Image default
ਤਾਜਾ ਖਬਰਾਂ

ਯੂਕਰੇਨ ‘ਚ ਫਸੇ ਫਿਰੋਜ਼ਪੁਰ ਦੇ ਗੁਰਵਿੰਦਰ ਸਿੰਘ ਨੇ ਮੱਦਦ ਦੀ ਗੁਹਾਰ ਲਗਾਉਦੇ ਹੋਏ ਕਿਹਾ, ਨਹੀ ਮਿਲੀ ਭਾਰਤੀ ਅੰਬੈਸੀ ਤੋ ਕੋਈ ਮੱਦਦ। 

ਯੂਕਰੇਨ ‘ਚ ਫਸੇ ਫਿਰੋਜ਼ਪੁਰ ਦੇ ਗੁਰਵਿੰਦਰ ਸਿੰਘ ਨੇ ਮੱਦਦ ਦੀ ਗੁਹਾਰ ਲਗਾਉਦੇ ਹੋਏ ਕਿਹਾ, ਨਹੀ ਮਿਲੀ ਭਾਰਤੀ ਅੰਬੈਸੀ ਤੋ ਕੋਈ ਮੱਦਦ।

ਹਵਾਈ ਅੱਡੇ ਤੇ ਹੋ ਚੁੱਕਾ ਹੈ ਰੂਸ ਦਾ ਕਬਜਾ, ਘਰ ਚ ਕੈਦ ਹੋ ਕੇ ਰਹਿ ਗਏ ਨੇ ਜਲੰਧਰ ਦੀਆਂ ਕੁੜੀਆਂ ਸਮੇਤ ਸੱਤ ਜਣੇ। ਬਾਰਡਰ ਕਰਾਸ ਕਰਕੇ ਉਹ ਪੋਲੈਂਡ ਜਾਣਾ ਚਾਹੁੰਦੇ ਹਨ ਪਰ ਕੋਲ ਨਾ ਕੋਈ ਸਾਧਨ ਹੈ ਤੇ ਨਾ ਗੀ ਪੈਸਾ।

