Image default
ਤਾਜਾ ਖਬਰਾਂ

ਰਾਸ਼ਟਰੀ ਪੰਚਾਇਤ ਦਿਹਾੜੇ ਸਮਰਪਿਤ ਗ੍ਰਾਮ ਸਭਾ ਬਾਰੇ ਸੈਮੀਨਾਰ ਕਰਵਾਇਆ: ਕੇਂਦਰੀ ਸਿੰਘ ਸਭਾ

ਰਾਸ਼ਟਰੀ ਪੰਚਾਇਤ ਦਿਹਾੜੇ ਸਮਰਪਿਤ ਗ੍ਰਾਮ ਸਭਾ ਬਾਰੇ ਸੈਮੀਨਾਰ ਕਰਵਾਇਆ: ਕੇਂਦਰੀ ਸਿੰਘ ਸਭਾ
ਚੰਡੀਗੜ੍ਹ 23 ਅਪ੍ਰੈਲ (2022) ਰਾਸ਼ਟਰੀ ਪੰਚਾਇਤ ਦਿਹਾੜੇ ਸਮਰਪਿਤ ਮੌਜੂਦਾ ਸਮੇਂ ਵਿੱਚ ਗ੍ਰਾਮ ਸਭਾ ਦੀ ਭੂਮਿਕਾ ਬਾਰੇ ਪਿੰਡ ਬਚਾਓ ਪੰਜਾਬ ਬਚਾਓ ਦੇ ਬੈਨਰ ਹੇਠ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਬਾਰੇ ਕੂੰਜੀਵਤ ਭਾਸ਼ਣ ਹਮੀਰ ਸਿੰਘ ਵੱਲ਼ੋਂ ਦਿੱਤਾ ਗਿਆ। ਜਿਸ ਵਿੱਚ ਗ੍ਰਾਮ ਸਭਾ ਦੀ ਮਹੱਤਤਾ ਬਾਰੇ ਵਿਸਾਥਰਤ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਵਿੱਚ ਪੰਜਾਬ ਸਰਕਾਰ ਦੇ ਬਜ਼ਟ ਦਾ ਇੱਕ ਵੀ ਪੈਸਾ ਪਿੰਡਾਂ ਦੇ ਵਿਕਾਸ ਲਈ ਨਹੀਂ ਭੇਜਿਆ ਗਿਆ ਇਸ ਦੀ ਤਸਦੀਕ ਲੱਖਨਪਾਲ ਕਮੇਟੀ ਵੱਲੋਂ ਪੇਸ਼ ਕੀਤੀ ਰਿਪੋਰਟ ਵਿੱਚ ਹੁੰਦੀ ਹੈ। ਗਿਆਨੀ ਕੇਵਲ ਸਿੰਘ ਨੇ ਆਪਣੇ ਭੇਜੇ ਸੰਦੇਸ਼ ਵਿੱਚ ਪਿੰਡ ਬਚਾਓ ਪੰਜਾਬ ਬਚਾਓ ਦੇ ਛੋਟੇ ਜਿਹੇ ਮੁਹਾਜ ਨੇ ਜਿਸ ਦ੍ਰਿੜਤਾ ਨਾਲ ਪਿਛਲੇ ਇਕ ਦਹਾਕੇ ਤੋਂ ਪੰਜਾਬ ਅੰਦਰ ਪੰਚਾਇਤ ਰਾਜ ਐਕਟ ਨੂੰ ਲਾਗੂ ਕਰਨ ਲਈ ਕੰਮ ਕੀਤਾ ਹੈ ਇਹ ਕੇਵਲ ਇਸ ਦੇ ਹਿੱਸੇ ਹੀ ਆਇਆ ਹੈ। ਪੰਜਾਬ ਦੀ ਹੋਰ ਕੋਈ ਵੀ ਸੰਸਥਾ ਜਾਂ ਧਿਰ ਇਸ ਵਾਂਗੂੰ ਨਿੱਠ ਕੇ ਇਸ ਖੇਤਰ ਵਿੱਚ ਕੰਮ ਨਹੀਂ ਕਰਦੀ। ਹੋਰ ਵੀ ਲੋਕਤੰਤਰ ਦੀ ਰਾਖੀ ਲਈ ਕਈ ਢੰਗ ਤਰੀਕਿਆਂ ਨਾਲ ਮਨੁੱਖੀ ਹੱਕਾਂ ਲਈ ਅਵਾਜ਼ ਵੀ ਉਠਾਈ ਹੈ। ਸਭ ਦਾ ਧੰਨਵਾਦ। ਨਵੀਂ ਬਣੀ ਹਕੂਮਤ ਵਾਲੇ ਕਈ ਜਿੰਮੇਵਾਰ ਗ੍ਰਾਮ ਸਭਾ ਦੀ ਗੱਲ ਕਰਦੇ ਸੁਣੀਦੇ ਹਨ। ਅਮਲ ਕਿਨਾ ਕੁ ਕਰਨਗੇ ਇਹ ਤਾਂ ਭਵਿੱਖ ਦੀਆਂ ਇਸ ਪੱਖ ਦੀਆਂ ਹੋਣ ਵਾਲੀਆਂ ਗਤੀਵਿਧੀਆਂ ਤੇ ਨਿਰਭਰ ਰਹੇਗਾ। ਕਰਨੈਲ ਸਿੰਘ ਜਖੇਪਲ ਨੇ ਪਿਛਲੇ ਸਮੇਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਗ੍ਰਾਮ ਸਭਾ ਦੇ ਰੋਲ ਅਤੇ ਪ੍ਰਾਪਤੀਆਂ ਬਾਰੇ ਅੰਕੜਿਆਂ ਸਮੇਤ ਜਾਣਕਾਰੀ ਦਿੱਤੀ। ਦਰਸ਼ਨ ਸਿੰਘ ਧਨੇਠਾ ਨੇ ਗੀਤ ਰਾਹੀ ਹਾਜ਼ਰੀ ਲਵਾਈ। ਡਾ. ਮੇਘਾ ਸਿੰਘ ਨੇ ਪੰਚਾਇਤ ਅਧਿਕਾਰੀਆਂ ਵੱਲੋਂ ਗ੍ਰਾਮ ਸਭਾਵਾਂ ਦੇ ਆਯੋਜਨ ਵਿੱਚ ਪਾਈਆਂ ਰੁਕਾਵਟਾਂ ਦਾ ਵਿਸਥਾਰਪੂਰਵਕ ਵਰਨਣ ਕੀਤਾ। ਤਰਲੋਚਨ ਸਿੰਘ ਸੂਲਰ ਨੇ ਸੰਗਰੂਰ ਇਲਾਕੇ ਵਿੱਚ ਮਨਰੇਗਾ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਗ੍ਰਾਮ ਸਭਾ ਰਾਹੀ ਹੱਲ ਕਰਨ ਬਾਰੇ ਦੱਸਿਆ। ਪ੍ਰੀਤਮ ਸਿੰਘ ਨੇ ਆਪਣੇ ਨਗਰ ਨੂੰ ਇੱਕ ਰੱਖਣ ਵਿੱਚ ਗ੍ਰਾਮ ਸਭਾ ਦੀ ਸ਼ਕਤੀ ਦੇ ਇਸਤੇਮਾਲ ਕਰਨ ਦੀ ਗਿਆਨ ਭਰਪੂਰ ਜਾਣਕਾਰੀ ਦਿੱਤੀ। ਗਫੁਰ ਜੀ ਜਮਾਤੇ ਇਸਲਾਮੀ ਨੇ ਗ੍ਰਾਮ ਸਭਾ ਦੇ ਇਤਿਹਾਸ ਵਰਤਮਾਨ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਚਾਰ ਪੇਸ਼ ਕੀਤੇ। ਜਿਸ ਵਿੱਚ ਭਾਈਚਾਰਕ ਏਕਤਾ ਨੂੰ ਬਰਕਰਾਰ ਰੱਖਣ ਵਿੱਚ ਗ੍ਰਾਮ ਸਭਾਵਾਂ ਦੇ ਯੋਗਦਾਨ ਬਾਰੇ ਦੱਸਿਆ। ਅਮਰਜੀਤ ਸਿੰਘ ਵਾਲੀਆ ਪੰਜਾਬੀ ਵਿਕਾਸ ਮੰਚ ਨੇ ਗ੍ਰਾਮ ਸਭਾਵਾਂ ਰਾਹੀ ਪੈਂਦਾ ਹੋਣ ਵਾਲੇ ਰੁਜ਼ਗਾਰ ਦੇ ਮੌਕਿਆਂ ਬਾਰੇ ਚਾਨਣਾ ਪਾਇਆ। ਗੁਰਮੀਤ ਸਿੰਘ ਥੂਹੀ ਨੇ ਗ੍ਰਾਮ ਸਭਾਵਾਂ ਰਾਹੀ ਔਰਤਾਂ ਦੇ ਸਮਾਜ ਦੇ ਵਿਕਾਸ ਵਿੱਚ ਭਾਗੀਦਾਰੀ ਬਾਰੇ ਵਿਚਾਰ ਪੇਸ਼ ਕੀਤੇ। ਏਅਰ ਮਾਰਸ਼ਲ ਗਿੱਲ ਨੇ ਲੁਧਿਆਣਾ ਖੇਤਰ ਵਿੱਚ ਗ੍ਰਾਮ ਸਭਾਵਾਂ ਰਾਹੀ ਕੀਤੇ ਗਏ ਸਫਾਈ ਦੇ ਕਾਰਜਾਂ ਦਾ ਅੰਕੜਾ ਪੇਸ਼ ਕੀਤਾ। ਬੀਬੀ ਕੁਲਵਿੰਦਰ ਕੌਰ ਰਾਮਗੜ੍ਹ ਨੇ ਮਨਰੇਗਾ ਔਰਤਾਂ ਦੇ ਕਾਰਜਾਂ ਵਿੱਚ ਪੰਚਾਇਤ ਵਿਭਾਗ ਵੱਲੋਂ ਪਾਇਆ ਰੁਕਾਵਟਾਂ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ। ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਲੋਕਤੰਤਰ ਵਿੱਚ ਗ੍ਰਾਮ ਸਭਾ ਦੀ ਪ੍ਰਸੰਗਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਰਾਜਵਿੰਦਰ ਸਿੰਘ ਰਾਹੀ ਨੇ ਦਲਿਤ ਸਮਾਜ ਦੇ ਵਰਤਮਾਨ ਹਾਲਾਤ ਅਤੇ ਪੰਚਾਇਤੀ ਵਿਭਾਗ ਦੇ ਮੌਜੂਦਾ ਰੌਲ ਬਾਰੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਸੇਵਾ ਡਾ. ਖੁਸ਼ਹਾਲ ਸਿੰਘ ਨੇ ਨਿਭਾਗੀ। ਬਲਵੰਤ ਸਿੰਘ ਖੇੜਾ ਨੇ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੱਤਾ।
ਇਸ ਸਮਾਗਮ ਵਿੱਚ ਸੁਰਿੰਦਰ ਸਿੰਘ ਕਿਸ਼ਨਪੁਰਾ, ਸਰਬਜੀਤ ਸਿੰਘ ਧਾਲੀਵਾਲ, ਬਲਵਿੰਦਰ ਸਿੰਘ, ਸ. ਸੁਖਦੇਵ ਸਿੰਘ ਸੰਧੂ, ਕਿਰਨਜੀਤ ਕੌਰ ਝਨੀਰ ਅਤੇ ਅਮਰਜੀਤ ਸਿੰਘ ਬੁੱਗਾਕਲਾਂ ਆਦਿ ਸ਼ਾਮਿਲ ਹੋਏ।
ਜਾਰੀ ਕਰਤਾ: ਡਾ. ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ- 93161-07093

Related posts

Big News-ਸਰਕਾਰ ਦੇ ਭਰੋਸੇ ਮਗਰੋਂ ਰਜਿਸਟਰੀਆਂ ਹੋਣੀਆ ਸ਼ੁਰੂ

punjabdiary

Breaking- ਹਾਈ ਕੋਰਟ ਨੇ ਪੰਜਾਬ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨਾਲ ਸਬੰਧਤ ਪਟੀਸ਼ਨਾਂ ’ਤੇ ਸੁਣਵਾਈ ਦੀ ਤਰੀਕ ਨੂੰ ਅੱਗੇ ਵਧਾਇਆ

punjabdiary

Breaking- ਵੰਡ ’ਚ ਮਾਰੇ ਗਾਏ ਪੰਜਾਬੀਆਂ ਦੀ ਯਾਦ ਵਿੱਚ ਅਕਾਲ ਤਖਤ ਵੱਲੋਂ ਅਰਦਾਸ ਦੀ ਪੁਰਜ਼ੋਰ ਹਮਾਇਤ: ਕੇਂਦਰੀ ਸਿੰਘ ਸਭਾ

punjabdiary

Leave a Comment