ਮੈਗਾ ਨਿਲਾਮੀ ਤੋਂ ਪਹਿਲਾਂ ਕਿਹੜੇ-ਕਿਹੜੇ ਖਿਡਾਰੀ ਰੱਖੇ ਗਏ ਸਨ, ਵੇਖੋ ਸਾਰੀਆਂ ਟੀਮਾਂ ਦੀ ਸੂਚੀ
ਦਿੱਲੀ- ਆਈਪੀਐਲ 2025 ਦੀ ਮੈਗਾ ਨਿਲਾਮੀ ਤੋਂ ਪਹਿਲਾਂ, ਸਾਰੀਆਂ ਫ੍ਰੈਂਚਾਈਜ਼ੀਆਂ ਨੇ ਵੀਰਵਾਰ ਨੂੰ ਆਪਣੇ ਰਿਟੇਨ ਕੀਤੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ। ਨਿਲਾਮੀ ਤੋਂ ਪਹਿਲਾਂ ਕਈ ਫਰੈਂਚਾਈਜ਼ੀਆਂ ਨੇ ਸਖ਼ਤ ਫੈਸਲੇ ਲਏ ਹਨ ਅਤੇ ਲੰਬੇ ਸਮੇਂ ਤੋਂ ਟੀਮ ਦੇ ਨਾਲ ਰਹੇ ਖਿਡਾਰੀਆਂ ਨੂੰ ਵੱਖ ਕਰ ਲਿਆ ਹੈ, ਜਦਕਿ ਕੁਝ ਟੀਮਾਂ ਨੇ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ।
ਇਹ ਵੀ ਪੜ੍ਹੋ-ਅੱਜ ਤੋਂ ਬਦਲ ਰਹੇ ਹਨ ਕਾਲਿੰਗ ਨਿਯਮ, Jio, Airtel, Vi ਅਤੇ BSNL ਉਪਭੋਗਤਾ ਧਿਆਨ ਦੇਣ
ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ, ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਜਸਪ੍ਰੀਤ ਬੁਮਰਾਹ ਅਤੇ ਤਿਲਕ ਵਰਮਾ ਨੂੰ ਬਰਕਰਾਰ ਰੱਖਿਆ ਹੈ। ਮੁੰਬਈ ਨੇ ਬੁਮਰਾਹ ਨੂੰ 18 ਕਰੋੜ ਰੁਪਏ ‘ਚ ਟੀਮ ‘ਚ ਬਰਕਰਾਰ ਰੱਖਿਆ ਹੈ, ਜੋ ਕਿਸੇ ਵੀ ਹੋਰ ਖਿਡਾਰੀ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਰਕਮ ਹੈ।
ਕੋਲਕਾਤਾ ਨੇ ਰਿੰਕੂ ਸਿੰਘ, ਵਰੁਣ ਚੱਕਰਵਰਤੀ, ਸੁਨੀਲ ਨਰਾਇਣ, ਆਂਦਰੇ ਰਸੇਲ, ਹਰਸ਼ਿਤ ਰਾਣਾ ਅਤੇ ਰਮਨਦੀਪ ਸਿੰਘ ਨੂੰ ਟੀਮ ਵਿੱਚ ਰੱਖਿਆ ਹੈ। ਚੇਨਈ ਸੁਪਰ ਕਿੰਗਜ਼ ਨੇ ਰੁਤੁਰਾਜ ਗਾਇਕਵਾੜ, ਮਤੀਸ਼ਾ ਪਥੀਰਾਣਾ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਐਮਐਸ ਧੋਨੀ ਨੂੰ ਬਰਕਰਾਰ ਰੱਖਿਆ ਹੈ।
ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ‘ਚ ਸਿਰਫ ਤਿੰਨ ਖਿਡਾਰੀ ਹਨ। ਕੋਹਲੀ, ਰਜਤ ਅਤੇ ਯਸ਼ ਦਿਆਲ ਆਰਸੀਬੀ ਦੇ ਨਾਲ ਹੀ ਰਹਿਣਗੇ। ਪੰਜਾਬ ਕਿੰਗਜ਼ ਨੇ ਸਿਰਫ਼ ਦੋ ਖਿਡਾਰੀਆਂ ਪ੍ਰਭਸਿਮਰਨ ਅਤੇ ਸ਼ਸ਼ਾਂਕ ਨੂੰ ਹੀ ਬਰਕਰਾਰ ਰੱਖਿਆ ਹੈ। ਦਿੱਲੀ ਕੈਪੀਟਲਸ ਨੇ ਰਿਸ਼ਭ ਪੰਤ ਨੂੰ ਰਿਲੀਜ਼ ਕੀਤਾ ਹੈ। ਟੀਮ ‘ਚ ਕੁਲਦੀਪ ਯਾਦਵ, ਅਕਸ਼ਰ ਪਟੇਲ, ਟ੍ਰਿਸਟਨ ਸਟੱਬਸ, ਅਭਿਸ਼ੇਕ ਪੋਰੇਲ ਹਨ।
ਆਈਪੀਐਲ ਫਰੈਂਚਾਇਜ਼ੀ ਦੁਆਰਾ ਬਰਕਰਾਰ ਰੱਖਣ ਵਾਲੇ ਖਿਡਾਰੀਆਂ ਦੀ ਸੂਚੀ
ਮੁੰਬਈ ਇੰਡੀਅਨਜ਼ (5)
ਸੂਰਿਆਕੁਮਾਰ ਯਾਦਵ (16.35 ਕਰੋੜ), ਰੋਹਿਤ ਸ਼ਰਮਾ (16.30 ਕਰੋੜ), ਹਾਰਦਿਕ ਪੰਡਯਾ (16.35 ਕਰੋੜ), ਜਸਪ੍ਰੀਤ ਬੁਮਰਾਹ (18 ਕਰੋੜ) ,ਤਿਲਕ ਵਰਮਾ (8 ਕਰੋੜ)।
ਕੋਲਕਾਤਾ ਨਾਈਟ ਰਾਈਡਰਜ਼ (6)
ਰਿੰਕੂ ਸਿੰਘ (13 ਕਰੋੜ), ਵਰੁਣ ਚੱਕਰਵਰਤੀ (12 ਕਰੋੜ), ਸੁਨੀਲ ਨਰਾਇਣ (12 ਕਰੋੜ), ਆਂਦਰੇ ਰਸਲ (12 ਕਰੋੜ), ਹਰਸ਼ਿਤ ਰਾਣਾ (4 ਕਰੋੜ) ਅਤੇ ਰਮਨਦੀਪ ਸਿੰਘ (4 ਕਰੋੜ)।
ਚੇਨਈ ਸੁਪਰ ਕਿੰਗਜ਼ (5)
ਰੁਤੁਰਾਜ ਗਾਇਕਵਾੜ (18 ਕਰੋੜ), ਮਤੀਸ਼ਾ ਪਥੀਰਾਨਾ (13 ਕਰੋੜ), ਸ਼ਿਵਮ ਦੁਬੇ (12 ਕਰੋੜ), ਰਵਿੰਦਰ ਜਡੇਜਾ (18 ਕਰੋੜ), ਐਮਐਸ ਧੋਨੀ (4 ਕਰੋੜ)
ਇਹ ਵੀ ਪੜ੍ਹੋ-ਅੱਜ ਤੋਂ ਬਦਲ ਰਹੇ ਹਨ ਕਾਲਿੰਗ ਨਿਯਮ, Jio, Airtel, Vi ਅਤੇ BSNL ਉਪਭੋਗਤਾ ਧਿਆਨ ਦੇਣ
ਰਾਇਲ ਚੈਲੇਂਜਰਜ਼ ਬੰਗਲੌਰ (3)
ਵਿਰਾਟ ਕੋਹਲੀ (21 ਕਰੋੜ), ਯਸ਼ ਦਿਆਲ (5 ਕਰੋੜ), ਰਜਤ ਪਾਟੀਦਾਰ (11 ਕਰੋੜ)
