Image default
ਤਾਜਾ ਖਬਰਾਂ

ਰੀਜ਼ਨ ਕਾਨਫਰੰਸ ‘ਕਿਆਂਸ-2022 ਦੌਰਾਨ ਸੀਨੀਅਰ ਅਹੁਦੇਦਾਰਾਂ ਦੀ ਭਰਵੀਂ ਸ਼ਮੂਲੀਅਤ

ਰੀਜ਼ਨ ਕਾਨਫਰੰਸ ‘ਕਿਆਂਸ-2022 ਦੌਰਾਨ ਸੀਨੀਅਰ ਅਹੁਦੇਦਾਰਾਂ ਦੀ ਭਰਵੀਂ ਸ਼ਮੂਲੀਅਤ
ਕੋਟਕਪੂਰਾ, 11 ਮਾਰਚ :- ਰੀਜ਼ਨ ਕਾਨਫਰੰਸ ਕਿਆਂਸ-2022 ਦੇ ਮੁੱਖ ਮਹਿਮਾਨ ਨਕੇਸ਼ ਗਰਗ ਡਿਸਟਿ੍ਰਕਟ ਗਵਰਨਰ 321-ਐੱਫ ਸਨ ਜਦਕਿ ਫੰਕਸ਼ਨ ਚੇਅਰਮੈਨ ਰਜਿੰਦਰ ਸਿੰਘ ਸਰਾਂ ਡੀਸੀਐੱਸ (ਪੀ) ਨੇ ਆਏ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਕਾਨਫਰੰਸ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਭੁਪਿੰਦਰ ਸਿੰਘ ਮੱਕੜ ਰੀਜ਼ਨ ਚੇਅਰਮੈਨ ਨੇ ਕਲੱਬਾਂ ਵੱਲੋਂ ਕੀਤੇ ਕਾਰਜਾਂ ਦੀ ਰਿਪੋਰਟ ਪੜ ਕੇ ਸੁਣਾਈ ਤਾਂ ਮੁੱਖ ਮਹਿਮਾਨ ਨਕੇਸ਼ ਗਰਗ ਨੇ ਰੀਜ਼ਨ ਦੀ ਪਹਿਲੀ ਕਾਨਫਰੰਸ ’ਤੇ ਮੱਕੜ ਨੂੰ ਵਧਾਈ ਦਿੱਤੀ। ਉਹਨਾਂ 15 ਮਈ 2022 ਨੂੰ ਆਗਰਾ ਵਿਖੇ ਜ਼ਿਲੇ ਦੀ ਹੋਣ ਵਾਲੀ ਕਾਨਫਰੰਸ ਬਾਰੇ ਜਾਣਕਾਰੀ ਦਿੰਦਿਆਂ ਮੈਂਬਰਾਂ ਨੂੰ ਸ਼ਮੂਲੀਅਤ ਦਾ ਸੱਦਾ ਦਿੱਤਾ। ਸ੍ਰ. ਮੱਕੜ ਨੇ ਰੀਜ਼ਨ ਦੇ ਪ੍ਰਧਾਨ, ਸਕੱਤਰਾਂ ਅਤੇ ਸੀਨੀਅਰ ਮੈਂਬਰਾਂ ਨੂੰ ਵਧੀਆ ਕੰਮ ਕਰਨ ਬਦਲੇ ਬੈਸਟ ਰੀਜਨ ਐਵਾਰਡ ਦੇ ਕੇ ਸਨਮਾਨਿਤ ਵੀ ਕੀਤਾ। ਵੀਡੀਜੀ-1 ਲਲਿਤ ਬਹਿਲ ਅਤੇ ਵੀਡੀਜੀ-2 ਜੀ.ਐੱਸ. ਕਾਲੜਾ ਨੇ ਮੈਂਬਰਾਂ ਨੂੰ ਉਹਨਾਂ ਦੇ ਉਚੇਰੇ ਅਹੁਦੇ ਲਈ 100 ਫੀਸਦੀ ਵੋਟ ਪਾਉਣ ਦੀ ਅਪੀਲ ਕਰਦਿਆਂ ਸਾਰੇ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਉਹ ਇਸੇ ਤਰਾਂ ਲੀਡਰਾਂ ਅਤੇ ਮੈਂਬਰਾਂ ਦੀ ਸਮੁੱਚੀ ਅਗਵਾਈ ਕਰਦੇ ਰਹਿਣਗੇ। ਅੰਕੁਰ ਜੈਨ ਮਲੇਰਕੋਟਲਾ ਅਤੇ ਰਵਿੰਦਰ ਸੱਗੜ ਨੇ ਵੀ ਅਗਲੇ ਸਾਲ ਲਈ ਉਹਨਾਂ ਨੂੰ ਵੀਡੀਜੀ-1 ਆਦਿ ਦੇ ਅਹੁਦੇ ਲਈ ਵੋਟਾਂ ਪਾਉਣ ਦੀ ਅਪੀਲ ਕੀਤੀ। ਵਿਨੋਦ ਮਿੱਤਲ ਨੇ ਮਾਸਟਰ ਆਫ ਸੈਰੇਮਨੀ ਦੀ ਡਿਊਟੀ ਬਾਖੂਬੀ ਨਿਭਾਈ ਅਤੇ ਸ਼ਾਇਰੋ-ਸ਼ਾਇਰੀ ਵੀ ਕੀਤੀ। ਸੁਰਜੀਤ ਸਿੰਘ ਘੁਲਿਆਣੀ ਨੇ ਆਏ ਲੀਡਰਾਂ, ਮੈਂਬਰਾਂ ਅਤੇ ਪਰਿਵਾਰਾਂ ਦਾ ਧੰਨਵਾਦ ਕੀਤਾ। ਕਾਨਫਰੰਸ ’ਚ ਫਰੀਦਕੋਟ ਤੋਂ ਸੁਨੀਲ ਚਾਵਲਾ ਅਤੇ ਰਾਜੀਵ ਅਰੋੜਾ, ਬਾਜਾਖਾਨਾ ਤੋਂ ਸੁਰਿੰਦਰ ਸਿੰਘ ਜੋਨ ਚੇਅਰਮੈਨ ਅਤੇ ਹਰਬੀਰ ਸਿੰਘ ਪ੍ਰਧਾਨ ਗਰੇਟਰ ਆਦਿ ਵੀ ਵਿਸ਼ੇਸ਼ ਤੌਰ ’ਤੇ ਹਾਜਰ ਹੋਏ।

Related posts

ਹੋਸਟਲ ‘ਚ ਚੂਹਾ ਜ਼ਹਿਰ ਦੇ ਛਿੜਕਾਅ ਕਾਰਨ 19 ਵਿਦਿਆਰਥੀਆਂ ਦੀ ਸਿਹਤ ਵਿਗੜੀ

punjabdiary

Breaking- ਗੈਂਗਸਟਰ ਦੀਪਕ ਟੀਨੂੰ ਨੂੰ ਉਸ ਦੀ ਪ੍ਰੇਮਿਕਾ ਨਾਲ ਮਿਲਾਉਣਾ ਪਿਆ ਮਹਿੰਗਾ, ਸੀਆਈਏ ਦਾ ਇੰਚਾਰਜ ਬਰਖਾਸਤ

punjabdiary

HIV ਪਾਜ਼ੀਟਿਵ ਖੂ.ਨ ਦੀਆਂ 3 ਯੂਨਿਟ ਜਾਰੀ ਕਰਨ ਦਾ ਮਾਮਲਾ, ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

punjabdiary

Leave a Comment