Image default
ਤਾਜਾ ਖਬਰਾਂ

ਰਿਪਬਲੀਕਨ ਪਾਰਟੀ ਆਫ ਇੰਡੀਆਂ ਅਠਾਵਲੇ ਨੇ ਮਾਪਿਆਂ ਦੀ ਹਮਾਇਤ ‘ਚ ਰਈਆ ਸਕੂਲ ਦੀ ਕੀਤੀ ਘੇਰਾਬੰਦੀ

ਰਿਪਬਲੀਕਨ ਪਾਰਟੀ ਆਫ ਇੰਡੀਆਂ ਅਠਾਵਲੇ ਨੇ ਮਾਪਿਆਂ ਦੀ ਹਮਾਇਤ ‘ਚ ਰਈਆ ਸਕੂਲ ਦੀ ਕੀਤੀ ਘੇਰਾਬੰਦੀ
ਵਧੀਆਂ ਫੀਸਾਂ ਨੂੰ ਨਕਾਰਿਆ, ਕੋਟੇ ਦੀਆਂ ਸੀਟਾਂ ਦੀ ਕੀਤੀ ਮੰਗ
ਰਈਆ, 12 ਮਾਰਚ – ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਦੀ ਅਗਵਾਈ ਕਰਦਿਆਂ ਰਿਪਬਲੀਕਨ ਪਾਰਟੀ ਆਫ ਇੰਡੀਆਂ ਅਠਾਵਲੇ ਦੇ ਸੂਬਾ ਕਨਵੀਅਨਰ ਸ੍ਰ ਸਤਨਾਮ ਸਿੰਘ ਗਿੱਲ ਅਤੇ ਟੀਮ ਨੇ ਸਕੂਲ ਦੀ ਮੈਂਨਜਮੈਂਟ ਨੂੰ ਬੇਪਰਦਾ ਕਰਦੇ ਹੋਏ, ਮਾਪਿਆਂ ਅਤੇ ਬੱਚਿਆਂ ਦੇ ਅਧਿਕਾਰਾਂ ਨਾਲ ਕੀਤੇ ਜਾ ਰਹੇ ਖਿਲਵਾੜ ਦੀ ਸ਼ਖਤ ਸ਼ਬਦਾਂ ‘ਚ ਨਿੰਦਾ ਕੀਤੀ।
ਸੂਬਾ ਕਨਵੀਅਨਰ ਨੇ ਮਾਪਿਆਂ ਦੀ ਹਮਾਇਤ ਕਰਦਿਆਂ ਹੋਇਆਂ ਸਿਖਿਆ ਦਾ ਅਧਿਕਾਰ ਕਨੂੰਨ 2009 ਦੀਆਂ ਵਿਸ਼ੇਸ਼ਤਾਂਵਾਂ ਅਤੇ 25% ਕਮਜੋਰ ਵਰਗ ਲਈ ਤੈਅਸ਼ੁਦਾ ਕੋਟੇ ਦੀਆਂ ਸੀਟਾਂ ਬਾਰੇ ਵੀ ਜਾਣਕਾਰੀ ਦਿੱੱਤੀ।
ਮਾਪਿਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਅੱਜ ਤੋਂ ਸੰਕਲਪ ਕਰੀਏ ਕਿ ਸਲਾਨਾ ਫੀਸਾਂ,ਟਿਊਸ਼ਨ ਫੀਸ ਅਤੇ ਮੁਰੰਮਤ ਫੀਸਾਂ ਮਾਪੇ ਸਕੂਲਾਂ ਨੂੰ ਨਹੀਂ ਦੇਣਗੇ।ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਦੇ ਵਿਹੜੇ ‘ਚ ਪ੍ਰਭਾਵਿਤ ਮਾਪਿਆਂ ਨੂੰ ਰਿਪਬਲੀਕਨ ਪਾਰਟੀ ਆਫ ਇੰਡੀਆਂ ਅਠਾਵਲੇ ਦੀ ਸੂਬਾ ਟੀਮ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਨਿੱਜੀ ਸਕੂਲ ਨੂੰ ਮਾਪਿਆਂ ਦੀ ਲੁੱਟ ਖਸੁੱੱਟ ਦਾ ਸ਼ਿਕਾਰ ਨਹੀਂ ਹੋਣ ਦੇਵਾਂਗੇ। ਅਤੇ ਲੋਕ ਸ਼ਕਤੀ ਅਤੇ ਆਰਟੀਈ ਐਕਟ 2009 ਦੇ ਲਾਗੂ ਸਬੰਧੀ ਜਾਰੀ ਕੀਤੇ ਨੋਟੀਫੀਕੇਸ਼ਨ ਨੂੰ ਹਰ ਨਿੱਜੀ ਸਕੂਲ ‘ਚ ਲਾਗੂ ਕਰਨ ਲਈ ਪੜਾਅਵਾਰ ਯਤਨ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਫੀਸਾਂ ‘ਚ ਕੀਤੇ ਵਾਧੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਰਿਪਬਲੀਕਨ ਪਾਰਟੀ ਆਫ ਇੰਡੀਆਂ ਅਠਾਵਲੇ ਦੀ ਟੀਮ ਨੇ ਇਸ ਮੌਕੇ ਸਥਾਨਕ ਪੁਲੀਸ ਪ੍ਰਸਾਸ਼ਨ ਦੀ ਮੌਜੂਦਗੀ ‘ਚ ਸਕੂਲ ਦੀ ਪ੍ਰਿੰਸੀਪਲ ਕਵਿਤਾ ਨਾਲ ਲੋਕ ਪ੍ਰਤੀਨਿਧ ਵਜੋਂ ਮੀਟਿੰਗ ਕੀਤੀ।
ਇਸ ਮੌਕੇ ਫੈਸਲਾ ਕੀਤਾ ਗਿਆ ਕਿ ਦਿਨ ਵੀਰਵਾਰ 17/03/2022 ਨੂੰ ਸਕੂਲ ਦੇ ਪ੍ਰਬੰਧਕੀ ਅਮਲੇ ਨਾਲ ਦੂਸਰੇ ਪੜਾਅ ‘ਚ ਮੀਟਿੰਗ ਕਰਕੇ ਮਾਪਿਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾਂ ਕਰਾਇਆ ਜਾਵੇਗਾ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਰਿਪਬਲੀਕਨ ਪਾਰਟੀ ਆਫ ਇੰਡੀਆਂ ਅਠਾਵਲੇ ਦੇ ਸੂਬਾ ਕਨਵੀਅਨਰ ਸ੍ਰ ਸਤਨਾਮ ਸਿੰਘ ਗਿੱਲ, ਸੂਬਾ ਕਮੇਟੀ ਮੈਂਬਰ ਗੋਪਾਲ ਸਿੰਘ ਉਮਰਾਨੰਗਲ, ਮਾਝਾ ਜ਼ੋਨ ਦੇ ਕੋਅਰਡੀਨੇਟਰ ਰਣਜੀਤ ਸਿੰਘ ਮੱਲ੍ਹੀ, ਹਰਪ੍ਰੀਤ ਸਿੰਘ ਸਠਿਆਲਾ ਅਤੇ ਹਲਕਾ ਬਾਬਾ ਬਕਾਲਾ ਦੇ ਇੰਚਾਰਜ਼ ਅੰਮ੍ਰਿਤਪਾਲ ਸਿੰਘ ਨੇ ਦਸਿਆ ਕਿ ਰਈਆ ਬਲਾਕ ਦੇ 29 ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਲਿਆਦਾ ਜਾ ਚੁੱਕਾ ਹੈ ਉਨ੍ਹਾਂ ਨੇ ਦੱੱੱਸਿਆ ਕਿ ਪੜਤਾਲੀਆ ਅਧਿਕਾਰੀ ਸ੍ਰ ਦਲਬਾਗ ਸਿੰਘ ਤੁੜ ਸੋਮਵਾਰ ਨੂੰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਸਕੂਲਜ਼ ਆਫਿ ਮੈਨਜਮੈਂਟ ਨੂੰ ਨੋਟਿਸ ਜਾਰੀ ਕਰਕੇ ਸਾਮਿਲ ਤਫਤੀਸ਼ ਕਰ ਰਹੇ ਹਨ।
