ਮੈਡੀਕਲ ਕਾਲਜ ਅਤੇ ਹਸਪਤਾਲ ਦੀ ਗੋਲਡਨ ਜੁਬਲੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਸਮਾਗਮ 8 ਨੂੰ
ਫਰੀਦਕੋਟ, 6 ਦਸੰਬਰ (ਪੰਜਾਬ ਡਾਇਰੀ)- ਪ੍ਰੋ.(ਡਾ.) ਰਜੀਵ ਸੂਦ , ਵਾਇਸ ਚਾਂਸਲਰ ਬੀ.ਐਫ.ਯੂ.ਐਚ.ਐੱਸ. ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, 1973 ਵਿੱਚ ਸ਼ੁਰੂ ਕੀਤੇ ਗਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੀ ਗੋਲਡਨ ਜੁਬਲੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਿਜ ਫਰੀਦਕੋਟ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਸਮਾਗਮ 08 ਦਸੰਬਰ ਤੋਂ 10 ਦਸੰਬਰ 2023 ਤੱਕ ਕਰਵਾਏ ਜਾ ਰਹੇ ਹਨ।
ਇਸ ਲੜੀ ਦੇ ਤਹਿਤ 8 ਦਸੰਬਰ 2023 ਨੂੰ ਸ. ਭਗਵੰਤ ਮਾਨ, ਮਾਨਯੋਗ ਮੁੱਖ ਮੰਤਰੀ ਪੰਜਾਬ ਗੋਲਡਨ ਜੁਬਲੀ ਅਤੇ ਸਿਲਵਰ ਜੁਬਲੀ ਸਮਾਗਮਾਂ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਜੀ ਵਲੋਂ ਨਵ ਨਿਯੁਕਤ 250 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਮੌਕੇ ਚਾਰ ਮੰਜਲਾਂ ਚਾਇਲਡ ਵਿੰਗ ਜੋ ਕਿ 55 ਹਜਾਰ ਵਰਗ ਫੁੱਟ ਵਿੱਚ 11 ਕਰੌੜ ਦੀ ਲਾਗਤ ਨਾਲ ਬਣਿਆ ਗਿਆ ਦਾ ਉਦਘਾਟਨ ਕਰਨਗੇ। ਇਸ ਦੀ ਸਮਰੱਥਾ 170 ਬੈੱਡ ਹੈ। ਜਿਸ ਨੂੰ ਵਧਾਕੇ 200 ਬੈੱਡ ਕੀਤੀ ਜਾਵੇਗੀ। ਇਸ ਵਿੱਚ ਐਮਰਜੈਂਸੀ ਵਾਰਡ, 2 ਅਪਰੇਸ਼ਨ ਥੀਏਟਰ, ਕੰਨਸੈਲਟੈਂਟ ਰੂਮ, ਸੈਮੀਨਰ ਰੂਮ, 50 ਬੈੱਡ ਨਿਕੂ, 12 ਬੈੱਡ ਐਚ.ਡੀ.ਯੂ. ਅਤੇ 8 ਬੈੱਡ ਪਿਕੂ, ਟੀਕਾਕਰਨ ਕੇਂਦਰ, ਜਨਰਲ ਅਤੇ ਸਪੈਸ਼ਲ ਵਾਰਡ ਬਣਾਏ ਗਏ ਹਨ। ਇਸ ਨਵੇ ਉਸਾਰੇ ਗਏ ਚਾਇਲਡ ਬਲਾਕ ਸਮੇਤ ਮਦਰ ਬਲਾਕ ਦੀ ਕੁੱਲ ਲਾਗਤ 29.36 ਕਰੌੜ ਆਈ ਹੈ । ਇਸ ਤੋਂ ਇਲਾਵਾ ਮਾਨਯੋਗ ਮੁੱਖ ਮੰਤਰੀ 4.17 ਕਰੌੜ ਦੀ ਲਾਗਤ ਨਾਲ ਨਵੇ ਉਸਾਰੇ ਗਏ ਅਤਿ ਅਧੁਨਿਕ ਕੈਫੇਟੇਰੀਆ ਦਾ ਉਦਘਾਟਨ ਕਰਨਗੇ ਅਤੇ ਭਾਰਤ ਵਿੱਚ ਪਹਿਲੇ ਗਰੀਨ ਕੈਂਪਸ ਹੈਂਲਥ ਸਾਇੰਸ ਯੂਨੀਵਰਸਿਟੀ ਪ੍ਰੋਜੈਕਟ ਅਧੀਨ 2 ਏਕੜ ਵਿੱਚ ਸੀਐਸਆਰ ਅਧੀਨ ਉਸਾਰੇ ਜਾਣ ਵਾਲੇ ਮੀਯਾਵਾਕੀ ਜੰਗਲ, ਜਿਲਾ ਯੋਜਨਾ ਕਮੇਟੀ ਦੇ ਸਹਿਯੋਗ ਨਾਲ ਤਿਆਰ ਕੀਤੇ ਜਾ ਰਹੇ ਡਰੈਗਨ ਫਰੂਟ ਬਾਗ ਦਾ ਵੀ ਉਦਘਾਟਨ ਕਰਨਗੇ।
1998 ਵਿੱਚ ਸਥਾਪਿਤ ਕੀਤੀ ਗਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਿਜ ਫਰੀਦਕੋਟ ਦੀ ਸਿਲਵਰ ਜੁਬਲੀ ਕੋਨਵੋਕੇਸ਼ਨ 9 ਦਸੰਬਰ ਨੂੰ ਕਰਵਾਈ ਜਾ ਰਹੀ ਹੈ ਜਿਸ ਵਿੱਚ ਪੀ.ਐੱਚ.ਡੀ., ਡੀ.ਐੱਮ., ਐਮ. ਸੀ. ਐੱਚ. ਐੱਮ.ਡੀ./ਐੱਮ.ਐੱਸ ਐੱਮ.ਡੀ.ਐੱਸ ਆਦਿ ਵਿਦਿਆਰਥੀਆਂ ਨੂੰ ਸ.ਕੁਲਤਾਰ ਸਿੰਘ ਸੰਧਵਾਂ,ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ, ਸ. ਗੁਰਮੀਤ ਸਿੰਘ ਖੁਡੀਆਂ, ਮਾਨਯੋਗ ਖੇਤੀਬਾੜੀ ਮੰਤਰੀ ਪੰਜਾਬ ਅਤੇ ਸ. ਗੁਰਦਿਤ ਸਿੰਘ ਸੇਖੋਂ, ਮਾਨਯੋਗ ਐੱਮ.ਐਲ.ਏ ਤੇ ਮੈਂਬਰ ਬੋਰਡ ਆਫ ਮੈਨੇਜਮੈਂਟ ਡਿਗਰੀਆਂ ਵੰਡਣਗੇ।
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਗੋਲਡਨ ਜੁਬਲੀ ਸਮਾਗਮਾਂ ਵਿੱਚ 10 ਦਸੰਬਰ ਨੂੰ ਡਾ ਬਲਵੀਰ ਸਿੰਘ, ਮਾਨਯੋਗ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ, ਪੰਜਾਬ, ਡਾ ਬਲਜੀਤ ਕੌਰ, ਮਾਨਯੋਗ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਮੰਤਰੀ,ਪੰਜਾਬ ਅਤੇ ਸ. ਗੁਰਦਿਤ ਸਿੰਘ ਸੇਖੋਂ, ਮਾਨਯੋਗ ਐੱਮ.ਐਲ.ਏ ਤੇ ਮੈਂਬਰ ਬੋਰਡ ਆਫ ਮੈਨੇਜਮੈਂਟ ਗੈਸਟ ਅਫ ਆਨਰ ਹੋਣਗੇ।
ਪ੍ਰੋ. ਸੂਦ ਨੇ ਅੱਗੇ ਮਹੱਤਵਪੂਰਨ ਜਾਣਕਾਰੀ ਸਾਝੀ ਕਰਦੇ ਹੋਏ ਦੱਸਿਆ ਕਿ ਯੂਨੀਵਰਿਸਟੀ ਅਤੇ ਇਸ ਦੇ ਕੰਨਟੀਚਿਊਟ ਕਾਲਜਾਂ ਦੇ ਸਮੂਹ ਅਮਲੇ ਦਾ ਪਹਿਲੀ ਵਾਰੀ ਕੈਡਰ ਰੀਵਿਊ ਮਾਨਯੋਗ ਮੁੱਖੀ ਮੰਤਰੀ ਜੀ ਦੇ ਮਾਰਗ ਦਰਸ਼ਨ ਅਧੀਨ ਕੀਤਾ ਜਾ ਰਿਹਾ ਹੈ ਤਾਂ ਜੋ ਅਮਲੇ ਨੂੰ ਸਮੇਂ ਸਿਰ ਅਤੇ ਵਧੇਰੇ ਤਰੱਕੀਆ ਦੇ ਮੌਕੇ ਮਿਲ ਸਕਣ।