Image default
About us

ਰਾਹੁਲ ਗਾਂਧੀ ਬਣੇ ‘ਕੂਲੀ’, ਸਿਰ ‘ਤੇ ਚੁੱਕਿਆ ਸਵਾਰੀਆਂ ਦਾ ਸਮਾਨ

ਰਾਹੁਲ ਗਾਂਧੀ ਬਣੇ ‘ਕੂਲੀ’, ਸਿਰ ‘ਤੇ ਚੁੱਕਿਆ ਸਵਾਰੀਆਂ ਦਾ ਸਮਾਨ

 

 

 

Advertisement

ਨਵੀਂ ਦਿੱਲੀ, 21 ਸਤੰਬਰ (ਡੇਲੀ ਪੋਸਟ ਪੰਜਾਬੀ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਕੁਲੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯਾਤਰੀਆਂ ਦਾ ਸਮਾਨ ਵੀ ਚੁੱਕਿਆ। ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਅਤੇ ਕੁਲੀਆਂ ਦੀ ਮੁਲਾਕਾਤ ਦੀ ਤਸਵੀਰ ਟਵਿਟਰ ‘ਤੇ ਸ਼ੇਅਰ ਕੀਤੀ ਹੈ।

ਤਸਵੀਰ ਸ਼ੇਅਰ ਕਰਦੇ ਹੋਏ ਕਾਂਗਰਸ ਪਾਰਟੀ ਨੇ ਲਿਖਿਆ, ‘ਲੋਕ ਨੇਤਾ ਰਾਹੁਲ ਗਾਂਧੀ ਜੀ ਨੇ ਅੱਜ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਆਪਣੇ ਕੁਲੀ ਸਾਥੀਆਂ ਨਾਲ ਮੁਲਾਕਾਤ ਕੀਤੀ। ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿੱਚ ਰੇਲਵੇ ਸਟੇਸ਼ਨ ਦੇ ਪੋਰਟਰ ਸਾਥੀਆਂ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ। ਅੱਜ ਰਾਹੁਲ ਉਨ੍ਹਾਂ ਦੇ ਵਿਚਕਾਰ ਪਹੁੰਚੇ ਅਤੇ ਉਨ੍ਹਾਂ ਦੀ ਗੱਲ ਸੁਣੀ। ਭਾਰਤ ਜੋੜੋ ਯਾਤਰਾ ਜਾਰੀ ਹੈ।

ਦੱਸ ਦੇਈਏ ਕਿ ਰਾਹੁਲ ਗਾਂਧੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਲੋਕਾਂ ਨੂੰ ਮਿਲ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਰਿਆਣਾ ਵਿੱਚ ਟਰੈਕਟਰ ਚਲਾ ਕੇ ਕਿਸਾਨਾਂ ਨਾਲ ਮਿਲ ਕੇ ਖੇਤਾਂ ਵਿੱਚ ਝੋਨਾ ਲਾਇਆ। ਇਸ ਤੋਂ ਬਾਅਦ ਉਹ ਮੋਟਰ ਮਕੈਨਿਕ ਨੂੰ ਵੀ ਮਿਲੇ ਸਨ। ਰਾਹੁਲ ਗਾਂਧੀ ਨੇ ਇਸ ਮੁਲਾਕਾਤ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਮਕੈਨਿਕ ਨਾਲ ਗੱਲਬਾਤ ‘ਚ ਰਾਹੁਲ ਗਾਂਧੀ ਨੇ ਆਪਣੀ ਬਾਈਕ ਦਾ ਵੀ ਜ਼ਿਕਰ ਕੀਤਾ ਸੀ। ਵੀਡੀਓ ‘ਚ ਰਾਹੁਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ‘ਮੇਰੇ ਕੋਲ KTM 390 ਬਾਈਕ ਵੀ ਹੈ ਪਰ ਉਹ ਖੜੀ ਹੈ। ਸੁਰੱਖਿਆ ਕਰਕੇ ਲੋਕ ਮੈਨੂੰ ਇਸ ਨੂੰ ਚਲਾਉਣ ਨਹੀਂ ਦਿੰਦੇ।

Advertisement

Related posts

ਸਾਨੂੰ ਖੂਨਦਾਨ ਕਰਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ- ਸਿਮਰਨਦੀਪ ਸੰਧੂ

punjabdiary

ਧਰਨਾ ਸ਼ਬਦ ਹੁਣ ਨਹੀਂ ਜੁੜੇਗਾ ਬਾਬਾ ਫਰੀਦ ਮੈਡੀਕਲ ਯੂਨੀਵਰਿਸਟੀ ਨਾਲ – ਉਪ-ਕੁਲਪਤੀ

punjabdiary

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸੈਟੇਲਾਈਟ ਚੈਨਲ ਚਲਾਉਣ ਦੀ ਹਿਦਾਇਤ

punjabdiary

Leave a Comment