ਕੀ ਕਹਿਣਾ ਹੈ ਪ੍ਰਿੰਸੀਪਲ ਕਵਿਤਾ ਦਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਨੇ ਪ੍ਰੈਸ ਦੀ ਮੌਜੂਦਗੀ ‘ਚ ਮਾਪਿਆ ਨੂੰ ਦੱੱਸਿਆ ਕਿ ਵੀਰਵਾਰ ਤੱਕ ਸਕੂਲ ਨੂੰ ਮੌਕਾ ਦਿਓ ਵਧੀਆਂ ਫੀਸਾਂ ਨੂੰ ਘੱਟਾਉਂਣ ਬਾਰੇ ਸਕੂਲ ਦੀ ਮੈਨਜਮੈਟ ਨਾਲ ਵਿਚਾਰ ਕੀਤੀ ਜਾਵੇਗੀ।
ਇੱਕ ਸਵਾਲ ਦੇ ਜਵਾਬ ‘ਚ ੳ੍ਹਨ੍ਹਾਂ ਨੇ ਕਿਹਾ ਕਿ ਮਾਪਿਆਂ ਨੇ ਅੱਜ ਸਕੂਲ ਕੋਲੋਂ ਕੋਟੇ ਦੀਆਂ ਸੀਟਾਂ ਦੀ ਮੰਗ ਵੀ ਕੀਤੀ ਹੈ ਜਿਸ ਨੂੰ ਲੈਕੇ ਉਹ ਆਪਸੀ ਮੈਨਜਮੈਂਟ ਨਾਲ ਵਿਚਾਰ ਕਰੇਗੀ।
ਇਸ ਮੌਕੇ ਸਕੂਲ ਦੀ ਮੈਨਜਮੈਂਟ ਖਿਲਾਫ ਨਾਮਰੇਬਾਜੀ ਕੀਤੀ ਗਈ।
ਫੋਟੋ ਕੈਪਸ਼ਨ : ਸਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ਼ ਰਈਆ ਵਿਖੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਆਰਪੀਆਈ ਅਠਾਵਲੇ ਦੇ ਸੂਬਾ ਕਨਵੀਨਰ ਸਤਨਾਮ ਸਿੰਘ ਗਿੱਲ ਅਤੇ ਸਾਥੀ।

Related posts

Breaking- ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਪੁੱਛਗਿੱਛ ਲਈ ਬੁਲਾਏ ਗਏ ਅਜੈਪਾਲ ਮਿੱਡੂਖੇੜਾ ਦਾ ਸਮਾਨ ਪੁਲਿਸ ਨੇ ਆਪਣੇ ਕੋਲ ਜਾਂਚ ਲਈ ਜਮ੍ਹਾਂ ਕਰਵਾਇਆ

punjabdiary

Breaking- ਕੀ ਨਾਜਾਇਜ਼ ਮਾਈਨਿੰਗ ਕਾਰਨ ਬਣੇ ਖੱਡ, ਅੱਤਵਾਦੀ ਲਈ ਘੁਸਪੈਠ ਦਾ ਕਾਰਨ ਬਣ ਸਕਦੇ ਹਨ: ਹਾਈ ਕੋਰਟ

punjabdiary

Breaking- ਵੱਡੀ ਖ਼ਬਰ – ਮਨਪ੍ਰੀਤ ਬਾਦਲ ਨੇ ਵੀ ਆਪਣੀ ਪਾਰਟੀ ਬਦਲੀ, ਉਹ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ

punjabdiary

Leave a Comment