Image default
About us

ਮੈਰਿਟ ਸੂਚੀ ’ਚ ਨਾਮ ਦਰਜ ਕਰਵਾਉਣ ਵਾਲੇ ਪੰਜ ਬੱਚਿਆਂ ਦਾ 31-31 ਹਜਾਰ ਨਗਦ ਰਾਸ਼ੀ ਨਾਲ ਸਨਮਾਨ

ਮੈਰਿਟ ਸੂਚੀ ’ਚ ਨਾਮ ਦਰਜ ਕਰਵਾਉਣ ਵਾਲੇ ਪੰਜ ਬੱਚਿਆਂ ਦਾ 31-31 ਹਜਾਰ ਨਗਦ ਰਾਸ਼ੀ ਨਾਲ ਸਨਮਾਨ

ਫਰੀਦਕੋਟ, 9 ਮਈ (ਪੰਜਾਬ ਡਾਇਰੀ)- ਕੋਟਕਪੂਰਾ ਦੇ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਠਵੀਂ ਜਮਾਤ ਦੇ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੇ ਬੱਚਿਆਂ ਦੇ ਸਨਮਾਨ ਸਮਾਰੋਹ ’ਚ ਬਤੌਰ ਮੁੱਖ ਮਹਿਮਾਨ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਮੁੱਖ ਏਜੰਡਾ ਪੰਜਾਬ ਭਰ ਦੇ ਵਸਨੀਕਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਫਤ ਦੇਣ ਦੇ ਨਾਲ ਨਾਲ ਵਧੀਆ ਮੁਹੱਈਆ ਕਰਵਾਉਣਾ ਹੈ। ਉਹਨਾ ਮੈਰਿਟ ਸੂਚੀ ਵਾਲੇ ਪੰਜ ਬੱਚਿਆਂ ਕ੍ਰਮਵਾਰ ਰਕਸ਼ਮ, ਨਵਨੀਤ ਕੌਰ, ਪੁਨੀਤ ਕੌਰ, ਪ੍ਰਭਜੀਤ ਕੌਰ, ਖੁਸ਼ਵਿੰਦਰ ਕੌਰ ਨੂੰ ਆਪਣੇ ਅਖਤਿਆਰੀ ਕੋਟੇ ’ਚੋਂ 31-31 ਹਜਾਰ ਰੁਪਏ ਨਗਦ ਦੇਣ ਦਾ ਐਲਾਨ ਕਰਦਿਆਂ ਆਖਿਆ ਕਿ ਬਰਲਿਨ (ਜਰਮਨੀ) ਦੀਆਂ ਉਲੰਪਿਕ ਖੇਡਾਂ ’ਚ ਪੰਜਾਬ ਦੇ ਇਕਲੌਤੇ ਫੁੱਟਬਾਲ ਖਿਡਾਰੀ ਵਜੋਂ ਖੇਡਣ ਜਾ ਰਹੇ ਹਰਜੀਤ ਸਿੰਘ ਨੂੰ ਵੀ 31 ਹਜਾਰ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਤੇ ਕਾਲਜਾਂ ਨੂੰ ਮਹਿਜ ਇਕ ਸਾਲ ਵਿੱਚ ਮੁਹੱਈਆ ਕਰਵਾਈਆਂ ਗਈਆਂ ਗਰਾਂਟਾਂ ਦੇ ਮੁਕਾਬਲੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਦਿਅਕ ਅਦਾਰਿਆਂ ਨੂੰ ਦਿੱਤੇ ਗਰਾਂਟਾਂ ਦੇ ਗੱਫਿਆਂ ਦਾ ਅੰਕੜਿਆਂ ਸਹਿਤ ਵਰਨਣ ਕੀਤਾ। ਉਹਨਾਂ ਆਖਿਆ ਕਿ ਜੋ ਬੱਚਾ ਜਪੁਜੀ ਸਾਹਿਬ ਅਤੇ ਗਾਇਤਰੀ ਮੰਤਰ ਦੇ ਸਬੰਧ ਵਿੱਚ ਵਧੀਆ ਲਿਖਤਾਂ ਲਿਖ ਕੇ ਪੇਸ਼ ਕਰੇਗਾ, ਪਹਿਲਾ, ਦੂਜਾ, ਤੀਜਾ ਸਥਾਨ ਲੈਣ ਵਾਲੇ ਅਜਿਹੇ ਦਸਵੀਂ, 11ਵੀਂ ਅਤੇ 12ਵੀਂ ਦੇ ਤਿੰਨ-ਤਿੰਨ ਬੱਚਿਆਂ ਨੂੰ ਕ੍ਰਮਵਾਰ 5100, 3100, 2100 ਰੁਪਏ ਨਗਦ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਜੂਨ ਮਹੀਨੇ ਦੀਆਂ ਛੁੱਟੀਆਂ ’ਚ ਉਕਤ ਤਿਆਰੀ ਲਈ ਬੱਚਿਆਂ ਨੂੰ ਪੇ੍ਰਰਿਤ ਕਰਦਿਆਂ ਆਖਿਆ ਕਿ ਜੁਲਾਈ ਦੇ ਪਹਿਲੇ ਹਫਤੇ ਉਕਤ ਲਿਖਤਾਂ ਆਪੋ ਆਪਣੇ ਅਧਿਆਪਕਾਂ ਜਾਂ ਸਕੂਲ ਮੁਖੀਆਂ ਨੂੰ ਸੌਂਪ ਦਿੱਤੀਆਂ ਜਾਣ।
