Image default
About us

‘ਮੇਰਾ ਬਿੱਲ’ GST ਐਪ ਲਾਂਚ, ਵਿੱਤ ਮੰਤਰੀ ਚੀਮਾ ਬੋਲੇ-‘ਬੰਦ ਹੋਵੇਗੀ ਟੈਕਸ ਦੀ ਚੋਰੀ’

‘ਮੇਰਾ ਬਿੱਲ’ GST ਐਪ ਲਾਂਚ, ਵਿੱਤ ਮੰਤਰੀ ਚੀਮਾ ਬੋਲੇ-‘ਬੰਦ ਹੋਵੇਗੀ ਟੈਕਸ ਦੀ ਚੋਰੀ’

 

 

 

Advertisement

ਚੰਡੀਗੜ੍ਹ, 21 ਅਗਸਤ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ GST ਸਬੰਧੀ ਮੀਟਿੰਗ ਕੀਤੀ।ਇਸ ਦੇ ਬਾਅਦ ਪੰਜਾਬ ਸਰਕਾਰ ਵੱਲੋਂ ‘ਮੇਰਾ ਬਿੱਲ’ ਨਾਂ ਦੀ GST ਐਪ ਲਾਂਚ ਕੀਤੀ ਗਈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਲ ਸੂਬੇ ਵਿਚ ਟੈਕਸ ਚੋਰੀ ਬੰਦ ਕਰਨ ਵਿਚ ਮਦਦ ਮਿਲੇਗੀ ਤੇ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।

ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਦੀ ਚੋਰੀ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ 200 ਰੁਪਏ ਤੋਂ ਲੈ ਕੇ 10,000 ਦਾ ਸਾਮਾਨ ਖਰੀਦਿਆ ਹੈ ਤਾਂ ਉਸ ‘ਤੇ ਜ਼ਿਆਦਾਤਰ ਇਕ ਹਜ਼ਾਰ ਰੁਪਏ ਤੱਕ ਦਾ ਇਨਾਮ ਦਿੱਤਾ ਜਾ ਸਕੇਗਾ। ਜ਼ਿਆਦਾ ਤੋਂ ਜ਼ਿਆਦਾ 10,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 7 ਅਕਤੂਬਰ ‘ਤੇ ਪਹਿਲਾ ਡਰਾਅ ਕੱਢਿਆ ਜਾਵੇਗਾ। ਵਿੱਤ ਮੰਤਰੀ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।

ਪੰਜਾਬ ਸਰਕਾਰ ਮਾਰਚ ਮਹੀਨੇ ਤੋਂ ‘ਬਿਲ ਲਿਆਓ-ਇਨਾਮ ਪਾਓ’ ਯੋਜਨਾ ਸ਼ੁਰੂ ਕਰਨ ‘ਤੇ ਵਿਚਾਰ ਕਰ ਰਹੀ ਸੀ ਜਿਸ ਨਾਲ ਸਬੰਧਤ ਐਪ ਲਾਂਚ ਕੀਤੀ ਗਈ। ਯੋਜਨਾ ਦਾ ਟੀਚਾ ਜ਼ਿਆਦਾ GST ਪ੍ਰਾਪਤ ਕਰਨਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਯੋਜਨਾ ਨਾਲ ਦੁਕਾਨਦਾਰ ਬਿੱਲ ਦੇਣ ਤੋਂ ਬਚ ਨਹੀਂ ਸਕਣਗੇ ਤੇ ਖਜ਼ਾਨੇ ਵਿਚ ਵਾਧਾ ਹੋਵੇਗਾ।