ਪੰਜਾਬ ਕਿੰਗਜ਼ (2)
ਸ਼ਸ਼ਾਂਕ ਸਿੰਘ (5.5 ਕਰੋੜ), ਪ੍ਰਭਸਿਮਰਨ ਸਿੰਘ (4 ਕਰੋੜ)
ਦਿੱਲੀ ਕੈਪੀਟਲਜ਼ (4)
ਅਕਸ਼ਰ ਪਟੇਲ (16.50 ਕਰੋੜ), ਕੁਲਦੀਪ ਯਾਦਵ (13.25 ਕਰੋੜ), ਟ੍ਰਿਸਟਨ ਸਟੱਬਸ (10 ਕਰੋੜ), ਅਭਿਸ਼ੇਕ ਪੋਰੇਲ (4 ਕਰੋੜ)
ਲਖਨਊ ਸੁਪਰ ਜਾਇੰਟਸ (5)
ਨਿਕੋਲਸ ਪੂਰਨ (21 ਕਰੋੜ), ਮਯੰਕ ਯਾਦਵ (11 ਕਰੋੜ), ਰਵੀ ਬਿਸ਼ਨੋਈ (11 ਕਰੋੜ), ਆਯੂਸ਼ ਬਡੋਨੀ (4 ਕਰੋੜ), ਮੋਹਸਿਨ ਖਾਨ (4 ਕਰੋੜ)
ਇਹ ਵੀ ਪੜ੍ਹੋ-ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਲੱਗਿਆ ਝਟਕਾ, ਐਲਪੀਜੀ ਸਿਲੰਡਰ ਹੋਰ ਹੋਇਆ ਮਹਿੰਗਾ
ਰਾਜਸਥਾਨ ਰਾਇਲਜ਼ (6)
ਯਸ਼ਸਵੀ ਜੈਸਵਾਲ (18 ਕਰੋੜ),ਸੰਜੂ ਸੈਮਸਨ (18 ਕਰੋੜ), ਧਰੁਵ ਜੁਰੇਲ (14 ਕਰੋੜ), ਰਿਆਨ ਪਰਾਗ (14 ਕਰੋੜ), ਸ਼ਿਮਰੋਨ ਹੇਟਮਾਇਰ (11 ਕਰੋੜ), ਸੰਦੀਪ ਸ਼ਰਮਾ (4 ਕਰੋੜ)
ਸਨਰਾਈਜ਼ਰਜ਼ ਹੈਦਰਾਬਾਦ (5)
ਹੇਨਰਿਕ ਕਲਾਸੇਨ (23 ਕਰੋੜ), ਪੈਟ ਕਮਿੰਸ (18 ਕਰੋੜ), ਟ੍ਰੈਵਿਸ ਹੈੱਡ (14 ਕਰੋੜ), ਅਭਿਸ਼ੇਕ ਸ਼ਰਮਾ (14 ਕਰੋੜ), ਨਿਤੀਸ਼ ਕੁਮਾਰ (6 ਕਰੋੜ)
ਇਹ ਵੀ ਪੜ੍ਹੋ-ਪੰਜਾਬ ‘ਚ AQI ਦਾ ਅੰਕੜਾ 400 ਤੋਂ ਪਾਰ, ਪਟਾਕਿਆਂ ਕਾਰਨ ਹਵਾ ਬਣੀ ਜ਼ਹਿਰੀਲੀ
ਗੁਜਰਾਤ ਟਾਇਟਨਸ (5)
ਰਾਸ਼ਿਦ ਖਾਨ (18 ਕਰੋੜ), ਸ਼ੁਭਮਨ ਗਿੱਲ (16.5 ਕਰੋੜ), ਸਾਈ ਸੁਦਰਸ਼ਨ (8.5 ਕਰੋੜ), ਰਾਹੁਲ ਤਿਵਾਤੀਆ (4 ਕਰੋੜ), ਸ਼ਾਹਰੁਖ ਖਾਨ (4 ਕਰੋੜ)
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।