Image default
ਤਾਜਾ ਖਬਰਾਂ

ਮੌਸਮ ਦੀ ਤਬਦੀਲੀ ਕਾਰਨ ਬੀਮਾਰੀਆਂ ਤੋਂ ਬਚਣ ਅਤੇ ਸਮਾਜਿਕ ਸੁਰੱਖਿਆ ਸਬੰਧੀ ਜਾਗਰੂਕਤਾ ਕੈਂਪ

ਮੌਸਮ ਦੀ ਤਬਦੀਲੀ ਕਾਰਨ ਬੀਮਾਰੀਆਂ ਤੋਂ ਬਚਣ ਅਤੇ ਸਮਾਜਿਕ ਸੁਰੱਖਿਆ ਸਬੰਧੀ ਜਾਗਰੂਕਤਾ ਕੈਂਪ
ਪਟਿਆਲਾ, 12 ਅਪ੍ਰੈਲ – (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਸੀਨੀਅਰ ਪੁਲੀਸ ਕਪਤਾਨ ਨਾਨਕ ਸਿੰਘ ਆਈ.ਪੀ.ਐਸ ਪਟਿਆਲਾ ਦੀ ਯੋਗ ਅਗਵਾਈ ਵਿਚ ਇੰਸਪੈਕਟਰ ਟ੍ਰੈਫਿਕ ਪੁਸ਼ਪਾ ਦੇਵੀ ਰੋਡ ਸੇਫਟੀ ਸੈੱਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਿਉਣਾ ਜ਼ਿਲ੍ਹਾ ਪਟਿਆਲਾ ਦੇ 400 ਵਿਦਿਆਰਥੀਆਂ ਦੇ ਕਰੀਬ ਨੂੰ ਮੌਸਮ ਦੀ ਤਬਦੀਲੀ ਕਾਰਨ ਫੈਲੀਆਂ ਡੇਂਗੂ, ਮਲੇਰੀਆਂ ਵਰਗੀਆਂ ਬੀਮਾਰੀਆਂ ਤੋਂ ਬੱਚਣ ਲਈ ਦੱਸਿਆ ਗਿਆ। ਉਨ੍ਹਾਂ ਨੇ ਸਮਾਜਿਕ ਬੁਰਾਈਆਂ ਦਹੇਜ ਪ੍ਰਥਾ, ਨਸ਼ਿਆ, ਭਰੂਣ-ਹੱਤਿਆ ਅਤੇ ਭ੍ਰਿਸ਼ਟਾਚਾਰ ਆਦਿ ਨੂੰ ਠੱਲ ਪਾਉਣ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਕਿਹਾ ਅਤੇ ਸੀ ਐਮ ਸਾਹਿਬ ਵਲੋਂ ਭ੍ਰਿਸ਼ਟਾਚਾਰ ਵਿਰੁੱਧ 9501200200 ਨੰਬਰ ਅਤੇ ਐਮਰਜੈਂਸੀ ਨੰਬਰ 181, 112 ਬਾਰੇ ਵੀ ਜਾਣਕਾਰੀ ਦਿੱਤੀ।
ਸਾਈਬਰ ਕ੍ਰਾਈਮ ਬਾਰੇ ਵਿਦਿਆਰਥੀਆਂ ਨੂੰ ਬਾਖੂਬੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਲਤ ਅਨਸਰਾਂ ਨੂੰ ਤਹਿ ਤੱਕ ਲੱਭਿਆ ਜਾ ਸਕਦਾ ਹੈ ਜੇ ਤੁਸੀਂ ਇਸ ਤਰ੍ਹਾਂ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਚੇਤੰਨ ਰਹੋ।
ਬਲੈਕ ਸਪੋਟਸ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਹੀਕਲ ਨਾ ਚਲਾਉਣ, ਹੈਲਮੇਟ ਪਾਉਣ ਅਤੇ ਡਰਾਇਵਿੰਗ ਲਾਇਸੈਂਸ ਅਤੇ ਜ਼ਰੂਰੀ ਦਸਤਾਵੇਜ਼ ਰੱਖਣ, ਵਹੀਕਲ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ ਤੇ ਓਵਰਸਪੀਡਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਸੜਕੀ ਹਾਦਸਿਆਂ ਨੂੰ ਘਟਾ ਸਕਦੇ ਹਾਂ।
ਉਨ੍ਹਾਂ ਨੇ ਐਸ.ਪੀ.ਸੀ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਪ੍ਰਿੰਸੀਪਲ ਰਜਨੀਸ਼ ਹਾਂਡਾ-ਕਮ-ਜ਼ਿਲ੍ਹਾ ਸਮਾਰਟ ਸਕੂਲ ਮੈਟਰ ਜੀ ਨੇ ਸਰਕਾਰ ਦੀਆਂ ਹਦਾਇਤਾਂ ਅਤੇ ਮਾਨਯੋਗ ਕੋਰਟ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਐਸ.ਐਸ.ਪੀ ਵੱਲੋਂ ਨਿੱਜੀ ਧਿਆਨ ਦੇ ਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹੇ ਪਟਿਆਲਾ ਦੇ ਜ਼ਿਲ੍ਹਾ ਮੈਂਟਰ ਦੀਪਕ ਵਰਮਾਂ ਵੀ ਹਾਜ਼ਰ ਰਹੇ ਅਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਜਾਣਕਾਰੀ ਤੁਹਾਡੇ ਜੀਵਨ ਵਿਚ ਮਾਰਗ ਦਰਸ਼ਕ ਬਣੇਗੀ। ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਅਸੀਂ ਰੋਡ ਸੇਫਟੀ ਲਈ ਜ਼ਰੂਰੀ ਹਦਾਇਤਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਾਂਗੇ।

Related posts

Big News-ਬੋਰਵੈੱਲ ‘ਚ ਫਸਿਆ ਰਾਹੁਲ 106 ਘੰਟਿਆਂ ਬਾਅਦ ਜਿੱਤਿਆ ਜ਼ਿੰਦਗੀ ਦੀ ਜੰਗ

punjabdiary

ਆਂਗਣਵਾੜੀ ਯੂਨੀਅਨ ਨੇ ਮੰਗਾਂ ਸਬੰਧੀ ਵਿਭਾਗੀ ਮੰਤਰੀ ਤੇ ਡਾਇਰੈਕਟਰ ਨੂੰ ਭੇਜੇ ਮੰਗ ਪੱਤਰ

punjabdiary

ਵੱਡੀ ਖ਼ਬਰ – ਦਿੱਲੀ, ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ਵਿੱਚ ਨਹੀਂ – ਅਰਵਿੰਦ ਕੇਜਰੀਵਾਲ

punjabdiary

Leave a Comment