Image default
About us

ਰਾਜ ਪੱਧਰੀ ਕੁਇਜ਼ ਮੁਕਾਬਲੇ ਵਿੱਚ ਬਾਬਾ ਫਰੀਦ ਸਕੂਲ ਦੀ ਸੁਖਮਨ ਕੌਰ ਨੇ ਮਾਰੀਆਂ ਮੱਲਾਂ

ਰਾਜ ਪੱਧਰੀ ਕੁਇਜ਼ ਮੁਕਾਬਲੇ ਵਿੱਚ ਬਾਬਾ ਫਰੀਦ ਸਕੂਲ ਦੀ ਸੁਖਮਨ ਕੌਰ ਨੇ ਮਾਰੀਆਂ ਮੱਲਾਂ

 

 

 

Advertisement

 

ਫਰੀਦਕੋਟ, 21 ਨਵੰਬਰ (ਪੰਜਾਬ ਡਾਇਰੀ)- ਬੀਤੇ ਦਿਨੀ ਭਾਸ਼ਾ ਵਿਭਾਗ ਵੱਲੋਂ ਰਾਜ ਪੱਧਰੀ ਕੁਇਜ਼ ਮੁਕਾਬਲੇ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਕਰਵਾਏ ਗਏ। ਜਿਸ ਵਿੱਚ 22 ਜਿਲਿਆਂ ਦੇ ਵਿਦਿਆਰਥੀਆਂ ਨੇ ਇਸ ਕੁਇਜ਼ ਮੁਕਾਬਲੇ ਵਿੱਚ ਭਾਗ ਲਿਆ। ਇਸ ਵਿੱਚ ਸੁਖਮਨ ਕੌਰ ਬਰਾੜ ਨੇ ਇਸ ਰਾਜ ਪੱਧਰੀ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਅਦਾਰੇ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ ਨੇ ਦੱਸਿਆ ਕਿ ਇਸ ਵਿਦਿਆਰਥਨ ਨੂੰ 1000 ਕੈਸ਼, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹਨਾਂ ਵਿਦਿਆਰਥੀਆਂ ਵਿੱਚ ਸਿਰਫ ਉਹੀ ਵਿਦਿਆਰਥੀ ਸਨ ਜੋ ਆਪਣੇ ਜਿਲੇ ਵਿੱਚੋਂ ਪਹਿਲਾ- ਪਹਿਲਾ ਸਥਾਨ ਹਾਸਿਲ ਕਰਕੇ ਗਏ ਸਨ। ਉਹਨਾਂ ਨੇ ਇਸ ਵਿਦਿਆਰਥਣ ਨੂੰ ਇਸ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਅਜਿਹੀ ਕਾਰਗੁਜ਼ਾਰੀ ਪੇਸ਼ ਕਰਨ ਲਈ ਆਸ਼ੀਰਵਾਦ ਦਿੱਤਾ ਤੇ ਨਾਲ ਹੀ ਉਹਨਾਂ ਨੇ ਵਿਦਿਆਰਥਣ ਦੇ ਮਾਪਿਆਂ ਅਤੇ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ।

ਅਦਾਰੇ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਵੀ ਇਸ ਹੋਣਹਾਰ ਵਿਦਿਆਰਥਣ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਅਜਿਹੇ ਹੋਣਹਾਰ ਬੱਚੇ ਜਿੱਥੇ ਅਦਾਰੇ ਦਾ ਨਾਮ ਰੌਸ਼ਨ ਕਰਦੇ ਹਨ ਉੱਥੇ ਆਪਣੇ ਮਾਪਿਆਂ ਅਤੇ ਅਧਿਆਪਕ ਦਾ ਨਾਮ ਵੀ ਚਮਕਾਉਂਦੇ ਹਨ। ਉਹਨਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਅਪਾਰ ਬਖਸ਼ਿਸ਼ ਸਦਕਾ ਇਸ ਸੰਸਥਾ ਦੇ ਬੱਚੇ ਹਮੇਸ਼ਾ ਹਰ ਸਥਾਨ ਤੇ ਮੋਹਰੀ ਰਹੇ ਹਨ ਅਤੇ ਹਮੇਸ਼ਾ ਮੋਹਰੀ ਹੀ ਰਹਿਣਗੇ। ਉਹਨਾਂ ਕਿਹਾ ਕਿ ਸਬਰ ,ਸਿਦਕ ਅਤੇ ਸਿਰੜ ਦਾ ਪੱਲਾ ਫੜ ਕੇ ਚੱਲਣ ਵਾਲੇ ਵਿਦਿਆਰਥੀ ਹਮੇਸ਼ਾ ਆਪਣੀਆਂ ਮਨ ਚਾਹੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰਦੇ ਹਨ।

Advertisement

Related posts

Breaking- ਵੱਡੀ ਖਬਰ – ਦਿੱਲੀ ਵਿਖੇ SYL ਦੀ ਅਹਿਮ ਮੀਟਿੰਗ ਖਤਮ, ਵੇਖੋ ਵੀਡੀਓ,

punjabdiary

ਦਫਤਰੀ ਕਾਮਿਆਂ ਨੇ ਰੋਸ ਰੈਲੀ ਕਰਕੇ ਕੀਤਾ ਅਰਥੀ ਫੂਕ ਮੁਜਾਹਰਾ

punjabdiary

ਪੰਜਾਬ ਸਰਕਾਰ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਹਦਾਇਤਾਂ ਜਾਰੀ

punjabdiary

Leave a Comment