ਮੰਤਰੀ ਚੀਮਾ ਨੇ ਦੱਸਿਆ ਕਿ ਪੰਜਾਬ ਦਾ GST ਕਲੈਕਸ਼ਨ ਕਾਫੀ ਘੱਟ ਹੈ। ਹਾਲਾਂਕਿ ਸੂਬਾ ਸਰਕਾਰ ਨੇ ਬੀਤੇ ਇਕ ਸਾਲ ਵਿਚ ਇਸ ਪਾਸੇ ਕਾਫੀ ਧਿਆਨ ਦਿੱਤਾ ਜਿਸ ਨਾਲ ਜੀਐੱਸਟੀ ਕੁਲੈਕਸ਼ਨ 26 ਫੀਸਦੀ ਤੋਂ ਵਧ ਹੈ। ਇਸ ਦੇ ਹੋਰ ਵਧਣ ਦੀਆਂ ਸੰਭਾਵਨਾਵਾਂ ਹਨ।

Advertisement

ਮੰਤਰੀ ਨੇ ਕਿਹਾ ਕਿ ਪੰਜਾਬ ਵਿਚ GST ਕਲੈਕਸ਼ਨ ਹਰਿਆਣਾ ਦੇ ਮੁਕਾਬਲੇ ਇਕ ਚੌਥਾਈ ਹੈ। ਜੁਲਾਈ ਮਹੀਨੇ ਦੀ ਰਿਪੋਰਟ ਮੁਤਾਬਕ ਪੰਜਾਬ ਵਿਚ ਕਲੈਕਸ਼ਨ ਸਿਰਫ 2000 ਕਰੋੜ ਰੁਪਏ ਰਿਹਾ ਜਦੋਂ ਕਿ ਹਰਿਆਣਾ ਦਾ 7900 ਕਰੋੜ ਤੋਂ ਵੱਧ ਹੈ।

ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹਰਿਆਣਾ ਨੂੰ NCR ਦਾ ਕਾਫੀ ਲਾਭ ਮਿਲਦਾ ਹੈ ਜਦੋਂ ਕਿ ਪੰਜਾਬ ਲੈਂਡ ਲਾਕ ਸਟੇਟ ਹੈ। ਇਸ ਨੂੰ ਗੁਆਂਢੀ ਸੂਬਿਆਂ ਵਿਚ ਟੈਕਸ ਵਿਚ ਛੋਟ ਹੋਣ ਦਾ ਨੁਕਸਾਨ ਹੋ ਰਿਹਾ ਹੈ।ਇਸ ਕਾਰਨ ਪੰਜਾਬ ਦੀਆਂ ਜ਼ਿਆਦਾਤਰ ਇੰਡਸਟਰੀ ਸੂਬੇ ਤੋਂ ਪਲਾਇਨ ਕਰ ਚੁੱਕੀਆਂ ਹਨ। ਅਜਿਹੀ ਸਥਿਤੀ ਵਿਚ ਪੰਜਾਬ ਸਰਕਾਰ ਕੋਲ ਇਕੋ-ਇਕ ਬਦਲ ਮੌਜੂਦਾ ਇੰਡਸਟਰੀ ਤੋਂ ਹੀ ਟੈਕਸ ਵਸੂਲੀ ਵਧਾਉਣਾ ਹੈ।

Related posts

ਟਰੈਕਟਰ ਤੇ ਮੋਟਰਸਾਈਕਲ ਦੀ ਟੱਕਰ ‘ਚ ਇਕ ਦੀ ਮੌਤ, ਮਾਮਲਾ ਦਰਜ

punjabdiary

4 ਅਤੇ 5 ਨਵੰਬਰ ਅਤੇ 2 ਅਤੇ 3 ਦਸੰਬਰ ਨੂੰ ਫਰੀਦਕੋਟ ਦੇ ਸਮੂਹ ਬੂਥਾਂ ਤੇ ਲਗਾਏ ਜਾਣਗੇ ਕੈਂਪ

punjabdiary

Big News-ਬਿਹਾਰ ‘ਚ ‘ਅਗਨੀਪਥ’ ਦਾ ਵਿਰੋਧ ਹੋਇਆ ਹਿੰਸਕ, ਰੇਲਗੱਡੀ ਕੀਤੀ ਅੱਗ ਹਵਾਲੇ

punjabdiary

Leave a Comment