Image default
ਤਾਜਾ ਖਬਰਾਂ

ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰੀ ਤੇ ਸਖ਼ਤ ਕਦਮ ਚੁੱਕਣ ਲਈ ਬਾਬਾ ਫਰੀਦ ਸੰਸਥਾਵਾਂ ਵੱਲੋਂ ਸ਼ਲਾਘਾ ।

ਫਰੀਦਕੋਟ , 25 ਮਈ – ( ਪੰਜਾਬ ਡਾਇਰੀ ) ਮੈਂਨਜਿੰਗ ਕਮੇਟੀ ਬਾਬਾ ਫਰੀਦ ਪਬਲਿਕ ਸਕੂਲ, ਬਾਬਾ ਫਰੀਦ ਲਾਅ ਕਾਲਜ, ਗੁਰਦੁਆਰਾ ਟਿੱਲਾ ਬਾਬਾ ਫਰੀਦ ਤੇ ਗੁਰਦੁਆਰਾ ਗੋਦੜੀ ਸਾਹਿਬ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਆਪਣੀਆਂ ਸੁਸਾਇਟੀਆਂ ਦੀ ਖਾਸ ਮੀਟਿੰਗ ਬੁਲਾ ਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨੂੰ ਉਹਨਾਂ ਦੇ ਹੌਸਲੇ, ਸਿਆਣਪ, ਜਿਸ ਨਾਲ ਉਹਨਾਂ ਨੇ ਆਪਣੇ ਭ੍ਰਿਸ਼ਟਾਚਾਰੀ ਹੈਲਥ ਮਨਿਸਟਰਸ਼੍ਰੀ ਵਿਜੈ ਸਿੰਗਲਾ ਨੂੰ ਕਰੋੜਾ ਰੁਪਏ ਦੀ ਰਿਸ਼ਵਤ ਲੈਣ ਦੇ ਸਬੂਤਾ ਸਮੇਤ ਉਹਨਾਂ ਨੂੰ ਸਸਪੈਂਡ ਕੀਤਾ ਤੇ ਗ੍ਰਿਫਤਾਰ ਕਰਵਾਇਆ । ਹਿੰਦੁਸਤਾਨ ਵਿੱਚ ਅਜਿਹਾ ਕਿਸੇ ਵੀ ਮੁੱਖ ਮੰਤਰੀ ਨੇ ਅੱਜ ਤੱਕ ਨਹੀ ਕੀਤਾ ਅਤੇ ਨਾ ਹੀ ਸਿਆਸੀ ਲੋਕ ਦੁਸ਼ਮਣੀਆਂ ਪਾਉਂਦੇ ਹਨ। ਪਰ ਉਹਨਾਂ ਨੇ ਆਪਣੀ ਹੀ ਸਰਕਾਰ ਦਾ ਇੱਕ ਮਨਿਸਟਰ ਰਿਸ਼ਵਤਖੋਰੀ ਵਿੱਚ ਫੜ੍ਹ ਕੇ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ।
ਬਾਬਾ ਫਰੀਦ ਸੁਸਾਇਟੀਆਂ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ ਅਤੇ ਸਮੂਹ ਸਟਾਫ਼ ਜਿਨ੍ਹਾਂ ਦੀ ਗਿਣਤੀ ਸੈਕੰੜਿਆਂ ਵਿੱਚ ਹੈ, ਨੇ ਭਗਵੰਤ ਸਿੰਘ ਮਾਨ ਜੀ ਨੂੰ ਤਹਿ ਦਿਲੋਂ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਗਰ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ ਤਾਂ ਇਸ ਤਰ੍ਹਾਂ ਦੇ ਕਦਮ ਚੁੱਕਣੇ ਪੈਣਗੇ, ਉਹਨਾਂ ਦੀ ਸ਼ਲਾਘਾ ਕਰਦਿਆਂ ਇਹ ਵੀ ਕਿਹਾ ਕਿ ਇਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਵੀ ਨਿਸੀਅਤ ਮਿਲੇਗੀ।

Related posts

Breaking- ਵੱਡੀ ਖਬਰ – ਬਾਰਡਰ ਨੇੜੇ ਲੱਗਦੇ ਪਿੰਡਾਂ ਦੇ ਕਿਸਾਨਾਂ ਲਈ ਖੁਸ਼ਖਬਰੀ, ਕੰਡਿਆਲੀ ਤਾਰ ਨੂੰ ਸਿਫਟ ਕਰਨ ਦਾ ਕੰਮ ਸ਼ੁਰੂ, ਵੇਖੋ ਵੀਡੀਓ

punjabdiary

Breaking- 4 ਨੇਤਾਵਾਂ ਨੂੰ X ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ, ਆਈਬੀ ਰਿਪੋਰਟਾਂ ਮੁਤਾਬਕ ਉਨ੍ਹਾਂ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ

punjabdiary

Breaking- ਗਣਤੰਤਰਤਾ ਦਿਵਸ ਮਨਾਉਣ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ

punjabdiary

Leave a Comment