ਰਮਨਦੀਪ ਮੁਮਾਰਾ ਨੇ ਦੀਪ ਸਿੰਘ ਵਾਲਾ ਤੇ ਜੰਡ ਸਾਹਿਬ ਮੰਡੀ ‘ਚ ਕਣਕ ਦੀ ਖਰੀਦ ਸ਼ੁਰੂ ਕਰਵਾਈ
ਮੰਡੀਆਂ ਚ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ – ਰਮਨਦੀਪ ਗਿੱਲ ਮੁਮਾਰਾ
ਸਾਦਿਕ, 7 ਅਪ੍ਰੈਲ – (ਪਰਦੀਪ ਚਮਕ) ਅੱਜ ਦਾਣਾ ਮੰਡੀ ਦੀਪ ਸਿੰਘ ਵਾਲਾ ਤੇ ਦਾਣਾ ਮੰਡੀ ਜੰਡ ਸਾਹਿਬ ਵਿਖੇ ਕਣਕ ਦੀ ਸਰਕਾਰੀ ਖਰੀਦ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਮਨਦੀਪ ਸਿੰਘ ਮੁਮਾਰਾ ਨੇ ਸ਼ੁਰੂ ਕਰਵਾਈ। ਇਸ ਮੌਕੇ ਉਹਨਾਂ ਸਰਕਾਰੀ ਖਰੀਦ ਏਜੰਸੀਆ ਵੱਲੋਂ ਕਿਸਾਨਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲਿਆ। ਉਹਨਾਂ ਸਬੰਧਤ ਮੁਲਾਜਮਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਕਣਕ ਖਰੀਦ ਮੌਕੇ ਮੰਡੀਆਂ ਵਿੱਚ ਪਾਣੀ, ਛਾਂ, ਰੋਸ਼ਨੀ ਆਦਿ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ਦਾਣਾ ਮੰਡੀ ਦੀਪ ਸਿੰਘ ਵਾਲਾ ਅਤੇ ਦਾਣਾ ਮੰਡੀ ਜੰਡ ਸਾਹਿਬ ਵਿਖੇ ਸਰਕਾਰੀ ਖਰੀਦ ਮੰਡੀ ਵਿੱਚ ਸਮਰਥਨ ਮੁੱਲ 2015 ਰੁਪਏ ਪ੍ਰਤੀ ਕੁਵਿੰਟਲ ਨਾਲ ਮਾਰਕਫੈਡ ਵੱਲੋਂ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ। ਇਸ ਮੌਕੇ ਮਾਰਕਫੈਡ ਦੇ ਖਰੀਦ ਇੰਸਪੈਕਟਰ ਤੇ ਮੁਲਾਜਮ ਅਤੇ ਮਾਰਕਿਟ ਕਮੇਟੀ ਦੇ ਸਕੱਤਰ ਪਿ੍ਰਤਪਾਲ ਸਿੰਘ ਕੋਹਲੀ ਵੀ ਹਾਜਿਰ ਸਨ। ਰਮਨਦੀਪ ਸਿੰਘ ਗਿੱਲ ਬਲਾਕ ਪ੍ਰਧਾਨ ਨੇ ਗਲਬਾਤ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਨੇ ਮੰਡੀਆਂ ਲਈ ਬਾਰਦਾਨਾ, ਟਰੱਕਾਂ ਅਤੇ ਗੋਦਾਮਾਂ ਆਦਿ ਦਾ ਪ੍ਰਬੰਧ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਨੇ ਸਰਕਾਰੀ ਖਰੀਦ ਏਜੰਸੀਆ ਨੂੰ ਹਦਾਇਤ ਕੀਤੀ ਹੈ ਕਿ ਕਿਸਾਨਾਂ ਦੀ ਕਣਕ ਦੀ ਖਰੀਦ ਨਿਰਵਿਘਨ ਕੀਤੀ ਜਾਵੇ ਮਜਦੂਰਾਂ ਅਤੇ ਲਿੰਫਿੰਟਗ ਵਿਚ ਕਿਸੇ ਕਿਸਮ ਦੀ ਕੁਤਾਹੀ ਨਾ ਕੀਤੀ ਜਾਵੇ। ਰਮਨਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਤੇ ਸੁੱਕੀ ਕਣਕ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਖਰੀਦ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਹਰਜੀਤ ਸਿੰਘ ਹੀਰਾ ਬਲਾਕ ਪ੍ਰਧਾਨ ਯੂਥ ਵਿੰਗ, ਹਰਜੀਤ ਸਿੰਘ ਚੰਨੀਆ, ਪ੍ਰਗਟ ਸਿੰਘ ਸਾਦਿਕ, ਉੱਤਮ ਸਿੰਘ ਡੋਡ, ਆੜਤੀ ਹਰਪ੍ਰੀਤ ਸਿੰਘ ਪਿੰਡੀ ਬਲੋਚਾ, ਆੜਤੀ ਸਮਸ਼ੇਰ ਸਿੰਘ ਘੁੱਦੂਵਾਲਾ, ਜਸਵਿੰਦਰ ਸਿੰਘ ਆਦਿ ਕਿਸਾਨ ਤੇ ਆੜਤੀ ਮੌਜੂਦ ਸਨ।