾਰੀ ਮੁਹਿੰਮ ਤਹਿਤ 12 ਫਰਨੇਸ ਦੀ ਜਾਂਚ, 60 ਵਾਹਨ ਕੀਤੇ ਜ਼ਬਤ

punjabdiary

ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਰੋਟੀਆਂ ’ਚ ਤੰਬਾਕੂ ਮਿਲਾ ਕੇ ਦੇਣ ‘ਤੇ ਭੜਕੇ ਜਥੇਦਾਰ, ਬੋਲੇ- ਬਰਦਾਸ਼ਤ ਨਹੀਂ ਕਰਾਂਗੇ

punjabdiary

ਲਵਾਰਿਸ ਹਾਲਤ ਵਿੱਚ ਮਿਲ਼ੇ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ

punjabdiary

Leave a Comment