ਰਾਜਪਾਲ ਨੂੰ ਮਿਲਣ ਤੋਂ ਬਾਅਦ ਸੁਨੀਲ ਜਾਖੜ ਦਾ ਬਿਆਨ, “ਸਰਕਾਰ ਨੇ ਸਮਾਂ ਰਹਿੰਦੇ ਨਹੀਂ ਕੀਤੇ ਕੰਮ”
ਚੰਡੀਗੜ੍ਹ, 27 ਜੁਲਾਈ (ਜੀ ਨਿਊਜ ਪੰਜਾਬੀ)- ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਪਾਰਟੀ ਦਾ ਇੱਕ ਵਫ਼ਦ ਅੱਜ ਚੰਡੀਗੜ੍ਹ ਵਿਖੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮਿਲਿਆ ਅਤੇ ਇਹ ਮੁਲਾਕਾਤ ਤਕਰੀਬਨ 30 ਮਿੰਟ ਤੱਕ ਚੱਲੀ।
ਇਸ ਦੌਰਾਨ ਵੱਖ-ਵੱਖ ਮੁੱਦੇ ‘ਤੇ ਚਰਚਾ ਕੀਤੀ ਗਈ ਤੇ ਮੁੱਖ ਮੁੱਦਾ ਹੜ੍ਹ ਨੂੰ ਲੈ ਸੀ। ਇਸ ਦੌਰਾਨ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮਿਲਣ ਤੋਂ ਬਾਅਦ ਸੁਨੀਲ ਜਾਖੜ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਏ ਕਿ ਸਰਕਾਰ ਨੇ ਸਮਾਂ ਰਹਿੰਦੇ ਕੰਮ ਨਹੀਂ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ “ਸਾਡਾ ਮਕਸਦ ਸਰਕਾਰ ਦੀਆਂ ਅੱਖਾਂ ਖੋਲ੍ਹਣਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਰਾਜਪਾਲ ਸਰਕਾਰ ਨੂੰ ਸਵਾਲ ਕਰਨਗੇ। ਇਸ ਦੌਰਾਨ ਉਨ੍ਹਾਂ ਇਹ ਵੀ ਮੰਗ ਚੁੱਕੀ ਕਿ “ਅੱਗਲੇ 6 ਮਹੀਨੇ ਤੱਕ ਬਿਜਾਈ ਨਾ ਹੋਣ ਵਾਲੇ ਖੇਤਾਂ ਦੇ ਲਈ ਮੁਆਵਜ਼ਾ ਦਿੱਤਾ ਜਾਵੇ।”
ਇਸ ਦੌਰਾਨ ਹਾਲ ਹੀ ਵਿੱਚ ਖਤਮ ਹੋਏ ਵਿਧਾਇਕ ਦਿਨੇਸ਼ ਚੱਢਾ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ, ਰੂਪਨਗਰ ਦੇ ਖਿਲਾਫ ਚੱਲ ਰਹੇ ਵਿਵਾਦ ਨੂੰ ਲੈ ਕੇ ਜਾਰੀ ਕੀਤੇ ਗਏ ਸਪਸ਼ਟੀਕਰਨ ਨੂੰ ਲੈ ਕੇ ਕਿਹਾ ਗਿਆ ਕਿ ਪਾਰਟੀ ‘ਤੇ ਦਬਾਵ ਆਇਆ ਜਿਸ ਕਰਕੇ ਇਹ ਮੁੱਦਾ ਸੁਲਝ ਗਿਆ। ਉਨ੍ਹਾਂ ਅੱਗੇ ਕਿਹਾ ਮੀਡੀਆ ਰਹਿਣ ਜਿਵੇਂ ਹੀ ਖ਼ਬਰ ਪਤਾ ਲੱਗੀ ਕਿ ਭਾਜਪਾ ਦਾ ਵਫ਼ਦ ਰਾਜਪਾਲ ਨਾਲ ਮੁਲਾਕਾਤ ਕਰਨ ਜਾ ਰਿਹਾ ਹੈ ਤਾਂ ਇਹ ਮੁਦਾ ਇੱਕੋ-ਦਮ ਸੁਲਝ ਗਿਆ।
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੋਵਾਂ ਨੇ ਹੀ ਆਪਣੇ-ਆਪਣੇ ਲੈਵਲ ‘ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਅਤੇ ਲੋਕਾਂ ਦੀਆਂ ਸਮਸਿਆਵਾਂ ਸੁਣਨ ਦੀ ਕੋਸ਼ਿਸ਼ ਕੀਤੀ ਸੀ।
ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਪੰਜਾਬ ‘ਚ ਹੜ੍ਹ ਕਰਕੇ ਤਕਰੀਬਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਅਜੇ ਵੀ ਕਈ ਇਲਾਕੇ ਪ੍ਰਭਾਵਿਤ ਹਨ।