ਮੰਦਰ ਦੇ ਸੇਵਾਦਾਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਗੁਰਦਾਸਪੁਰ 28 ਅਪ੍ਰੈਲ (ਬਾਬੂਸ਼ਾਹੀ)- ਦੀਨਾਨਗਰ ਦੇ ਬੱਸ ਅੱਡੇ ਦੇ ਪਿੱਛੇ ਸਥਿਤ ਭਾਰਤੀ ਮੰਦਰ ਦੇ ਇਕ ਸੇਵਾਦਾਰ ਮਹੰਤ ਬਦਰੀ ਵਿਸ਼ਾਲ ਗਿਰੀ ਵੱਲੋਂ ਫਾਹਾ ਲੈ ਕੇ ਭੇਦ-ਭਰੇ ਹਲਾਤਾ ਵਿੱਚ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਮਿਲੀ ਹੈ। ਹਾਲਾਂਕਿ ਮ੍ਰਿਤਕ ਮਹੰਤ ਦਾ ਕੋਈ ਸੁਸਾਈਡ ਨੋਟ ਸਾਹਮਣੇ ਨਹੀਂ ਆਇਆ ਹੈ। ਮੰਦਰ ਦੇ ਮੁੱਖ ਮੰਹਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹੰਤ ਕੁਝ ਦਿਨਾ ਤੋ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਸੀ।ਉਥੇ ਹੀ ਦੀਨਾਨਗਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੰਦਰ ਦੇ ਮੁੱਖ ਮੰਹਤ ਦੱਤ ਗਿਰੀ ਨੇ ਦੱਸਿਆ ਕਿ ਮ੍ਰਿਤਕ ਮਹੰਤ ਬਦਰੀ ਵਿਸ਼ਾਲ ਗਿਰੀ ਕੁਝ ਦਿਨਾਂ ਤੋਂ ਮਾਨਸਿਕ ਤਨਾਵ ਤੋਂ ਗੁਜਰ ਰਿਹਾ ਸੀ। ਉਨ੍ਹਾਂ ਨੂੰ ਸ਼ਰਧਾਲੂਆਂ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਮਹੰਤ ਸਮੇਂ ਸਿਰ ਮੰਦਰ ਨਹੀਂ ਖੋਲ੍ਹਦਾ ਤਾਂ ਉਨ੍ਹਾਂ ਨੇ ਆਕੇ ਉਸ ਨਾਲ ਨਾਲ ਗੱਲਬਾਤ ਕੀਤੀ। ਮ੍ਰਿਤਕ ਮਹੰਤ ਦੇ ਕਹਿਣ ਅਨੁਸਾਰ ਉਸ ਨੂੰ ਭੂਤ ਪ੍ਰੇਤ ਨਜ਼ਰ ਆ ਰਹੇ ਹਨ ਜਿਸ ਉਪਰੰਤ ਮੰਦਰ ਵਿਚ ਹਵਨ ਵੀ ਕਰਵਾਇਆ ਗਿਆ ਅਤੇ ਉਸ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਅੱਜ ਸਵੇਰੇ ਉਸ ਨੇ ਆਤਮ ਹੱਤਿਆ ਕਰ ਲਈ।
ਉਥੇ ਹੀ ਮੌਕੇ ਤੇ ਪਹੁੰਚੇ ਦੀਨਾ ਨਗਰ ਥਾਣੇ ਤੇ ਤਫਤੀਸ਼ੀ ਅਫਸਰ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਨੇ ਫੋਨ ਤੇ ਸੂਚਨਾ ਦਿੱਤੀ ਕਿ ਮਹੰਤ ਬਦਰੀ ਵਿਸ਼ਾਲ ਗਿਰੀ ਵੱਲੋਂ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਗਈ ਹੈ। ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਵੇਖਿਆ ਗਿਆ ਤਾਂ ਕਮਰਾ ਬੰਦ ਸੀ ਜਿਸ ਨੂੰ ਕਟਰ ਦੀ ਸਹਾਇਤਾ ਨਾਲ ਕੱਟ ਕੇ ਖੋਲ੍ਹਿਆ ਗਿਆ ਤਾਂ ਅੰਦਰ ਮਹੰਤ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਫਿਲਹਾਲ ਮੰਦਰ ਦੇ ਮੁੱਖ ਮਹੰਤ ਦੱਤ ਗਿਰੀ ਦੇ ਬਿਆਨਾਂ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।