ਮੁਖਤਾਰ ਅੰਸਾਰੀ ਦੇ ਬੇਟੇ ਉਮਰ ਨੂੰ SC ਤੋਂ ਝਟਕਾ! ਜ਼ਮੀਨ ਹੜੱਪਣ ਦੇ ਮਾਮਲੇ ‘ਚ ਰਾਹਤ ਦੇਣ ਤੋਂ ਇਨਕਾਰ
ਦਿੱਲੀ, 19 ਮਈ (ਡੇਲੀ ਪੋਸਟ ਪੰਜਾਬੀ)- ਮਾਫੀਆ ਮੁਖਤਾਰ ਅੰਸਾਰੀ ਦੇ ਬੇਟੇ ਉੁਮਰ ਅੰਸਾਰੀ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਉਮਰ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਮਰ ਅੰਸਾਰੀ ਨੇ ਲਖਨਊ ਦੇ ਜਿਆਮਊ ਵਿਚ ਜ਼ਮੀਨ ਹੜੱਪਣ ਦੇ ਮਾਮਲੇ ਵਿਚ ਦਰਜ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਪਰ ਸੁਪਰੀਮ ਕੋਰਟ ਨੇ ਮਾਫੀਆ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਦੇ ਮਾਮਲੇ ‘ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ।ਇਸ ਤੋਂ ਪਹਿਲਾਂ ਇਹਾਬਾਦਾ ਹਾਈਕੋਰਟ ਤੋਂ ਵੀ ਉਮਰ ਅੰਸਾਰੀ ਨੂੰ ਰਾਹਤ ਨਹੀਂ ਮਿਲੀ ਸੀ। ਉਮਰ ਅੰਸਾਰੀ ਫਿਲਹਾਲ ਫਰਾਰ ਚੱਲ ਰਿਹਾ ਹੈ। ਪੂਰਾ ਮਾਮਲਾ ਲਖਨਊ ਦੇ ਜਿਆਮਊ ਵਿਚ ਜ਼ਮੀਨ ਨੂੰ ਨਾਜਾਇਜ਼ ਤਰੀਕੇ ਨਾਲ ਹਥਿਆਉਣ ਦਾ ਹੈ। ਇਸ ਕੇਸ ਵਿਚ ਮੁਖਤਾਰ ਅੰਸਾਰੀ ਤੇ ਉਸ ਦੇ ਦੋਵੇਂ ਬੇਟੇ ਉਮਰ ਤੇ ਅੱਬਾਸ ਅੰਸਾਰੀ ਮੁਲਜ਼ਮ ਹਨ।