ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ
ਬਾਜਾਖਾਨਾ, – ਸਿਵਲ ਸਰਜਨ ਫਰੀਦਕੋਟ ਡਾ. ਸੰਜੇ ਕਪੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਬਾਜਾਖਾਨਾ ਡਾ. ਸਤੀਸ਼ ਜਿੰਦਲ ਦੀ ਅਗਵਾਈ ਹੇਠ ਸੀਐਚਸੀ ਬਾਜਾਖਾਨਾ ਵਿਖੇ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮਨਾਇਆ ਗਿਆ।ਡਾ ਸਤੀਸ਼ ਜਿੰਦਲ ਅਤੇ ਡਾ ਅਵਤਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਵੱਖ-ਵੱਖ ਬਿਮਾਰੀਆਂ ਤੋਂ ਨਾਗਰਿਕਾਂ ਦੇ ਬਚਾਓ ਲਈ ਕਈ ਤਰਾਂ ਦੀਆਂ ਵੈਕਸੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਵੈਕਸੀਨ ਬਿਮਾਰ ਹੋਣ ਤੋਂ ਪਹਿਲਾਂ ਦਿਤੀ ਜਾਣ ਵਾਲੀ ਦਵਾਈ ਹੈ ਜੋ ਬਿਮਾਰੀ ਦਾ ਹਮਲਾ ਮਨੁੱਖੀ ਸ਼ਰੀਰ ਤੇ ਹੋਣ ਤੋਂ ਬਚਾਉਂਦੀ ਹੈ। ਡਾ. ਕਿਰਨਦੀਪ ਕੌਰ, ਸਿਹਤ ਸੁਪਰਵਾਇਜਰ ਛਿੰਦਰਪਾਲ ਸਿੰਘ, ਬੀਈਈ ਸੁਧੀਰ ਧੀਰ ਤੇ ਫਲੈਗ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਵੈਕਸੀਨੇਸ਼ਨ ਕਰਕੇ ਹੀ ਸਾਡੇ ਦੇਸ਼ ਦੇ ਬੱਚੇ ਭਿਆਨਕ ਬਿਮਾਰੀਆਂ ਤੋਂ ਬਚੇ ਹੋਏ ਹਨ। ਇਸ ਲਈ ਇਹ ਜਰੂਰੀ ਬਣਦਾ ਹੈ ਕਿ ਹਰੇਕ ਬੱਚੇ ਦਾ ਟੀਕਾਕਰਨ ਹੋਇਆ ਹੋਵੇ। ਉਨਾਂ ਦੱਸਿਆਂ ਕਿ ਕੋਵਿਡ ਦੇ ਖਿਲਾਫ ਟੀਕਾਕਰਨ ਮੁਹਿੰਮ ਪੂਰੇ ਜੋਰਾ ਨਾਲ ਚੱਲ ਰਹੀ ਹੈ ਤੇ ਇਸ ਦੇ ਬਹੁਤ ਵਧੀਆਂ ਟੀਚੇ ਪ੍ਰਾਪਤ ਹੋ ਚੁੱਕੇ ਹਨ।। ਉਨਾ ਨੇ ਇਸ ਮੌਕੇ ਸਟਾਫ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਬਲਾਕ ਦੇ ਸਮੂਹ ਵੈਕਸੀਨੇਟਰਾਂ ਦਾ ਵੱਖ ਵੱਖ ਟੀਕਾਕਰਨ ਮੁਹਿੰਮਾਂ ਦੌਰਾਨ ਬਹੁਤ ਵਧੀਆ ਕਵਰੇਜ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਿਹਤ ਸੁਪਰਵਾਇਜਰ ਤੇ ਕਰਮਚਾਰੀ ਹਾਜਰ ਸਨ।