ਮਮਦੋਟ, 1 ਮਾਰਚ ( ਰਾਜੇਸ਼ ਧਵਨ) – ਫਿਰੋਜ਼ਪੁਰ ਜਿਲੇ ਦੇ ਥਾਣਾ ਮਮਦੋਟ ਅਧੀਨ  ਆਉਦੇ ਪਿੰਡ ਹਜਾਰਾ ਸਿੰਘ ਵਾਲਾ ਦੇ ਗੁਲਜਾਰ ਸਿੰਘ ਦਾ ਨੋਜਵਾਨ ਪੁੱਤਰ ਗੁਰਵਿੰਦਰ ਸਿੰਘ  ਜੋ ਡਾਕਟਰ ਬਨਣ ਦਾ ਸੁਪਨਾ ਲੈ ਕੇ ਯੁਕਰੇਨ ਪੜ੍ਹਾਈ ਕਰਨ ਗਿਆ ਸੀ ਤੇ ਹੁਣ ਰੂਸ ਨਾਲ ਚੱਲੇ ਯੁੱਧ ਦੇ ਕਾਰਨ ਯੁਕਰੇਨ ਦੇ ਸ਼ਹਿਰ ਅਦਿਸਾ ਵਿੱਚ ਆਪਣੇ ਸਾਥੀਆਂ ਨਾਲ ਘਰ ਚ ਹੀ ਕੈਦ ਹੋ ਕੇ ਰਹਿ ਗਿਆ ਹੈ। ਨੌਜਵਾਨ ਨੇ  ਅੱਜ ਸ਼ਾਮ ਸਮੇ ਫੋਨ ਰਾਹੀਂ ਗੱਲਬਾਤ ਦੌਰਾਨ ਦੱਸਿਆ ਕਿ ਉਹਨਾ ਨੂੰ ਭਾਰਤੀ ਅੰਬੈਸੀ ਤੋ ਕਿਸੇ ਵੀ ਕਿਸਮ ਦੀ ਮੱਦਦ ਨਹੀ ਮਿਲ ਰਹੀ। ਉਸਨੇ ਦੱਸਿਆ ਕਿ ਨਜਦੀਕੀ ਹਵਾਈ ਅੱਡੇ ਤੇ ਵੀ ਰੂਸੀ ਫੋਜ ਦ ਕਬਜਾ  ਹੋ ਚੁੱਕਾ ਹੈ  ਤੇ ਖਾਣ ਪੀਣ ਦੇ ਸਮਾਣ ਦੀ ਸਪਲਾਈ ਵੀ ਬੰਦ ਹੈ। ਉਹਨਾਂ ਕੋਲ ਖਾਣ ਲਈ ਬਿਸਕੁਟ ਅਤੇ ਬ੍ਰੈਡ ਸੀ ਜੋ ਖਤਮ ਹੋ ਚੁੱਕੇ ਹਨ। ਰੂਸੀ ਫੋਜਾ ਦੇ ਹਵਾਈ ਹਮਲੇ ਦੇ ਡਰ ਤੋ  ਸਰਕਾਰ ਦੇ ਆਦੇਸ਼ਾ ਤੇ ਬਲੈਕ ਆਊਟ ਕੀਤਾ ਗਿਆ ਹੈ ਤੇ ਰਾਤ  ਸਮੇ ਕਿਸੇ ਵੀ ਕਿਸਮ ਦੀ ਲਾਈਟ ਜਗਾਉਣ ਤੇ ਪੂਰਨ ਰੂਪ ‘ਚ ਪਾਬੰਦੀ ਲਗਾਈ ਗਈ ਹੈ। ਭਾਰਤ ਸਰਕਾਰ ਵੱਲੋ ਭਾਰਤੀਆ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਕੀਤੇ ਜਾ ਰਹੇ ਯਤਨਾ ਸਬੰਧੀ ਪੁਛੇ ਜਾਣ ਤੇ ਉਸਨੇ ਦੱਸਿਆ ਕਿ  ਅੰਬੈਸੀ ਦੇ ਅਧਿਕਾਰੀਆਂ ਨੂੰ ਫੋਨ ਤੇ ਦੱਸੇ ਜਾਣ ਦੇ ਬਾਵਜੂਦ ਉਹਨਾ ਨੂੰ  ਕੋਈ ਮੱਦਦ ਨਹੀ ਮਿਲ ਰਹੀ ਤੇ ਦੂਸਰਾ ਉਹ ਭਾਰਤ ਵਾਪਸ ਆਉਣ ਦੀ ਬਜਾਏ ਪੋਲੈਂਡ ਦੇ ਬਾਰਡਰ ਨਜਦੀਕ ਸ਼ਰਨਾਰਥੀ ਕੈਪ ਵਿੱਚ ਰਹਿਣ ਨੂੰ ਪਹਿਲ ਦੇਣਗੇ। ਉਸ ਦਾ ਕਹਿਣਾ ਹੈ ਕਿ ਯੂਕਰੇਨ ਚ ਸ਼ਾਤੀ ਪਰਤਣ ਤੇ ਉਹ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਹੀ ਉਹ ਭਾਰਤ ਵਾਪਸ ਆਉਣਗੇ।

Advertisement

Related posts

ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਸਰਟੀਫਿਕੇਟ ਜਾਰੀ ਕਰਨ ਦਾ ਫੈਸਲਾ ਜਲਦ… ਬੰਬੇ ਹਾਈ ਕੋਰਟ ਨੇ CBFC ਨੂੰ ਫਟਕਾਰ ਲਗਾਈ

Balwinder hali

ਸੰਤ ਮੋਹਨ ਦਾਸ ਸਕੂਲ ਦੀ ਵਿਦਿਆਰਥਣ ਦੀ ਲਿਖੀ ਕਿਤਾਬ ‘ਥਿਊਰੀ ਆਫ ਈਚ ਐਂਡ ਐਵਰੀਥਿੰਗ’ ਰਲੀਜ਼

punjabdiary

Breaking- ਅਹਿਮ ਖ਼ਬਰ – ਅੱਜ ਸਿੱਖਿਆ ਦੇ ਖੇਤਰ ਵਿਚ ਪੰਜਾਬ ਲਈ ਇਕ ਇਤਿਹਾਸਕ ਦਿਨ ਹੈ, ਸਮੂਹ ਪੰਜਾਬੀਆਂ ਨੂੰ ਮੁਬਾਰਕਾਂ – ਭਗਵੰਤ ਮਾਨ

punjabdiary

Leave a Comment