ਸਪੀਕਰ ਸੰਧਵਾਂ ਨੇ ਆਖਿਆ ਕਿ ਬਾਲ ਸੰਸਦ ਦਾ ਆਯੋਜਨ ਕਰਨ ਮੌਕੇ ਬੱਚਿਆਂ ਨੂੰ ਮੁੱਖ ਮੰਤਰੀ, ਸਪੀਕਰ ਅਤੇ ਕੈਬਨਿਟ ਮੰਤਰੀ ਬਣਨ ਦਾ ਮੌਕਾ ਮਿਲੇਗਾ ਤੇ ਉਹ ਖੁਦ ਵੀ ਸੂਬੇ ਦੀ ਤਰੱਕੀ ਅਤੇ ਵਿਕਾਸ ਬਾਰੇ ਆਪੋ ਆਪਣੇ ਸੁਝਾਅ ਪੇਸ਼ ਕਰ ਸਕਣਗੇ। ਮੰਚ ਸੰਚਾਲਨ ਕਰਦਿਆਂ ਜਸਬੀਰ ਸਿੰਘ ਜੱਸੀ ਨੇ ਜਿੱਥੇ ਸਾਰੇ ਬੱਚਿਆਂ ਅਤੇ ਮਹਿਮਾਨਾ ਦੀ ਜਾਣ ਪਛਾਣ ਕਰਾਈ, ਉੱਥੇ ਸਪੀਕਰ ਸੰਧਵਾਂ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਇਰੋ ਸ਼ਾਇਰੀ ਨਾਲ ਜੀ ਆਇਆਂ ਆਖਿਆ। ਮੈਡਮ ਨੀਲਮ ਕੁਮਾਰੀ ਜਿਲਾ ਸਿੱਖਿਆ ਅਫਸਰ (ਸੈਕੰਡਰੀ) ਫਰੀਦਕੋਟ, ਸਕੂਲ ਮੁਖੀ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਅਤੇ ਹੋਰ ਬੁਲਾਰਿਆਂ ਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀ ਕਾਰਗੁਜਾਰੀ ਅਤੇ ਸਪੀਕਰ ਸੰਧਵਾਂ ਦੇ ਸਿੱਖਿਆ ਪ੍ਰਬੰਧ ਸੁਧਾਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕੀਤੀ ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਡਿਪਟੀ ਡੀਈਓ ਪ੍ਰਦੀਪ ਦਿਉੜਾ, ਸੁਪਰਡੈਂਟ ਨਛੱਤਰ ਸਿੰਘ ਢੈਪਈ, ਪ੍ਰਿੰਸੀਪਲ ਪ੍ਰਭਜੋਤ ਸਿੰਘ, ਕਰਮਜੀਤ ਸਿੰਘ ਸਰਾਂ, ਸਤਨਾਮ ਸਿੰਘ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਮਨਦੀਪ ਸਿੰਘ ਮਿੰਟੂ ਗਿੱਲ, ਮਨਜੀਤ ਸ਼ਰਮਾ, ਜਗਜੀਤ ਸਿੰਘ ਸੁਪਰਡੈਂਟ, ਗੁਰਮੇਲ ਸਿੰਘ ਸੰਧੂ, ਕਿਰਨਜੀਤ ਸਿੰਘ ਗਹਿਰੀ, ਬੋਹੜ ਸਿੰਘ ਘਾਰੂ, ਸੰਜੀਵ ਕਾਲੜਾ, ਅਮਨਦੀਪ ਸਿੰਘ ਮੌਂਗਾ, ਪਰਮਿੰਦਰ ਸਿੰਘ, ਹਰਦੀਪ ਸਿੰਘ ਆਦਿ ਵੀ ਹਾਜਰ ਸਨ।

Related posts

2004 ਤੋਂ ਪਹਿਲਾਂ ਨਿਯੁਕਤ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਲੈ ਕੇ ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ

punjabdiary

CM ਮਾਨ ਨੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਲਿਖੀ ਚਿੱਠੀ, ਮਨਰੇਗਾ ਤਹਿਤ ਡੇਲੀ ਵੇਜ਼ 381 ਰੁ. ਕਰਨ ਦੀ ਕੀਤੀ ਮੰਗ

punjabdiary

ਉਦਾਸੀ ਦੇ ਮਰੀਜਾਂ ਨੂੰ ਹੁਣ ਉਦਾਸ ਨਹੀਂ ਹੋਣ ਦਿੱਤਾ ਜਾਵੇਗਾ- ਡਿਪਟੀ ਕਮਿਸ਼ਨਰ

punjabdiary

Leave a Comment