ਮੁੱਖ ਮੰਤਰੀ UGC ਦੇ ਮੁੱਦੇ ’ਤੇ ਆਪ ਦਾ ਸਟੈਂਡ ਸਪਸ਼ਟ ਕਰਨ ਲਈ ਕੇਜਰੀਵਾਲ ਨੂੰ ਆਖਣ-ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 4 ਜੁਲਾਈ (ਨਿਊਜ 18)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਤਜਵੀਜ਼ਸ਼ੁਦਾ ਇਕਸਾਰ ਸਾਂਝੇ ਸਿਵਲ ਕੋਡ (ਯੂ ਸੀ ਸੀ) ਦੇ ਮਾਮਲੇ ’ਤੇ ਆਮ ਆਦਮੀਪਾਰਟੀ ਦਾ ਸਟੈਂਡ ਕਰਨ ਲਈ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਣ ਤੇ ਕਿਹਾ ਕਿ ਅਜਿਹਾ ਕਰਨਾ ਇਸ ਸੰਵੇਦਨਸ਼ੀਲ ਮਾਮਲੇ ’ਤੇ ਆਪ ਦੀ ਕੇਂਦਰੀ ਤੇ ਪੰਜਾਬ ਇਕਾਈਆਂ ਦੇ ਦੋਗਲੀ ਬਿਆਨਬਾਜ਼ੀ ਬੰਦ ਕਰਨ ਵਾਸਤੇ ਵੀ ਜ਼ਰੂਰੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਆਪ ਰਾਜ ਸਭਾ ਵਿਚ ਯੂ ਸੀ ਸੀ ਦੇ ਪੱਖ ਵਿਚ ਵੋਟਾਂ ਪਾਉਣਾ ਚਾਹੁੰਦੀ ਹੈ ਜਦੋਂ ਕਿ ਭਗਵੰਤ ਮਾਨ ਪੰਜਾਬ ਵਿਚ ਪਾਰਟੀ ਦੇ ਇਸਦੇ ਖਿਲਾਫ ਹੋਣ ਦੇ ਦਾਅਵੇ ਕਰ ਕੇ ਪੰਜਾਬੀਆਂ ਨੂੰ ਮੁਰਖ ਬਣਾਉਣ ਦੀ ਝਾਕ ਵਿਚ ਹਨ। ਡਾ. ਚੀਮਾ ਨੇ ਇਸ ਦੋਗਲੀ ਬਿਆਨਬਾਜ਼ੀ ਨੂੰ ਬੰਦ ਕਰਨ ਵਾਸਤੇ ਆਖਦਿਆਂ ਕਿਹਾ ਕਿ ਆਪ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿਚ ਧੋਖਾ ਦੇਣ ਵਾਸਤੇ ਵੀ ਇਸੇ ਤਰੀਕੇ ਦੋਗਲੀ ਬਿਆਨਬਾਜ਼ੀ ਕੀਤੀ ਸੀ।
ਡਾ. ਚੀਮਾ ਨੇ ਮੁੱਖ ਮੰਤਰੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਦਾ ਬਿਆਨ ਚੇਤੇ ਕਰਵਾਇਆ ਜਿਹਨਾਂ ਕੌਮੀ ਪੱਧਰ ’ਤੇ ਪਾਰਟੀ ਦੇ ਸਟੈਂਡ ਨੂੰ ਅੱਗੇ ਰੱਖਿਆ ਸੀ ਤੇ ਜ਼ੋਰ ਦੇ ਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਸਿਧਾਂਤਕ ਤੌਰ ’ਤੇ ਯੂ ਸੀ ਸੀ ਦੇ ਹੱਕ ਵਿਚ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਜਦੋਂ ਯੂ ਸੀ ਸੀ ਰਾਜ ਸਭਾ ਵਿਚ ਪ੍ਰਵਾਨਗੀ ਵਾਸਤੇ ਆਵੇਗਾ ਤਾਂ ਪਾਰਟੀ ਉਸਦੀ ਹਮਾਇਤ ਕਰਨ ਦੇ ਰੌਂਅ ਵਿਚ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਯੂ ਸੀ ਸੀ ਬਾਰੇ ਬਿਆਨ ਦੀ ਇਸ ਸਬੰਧ ਵਿਚ ਕੋਈ ਤੁੱਕ ਨਹੀਂ ਬਣਦੀ।
ਡਾ. ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤਾਂ ਉਹ ਅਰਵਿੰਦ ਕੇਜਰੀਵਾਲ ਨੂੰ ਆਖਣ ਕਿ ਉਹ ਆਪਣੇ ਰਾਜ ਸਭਾ ਮੈਂਬਰ ਨੂੰ ਹਦਾਇਤ ਕਰਨ ਕਿ ਉਹ ਯੂ ਸੀ ਸੀ ’ਤੇ ਆਪਣਾ ਬਿਆਨ ਵਾਪਸ ਲਵੇ ਅਤੇ ਭਗਵੰਤ ਮਾਨ ਵਾਲਾ ਹੀ ਸਟੈਂਡ ਲੈ ਕੇ ਵਿਖਾਉਣ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪੰਜਾਬੀ ਸਮਝ ਜਾਣਗੇ ਕਿ ਆਪ ਇਕ ਵਾਰ ਫਿਰ ਤੋਂ ਯੂ ਸੀ ਸੀ ਦੇ ਮਾਮਲੇ ’ਤੇ ਉਹਨਾਂ ਨਾਲ ਉਸੇ ਤਰੀਕੇ ਝੂਠ ਬੋਲ ਕੇ ਧੋਖਾ ਕਰ ਰਹੀ ਹੈ ਜਿਵੇਂ ਇਸਨ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਕੀਤਾ ਹੈ।