ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਅਗਰਵਾਲ ਸਮਾਜ ਦੇ ਚੁਣੇ ਗਏ ਪੰਜ ਵਿਧਾਇਕਾਂ ਦਾ ਲੁਧਿਆਣਾ ਵਿਖੇ ਹੋਵੇਗਾ ਸਨਮਾਨ:ਸਿੰਗਲ/ਗੋਇਲ
ਵਿਧਾਨ ਸਭਾ ’ਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਲ ਸ਼੍ਰੀ ਰਾਜਗੁਰੂ ਅਤੇ ਸ਼੍ਰੀ ਸੁਖਦੇਵ ਦੇ ਬੁੱਤ ਲਗਾਉਣ ਦੀ ਕੀਤੀ ਮੰਗ
ਫਰੀਦਕੋਟ, 26 ਮਾਰਚ – ਅੰਤਰ-ਰਾਸ਼ਟਰੀ ਵੈਸ਼ ਮਹਾਂ ਸੰਮੇਲਨ ਪੰਜਾਬ ਪ੍ਰਦੇਸ਼ ਸੰਸਥਾ ਦੀ ਮਹਿਲਾ ਵਿੰਗ ਪ੍ਰਧਾਨ ਨੀਨਾ ਮਿੱਤਲ ਵਿਧਾਨ ਸਭਾ ਹਲਕਾ ਰਾਜਪੁਰਾ, ਅਜੈ ਗੁਪਤਾ ਵਿਧਾਨ ਸਭਾ ਹਲਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਸੈਂਟਰਲ, ਵਰਿੰਦਰ ਗੋਇਲ ਵਿਧਾਨ ਸਭਾ ਹਲਕਾ ਲਹਿਰਾਗਾਗਾ, ਜੰਗੀ ਲਾਲ ਮਹਾਜਨ ਵਿਧਾਨ ਸਭਾ ਹਲਕਾ ਮੁਕੇਰੀਆਂ, ਡਾ.ਵਿਜੈ ਸਿੰਗਲਾ ਵਿਧਾਨ ਸਭਾ ਹਲਕਾ ਮਨਾਸਾ ਦੇ ਵਿਧਾਇਕ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਵਿਧਾਨ ਸਭਾ ਤੋਂ ਚੁਣ ਕੇ ਸਾਰੇ ਪੰਜ ਆਪਣੇ ਰਾਜੀਨੀਤਿਕ ਹਲਕੇ ਦੇ ਨਾਲ-ਨਾਲ ਅਗਰਵਾਲ ਵੈਸ਼ ਸਮਾਜ ਦੇ ਹਿੱਤ ’ਚ ਵੀ ਕੰਮ ਕਰਨਗੇ। ਅੰਤਰ ਰਾਸ਼ਟਰੀ ਵੈਸ਼ ਮਹਾਂ ਸੰਮੇਲਨ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਰਿੰਦਰ ਸਿੰਗਲਾ, ਮਹਾਂਮੰਤਰੀ ਸਰਜੀਵਨ ਜਿੰਦਲ, ਅਨੁਸ਼ਾਸ਼ਨ ਕਮੇਟੀ ਦੇ ਚੇਅਰਮੈਨ ਡਾ.ਸੰਜੀਵ ਗੋਇਲ ਨੇ ਜਲੰਧਰ ਦੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਚੇਅਰਮੈਨ ਅਸ਼ੋਕ ਮਿੱਤਲ ਨੂੰ ਰਾਜ ਸਭਾ ਲਈ ਚੁਣ ਕੇ ਭੇਜਣ ਅਤੇ ਮਾਨਸਾ ਦੇ ਵਿਧਾਇਕ ਡਾ.ਵਿਜੈ ਸਿੰਗਲਾ ਨੂੰ ਪੰਜਾਬ ਮੰਤਰੀ ਮੰਡਲ ’ਚ ਸਿਹਤ ਮੰਤਰੀ ਬਣਾਏ ਜਾਣ ਤੇ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ। ਸੰਸਥਾ ਦੇ ਕਾਰਜਕਾਰੀ ਪ੍ਰਧਾਨ ਸੌਰਵ ਕੱਕੜ ਨੇ ਕਿਹਾ ਕਿ ਰਾਜ ਸਭਾ ਦੇ ਚੁਣੇ ਗਏ ਸਾਂਸਦ ਅਸ਼ੋਕ ਮਿੱਤਲ ਅਤੇ ਪੰਜੇ ਵਿਧਾਇਕਾਂ ਨੂੰ ਅਪ੍ਰੈੱਲ ਮਹੀਨੇ ਦੌਰਾਨ ਨਵਰਾਤਿਆਂ ਤੋਂ ਬਾਅਦ ਲੁਧਿਆਣਾ ਵਿਖੇ ਰਾਸ਼ਟਰੀ ਪ੍ਰਧਾਨ ਅਸ਼ੋਕ ਅਗਰਵਾਲ ਦੀ ਪ੍ਰਧਾਨਗੀ ਹੇਠ ਕੀਤੇ ਜਾ ਰਹੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਉਨਾਂ ਪੰਜਾਬ ਮੰਤਰੀ ਮੰਡਲ ਦੁਆਰਾ ਵਿਧਾਨ ਸਭਾ ਦੇ ਪਰਸਪਰ ’ਚ ਮਹਾਰਾਜਾ ਰਣਜੀਤ ਸਿੰਘ, ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਦਕਰ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਲਗਾਉਣ ਦੇ ਫ਼ੈਸਲੇ ਦਾ ਸੁਆਗਤ ਕਰਦਿਆਂ ਕਿਹਾ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੇ ਨਾਲ ਸ਼੍ਰੀ ਰਾਜਗੁਰੂ ਅਤੇ ਸ਼੍ਰੀ ਸੁਖਦੇਵ ਦੇ ਬੁੱਤ ਵੀ ਲਗਾਉਣ ਦੀ ਵੀ ਮੰਗ ਕੀਤੀ ਹੈ। ਉਨਾਂ ਕਿਹਾ ਅਜਿਹਾ ਕਰਨ ਨਾਲ ਭਾਰਤ ਦੇ ਨਾਗਰਿਕ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਉਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣਗੇ। ਉਨਾਂ ਕਿਹਾ ਇਸ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਸ਼.ਭਗਵੰਤ ਸਿੰਘ ਮਾਨ ਨਾਲ ਜਲਦੀ ਮੁਲਾਕਾਤ ਕੀਤੀ ਜਾਵੇਗੀ।
ਫ਼ੋਟੋ:26ਐੱਫ਼ਡੀਕੇਪੀ3:ਫ਼ਰੀਦਕੋਟ ਵਿਖੇ ਅਨੁਸ਼ਾਸ਼ਨ ਕਮੇਟੀ ਦੇ ਚੇਅਰਮੈਨ ਡਾ.ਸੰਜੀਵ ਗੋਇਲ ਜਾਣਕਾਰੀ ਦਿੰਦੇ ਹੋਏ।