ਰਾਸ਼ਟਰੀ ਕੈਂਸਰ ਦਿਹਾੜੇ ਸੰਬੰਧੀ ਛਾਤੀ ਦੇ ਕੈਂਸਰ ਦੀ ਜਾਂਚ ਕੈਂਪ ਲਗਾਏ
ਫਰੀਦਕੋਟ, 7 ਨਵੰਬਰ (ਪੰਜਾਬ ਡਾਇਰੀ)- ਰਾਸ਼ਟਰੀ ਪੱਧਰ ਤੇ ਮਨਾਏ ਜਾਂਦੇ ਰਾਸ਼ਟਰੀ ਕੈਂਸਰ ਦਿਵਸ ਦੇ ਸੰਬੰਧ ਵਿੱਚ ਮਾਣਯੋਗ ਸਿਵਲ ਸਰਜਨ ਫ਼ਰੀਦਕੋਟ ਡਾ ਅਨਿਲ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਬਲਾਕ ਬਾਜਾਖਾਨਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਸੰਦੀਪ ਸਿੰਗਲਾ ਜੀ ਦੀ ਨਿਗਰਾਨੀ ਹੇਠ ਬਲਾਕ ਅਧੀਨ ਪੈਂਦੀਆਂ ਸਿਹਤ ਸੰਸਥਾਵਾਂ ਵਿੱਚ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਦੇ ਕੈਂਪ ਲਗਾਏ ਜਾ ਰਹੇ ਹਨ।
ਇਸ ਮੌਕੇ ਮੈਡੀਕਲ ਅਫ਼ਸਰ ਡਾ. ਅਵਤਾਰਜੀਤ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਕੈਂਸਰ ਦਿਵਸ ਦੇ ਸੰਬੰਧ ਵਿੱਚ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਤਕਨੀਕੀ ਸਿਹਤ ਮਾਹਿਰ ਮਨਜਿੰਦਰ ਕੌਰ ਵੱਲੋਂ ਪਿਛਲੀ ਦਿਨੀਂ ਕੈਂਸਰ ਜਾਂਚ ਕੀਤੀ ਗਈ ਅਤੇ ਅੱਜ ਮੁੱਢਲਾ ਸਿਹਤ ਕੇਂਦਰ ਬਰਗਾੜੀ ਵਿਖੇ ਕੈਸਰ ਦੇ ਸ਼ੱਕੀ ਮਰੀਜ਼ਾਂ ਦੀ ਸਿਹਤ ਜਾਂਚ ਮਨਜਿੰਦਰ ਕੌਰ ਵੱਲੋਂ ਕੀਤੀ ਗਈ । ਬਲਾਕ ਆਈ ਈ ਸੀ ਨੋਡਲ ਅਫ਼ਸਰ ਅਤੇ ਪ੍ਰਸਾਰ ਸਿੱਖਿਅਕਾਂ ਫਲੈਗ ਚਾਵਲਾ ਅਤੇ ਸੋਨਦੀਪ ਸਿੰਘ ਸੰਧੂ ਨੇ ਕਿਹਾ ਕਿ ਸਿਹਤ ਮਾਹਿਰਾਂ ਵੱਲੋਂ ਸ਼ੱਕੀ ਮਰੀਜ਼ਾਂ ਦੀ ਕੈਂਸਰ ਜਾਂਚ ਕਰਨ ਦੇ ਨਾਲ ਨਾਲ ਛਾਤੀ ਦੇ ਕੈਂਸਰ ਤੋਂ ਬਚਾਓ ਲਈ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ । ਜੇਕਰ ਕਿਸੇ ਵੀ ਸਖ਼ਸ਼ ਨੂੰ ਕੈਂਸਰ ਦੇ ਲੱਛਣਾਂ ਦਾ ਸ਼ੱਕ ਹੁੰਦਾ ਹੈ ਤਾਂ ਉਹ ਆਪਣੇ ਨੇੜੇ ਦੇ ਸਿਹਤ ਤੰਦਰੁਸਤੀ ਕੇਂਦਰ ਵਿਖੇ ਪਹੁੰਚ ਕੇ ਕੈਂਸਰ ਦੀ ਮੁੱਢਲੀ ਜਾਂਚ ਬਿਲਕੁਲ ਮੁਫ਼ਤ ਕਰਵਾ ਸਕਦੇ ਹਨ। ਇਹਨਾਂ ਕੈਂਪਾਂ ਵਿੱਚ ਸੰਬੰਧਿਤ ਸੀਐਚਓ, ਬਹੁਮੰਤਵੀ ਸਿਹਤ ਕਰਮਚਾਰੀਆਂ (ਮ ਅਤੇ ਫ) ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ । ਬਹੁਮੰਤਵੀ ਸਿਹਤ ਨਿਰੀਖਕ (ਮ) ਛਿੰਦਰਪਾਲ ਸਿੰਘ ਅਤੇ ਸੰਬੰਧਿਤ ਮੈਕਟਰਾਂ ਦੇ ਮਪਸ (ਫ) ਵੱਲੋਂ ਇਹਨਾਂ ਕੈਂਪਾਂ ਦਾ ਲਗਾਤਾਰ ਨਿਰੀਖਣ ਕੀਤਾ ਗਿਆ।