Image default
About us

ਮੁੱਖ ਖੇਤੀਬਾੜੀ ਅਫਸਰ ਨੇ ਖਾਦ, ਬੀਜ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਕੀਤੀ ਅਚਨਚੇਤ ਚੈਕਿੰਗ

ਮੁੱਖ ਖੇਤੀਬਾੜੀ ਅਫਸਰ ਨੇ ਖਾਦ, ਬੀਜ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਕੀਤੀ ਅਚਨਚੇਤ ਚੈਕਿੰਗ

ਫਰੀਦਕੋਟ 1 ਮਈ (ਪੰਜਾਬ ਡਾਇਰੀ)- ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਐਕਸ਼ਨ ਪਲਾਨ ਅਨੁਸਾਰ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਆਪਣੀ ਇਨਫੋਰਸਮੈਂਟ ਟੀਮ ਡਾ. ਰੁਪਿੰਦਰ ਸਿੰਘ ਅਤੇ ਡਾ. ਰਮਨਦੀਪ ਸਿੰਘ ਏ.ਡੀ.ਓਜ਼ ਦੁਆਰਾ ਫਰੀਦਕੋਟ ਦੇ ਖਾਦ, ਬੀਜ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਕੀਤੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਮੈਸ. ਤਾਊ ਐਂਡ ਕੰਪਨੀ, ਮੈਸ. ਵਿਪੁਨ ਕੁਮਾਰ ਐਂਡ ਕੰਪਨੀ ਅਤੇ ਮੈਸ. ਓਮ ਪ੍ਰਕਾਸ਼ ਐਂਡ ਸੰਨਜ਼ ਦੇ ਪਰੀਮਾਈਸਜ਼ ਅਤੇ ਗੋਦਾਮਾਂ ਦੀ ਚੈਕਿੰਗ ਕਰਦਿਆਂ ਖਾਦ ਦਾ ਇੱਕ ਦਵਾਈਆਂ ਦੇ ਤਿੰਨ ਅਤੇ ਬੀਜਾਂ ਦੇ ਦੋ ਸੈਂਪਲ ਲਏ ਗਏ। ਸਾਰਾ ਰਿਕਾਰਡ ਚੈਕ ਕਰਦਿਆਂ ਅਧਿਕਾਰ-ਪੱਤਰ ਦਰਜ ਨਾ ਕਰਵਾਉਣ ਕਰਕੇ ਬੀਜ ਦੀ ਸੇਲ ਵੀ ਬੰਦ ਕਰ ਦਿੱਤੀ ਗਈ। ਐਕਟ ਦੇ ਅਨੁਸਾਰ ਆਪਣਾ ਕਾਰੋਬਾਰ ਨਾ ਕਰਨ ਵਾਲੇ ਵਿਕਰੇਤਾਵਾਂ ਨੂੰ ਕਾਰਨ ਦੱਸੋ ਨੋਟਿਸ ਵੀ ਕੱਢੇ ਜਾਣਗੇ ਅਤੇ ਸੈਂਪਲ ਫੇਲ ਹੋਣ ਦੀ ਸੂਰਤ ਵਿਚ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ।
ਡਾ, ਗਿੱਲ ਨੇ ਜਿਲੇ ਦੇ ਸਮੂਹ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਟਾਕ ਰਜਿਸਟਰ ਅਤੇ ਸਟਾਕ ਬੋਰਡ ਰੋਜਾਨਾ ਪੂਰੇ ਕਰਨ, ਬਿੱਲ ਤੇ ਸਮਾਨ ਲੈਣ ਅਤੇ ਪੱਕਾ ਬਿੱਲ ਤੇ ਕਿਸਾਨਾਂ ਨੂੰ ਸੇਲ ਕਰਨ। ਕੰਪਨੀਆਂ ਦੇ ਅਧਿਕਾਰ- ਪੱਤਰ ਦਰਜ ਕਰਵਾਉਣ, ਬਾਹਰਲੇ ਜਿਲ੍ਹਿਆਂ ਨੂੰ ਨਾ ਸਮਾਨ ਲੈਣ ਅਤੇ ਨਾ ਹੀ ਵੇਚਣ। ਆਪਣ ਗੋਦਾਮਾਂ ਦੀ ਐਡੀਸ਼ਨ ਵੀ ਕਰਵਾ ਲੈਣ। ਕੁਤਾਹੀ ਕਰਨ ਵਾਲੇ ਵਿਕਰੇਤਾਵਾਂ ਤੇ ਸਖਤ ਕਾਰਵਾਈ ਹੋਵੇਗੀ। ਚੈਕਿੰਗ ਮੌਕੇ ਹਰਜਿੰਦਰ ਸਿੰਘ, ਜਗਮੀਤ ਸਿੰਘ, ਕੁਲੁੰਤ ਸਿੰਘ ਅਤੇ ਨਰਿੰਦਰ ਵੀ ਹਾਜਰ ਸਨ।

Advertisement

Related posts

Breaking- ਮਨਿਸਟਰੀਅਲ ਸਟਾਫ ਦੇ ਮਸਲੇ ਹੱਲ ਕਰਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਕਲਮ ਛੋੜ ਹੜਤਾਲ ਨੂੰ ਤੁਰੰਤ ਖਤਮ ਕਰਵਾਏ ਭਗਵੰਤ ਸਿੰਘ ਮਾਨ ਸਰਕਾਰ

punjabdiary

Breaking- ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

punjabdiary

Breaking- ਹੁਣ ਕਰਾਫਟ ਮੇਲਾ 30 ਸਤੰਬਰ ਤੱਕ ਚੱਲੇਗਾ-ਡਿਪਟੀ ਕਮਿਸ਼ਨਰ ਲੋਕਾਂ ਤੇ ਦੁਕਾਨਦਾਰਾਂ ਦੀ ਮੰਗ ਤੇ ਪ੍ਰਸ਼ਾਸ਼ਨ ਨੇ ਲਿਆ ਫੈਸਲਾ

punjabdiary

Leave a Comment