Image default
ਅਪਰਾਧ

ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 81.6 ਲੱਖ ਰੁਪਏ ਦਾ ਸੋਨਾ ਕੀਤਾ ਬਰਾਮਦ

ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 81.6 ਲੱਖ ਰੁਪਏ ਦਾ ਸੋਨਾ ਕੀਤਾ ਬਰਾਮਦ

 

 

 

Advertisement

ਹੈਦਰਾਬਾਦ, 31 ਜੁਲਾਈ (ਰੋਜਾਨਾ ਸਪੋਕਸਮੈਨ)- ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਰਜੀਆਈਏ) ‘ਤੇ ਕਸਟਮ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਕ ਯਾਤਰੀ ਤੋਂ 81.6 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ। ਯਾਤਰੀ ਨੇ ਆਪਣੀ ਪੇਂਟ ਦੀ ਜੇਬ ਵਿਚ ਪੇਸਟ ਦੇ ਰੂਪ ਵਿਚ ਸੋਨਾ ਲੁਕੋਇਆ ਹੋਇਆ ਸੀ। ਸੁਰੱਖਿਆ ਜਾਂਚ ਦੌਰਾਨ ਅਧਿਕਾਰੀਆਂ ਵਲੋਂ ਯਾਤਰੀ ਨੂੰ ਰੋਕੇ ਜਾਣ ਤੋਂ ਬਾਅਦ ਕਰੀਬ 1.329 ਕਿਲੋ ਵਜ਼ਨ ਵਾਲੀ ਸੋਨੇ ਦੀ ਪੇਸਟ ਬਰਾਮਦ ਕੀਤੀ ਗਈ। ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਧਿਕਾਰੀਆਂ ਮੁਤਾਬਕ ਅਬੂ ਧਾਬੀ ਤੋਂ ਚੇਨਈ ਪਹੁੰਚਣ ‘ਤੇ ਜਹਾਜ਼ ਦੇ ਪਿਛਲੇ ਹਿੱਸੇ ‘ਚ ਟਾਇਲਟ ਦੇ ਵਾਸ਼ ਬੇਸਿਨ ਦੇ ਹੇਠਾਂ ਸੋਨੇ ਦਾ ਪੇਸਟ ਛੁਪਾਇਆ ਗਿਆ ਸੀ। ਚੇਨਈ ਤੋਂ ਫਲਾਈਟ ‘ਚ ਸਵਾਰ ਹੋਣ ਤੋਂ ਬਾਅਦ ਯਾਤਰੀ ਨੇ ਬੜੀ ਚਲਾਕੀ ਨਾਲ ਇਸ ਨੂੰ ਇਕੱਠਾ ਕਰ ਲਿਆ ਸੀ। ਉਸ ਨੇ ਪੈਕੇਟ ਨੂੰ ਆਪਣੀ ਜੇਬ ਵਿਚ ਰੱਖਿਆ ਅਤੇ ਹੈਦਰਾਬਾਦ ਲਈ ਰਵਾਨਾ ਹੋ ਗਿਆ। ਉਸ ‘ਤੇ ਕਸਟਮ ਐਕਟ, 1962 ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਅਗਲੇਰੀ ਜਾਂਚ ਜਾਰੀ ਹੈ। ਤਿੰਨ ਦਿਨ ਪਹਿਲਾਂ ਮਲੇਸ਼ੀਆ ਤੋਂ ਹਵਾਈ ਅੱਡੇ ‘ਤੇ ਪਹੁੰਚੇ ਦੋ ਯਾਤਰੀਆਂ ਕੋਲੋਂ 94.99 ਲੱਖ ਰੁਪਏ ਦੀ ਕੀਮਤ ਦਾ 1.54 ਕਿਲੋ ਸੋਨਾ ਜ਼ਬਤ ਕੀਤਾ ਗਿਆ ਸੀ। ਸੋਨਾ ਉਸਦੀ ਜੀਨਸ ਅਤੇ ਅੰਡਰਵੀਅਰ ਵਿੱਚ ਪੇਸਟ ਦੇ ਰੂਪ ਵਿਚ ਛੁਪਾਇਆ ਹੋਇਆ ਸੀ।

Related posts

Breaking- ਕੇਂਦਰੀ ਜਾਂਚ ਏਜੰਸੀ ਨੇ ਗ੍ਰਹਿ ਮੰਤਰਾਲੇ ਨੂੰ 28 ਗੈਂਗਸਟਰਾਂ ਦੀ ਲਿਸਟ ਭੇਜੀ

punjabdiary

ਅੰਮ੍ਰਿਤਸਰ ‘ਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ‘ਤੇ ਚੱ.ਲੀਆਂ ਗੋ.ਲੀਆਂ, ਬੁਲੇਟ ਪਰੂਫ਼ ਜੈਕਟ ਕਾਰਨ ਬਚੀ ਜਾਨ

punjabdiary

ਰਿਸ਼ਵਤਖੋਰਾਂ ‘ਤੇ ਵਿਜੀਲੈਂਸ ਦਾ ਸ਼ਿਕੰਜਾ, RTA ਦਫ਼ਤਰ ਦੇ ਕਲਰਕ ਤੇ ਸਹਾਇਕ ਨੂੰ ਰੰਗੇ ਹੱਥੀਂ ਕੀਤਾ ਕਾਬੂ

punjabdiary

Leave a Comment