Image default
ਤਾਜਾ ਖਬਰਾਂ

ਰੁਪਿੰਦਰ ਪਾਲ ਸਿੰਘ ਨੂੰ ਭਾਰਤੀ ਹਾਕੀ ਟੀਮ ਦੇ ਕਪਤਾਨ ਬਣਨ ਤੇ ਖੇਡ ਵਿਭਾਗ ਫਰੀਦਕੋਟ ਅਤੇ ਸਮੂਹ ਖੇਡ ਪ੍ਰੇਮਿਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਰੁਪਿੰਦਰ ਪਾਲ ਸਿੰਘ ਨੂੰ ਭਾਰਤੀ ਹਾਕੀ ਟੀਮ ਦੇ ਕਪਤਾਨ ਬਣਨ ਤੇ ਖੇਡ ਵਿਭਾਗ ਫਰੀਦਕੋਟ ਅਤੇ ਸਮੂਹ ਖੇਡ ਪ੍ਰੇਮਿਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ
ਫਰੀਦਕੋਟ 11 ਮਈ – ਜਿਲ੍ਹਾ ਫਰੀਦਕੋਟ ਦੇ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਨੂੰ ਜਕਾਰਤਾ (ਇੰਡੋਨੇਸ਼ੀਆ) ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਾਰਤ ਦੀ ਪੁਰਸ਼ ਹਾਕੀ ਦੀ ਟੀਮ ਵਿੱਚ ਬਤੌਰ ਕਪਤਾਨ ਅਗਵਾਈ ਕਰਨ ਤੇ ਸ. ਪਰਮਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਫਰੀਦਕੋਟ , ਸ. ਬਲਜਿੰਦਰ ਸਿੰਘ (ਹਾਕੀ ਕੋਚ), ਸ. ਹਰਬੰਸ ਸਿੰਘ (ਰਿਟਾ. ਜਿਲ੍ਹਾ ਖੇਡ ਅਫਸਰ), ਸ.ਗੁਰਭਗਤ ਸਿੰਘ ਸੰਧੂ (ਰਿਟਾ. ਜਿਲ੍ਹਾ ਖੇਡ ਅਫਸਰ), ਸ. ਅਵਤਾਰ ਸਿੰਘ (ਹਾਕੀ ਕੋਚ), ਸ. ਖੁਸ਼ਵੰਤ ਸਿੰਘ (ਜਨਰਲ ਸੈਕਟਰੀ ਬਾਬਾ ਫਰੀਦ ਹਾਕੀ ਕਲੱਬ), ਸ. ਪਰਮਪਾਲ ਸਿੰਘ (ਵਾਈਸ ਪ੍ਰੈਜੀਡੈਂਟ ਬਾਬਾ ਫਰੀਦ ਹਾਕੀ ਕਲੱਬ), ਜਗਪਾਲ ਸਿੰਘ ਬਰਾੜ (ਖੇਡ ਪ੍ਰਮੋਟਰ) , ਖੇਡ ਵਿਭਾਗ ਫਰੀਦਕੋਟ ਦੇ ਸਮੂਹ ਕੋਚਿਜ ਅਤੇ ਸਟਾਫ ਮੈਂਬਰਜ, ਜਿਲ੍ਹਾ ਹਾਕੀ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ, ਬਾਬਾ ਫਰੀਦ ਹਾਕੀ ਕਲੱਬ ਦੇ ਸਮੂਹ ਅਹੁੱਦੇਦਾਰ ਅਤੇ ਮੈਂਬਰ ਅਤੇ ਖੇਡ ਪ੍ਰੇਮਿਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਰੁਪਿੰਦਰ ਪਾਲ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ।ਜਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦਸਿਆ ਕਿ ਇਸ ਤੋਂ ਪਹਿਲਾ ਵੀ ਸ. ਰੁਪਿੰਦਰ ਪਾਲ ਸਿੰਘ ਨੇ ਟੋਕਿਓ ਓਲੰਪਿਕ ਵਿੱਚ ਮੈਡਲ ਜਿੱਤ ਕੇ ਫਰੀਦਕੋਟ ਦਾ ਨਾਮ ਕੌਮੀ ਪੱਧਰ ਤੇ ਰੋਸ਼ਨ ਕੀਤਾ ਸੀ।ਜਿਕਰਯੋਗ ਹੈ ਕਿ ਰੁਪਿੰਦਰ ਪਾਲ ਸਿੰਘ ਨੇ ਆਪਣੀ ਗੇਮ ਦੀ ਸ਼ੁਰੁਆਤ ਜਿਲ੍ਹਾ ਫਰੀਦਕੋਟ ਵਿਖੇ ਖੇਡ ਵਿਭਾਗ ਦੇ ਹਾਕੀ ਕੋਚਿੰਗ ਸੈਂਟਰ ਤੋਂ ਹੀ ਕੀਤੀ ਸੀ।

Related posts

Breaking- MP ਸਿਮਰਨਜੀਤ ਮਾਨ ਦੇ ਪੁੱਤਰ ਈਮਾਨਜੀਤ ਸਿੰਘ ਤੋਂ 125 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ

punjabdiary

Breaking- ਹਰਿਆਣਾ ਵੱਲ ਸ਼ਰਾਬ ਦੀਆਂ 290 ਪੇਟੀਆਂ ਲੈ ਕੇ ਜਾਂਦੇ 4 ਤਸਕਰ ਪੁਲਿਸ ਵਲੋਂ ਗ੍ਰਿਫਤਾਰ

punjabdiary

ਪੰਜਾਬ ਕੈਬਨਿਟ ਨੇ ਲਏ ਕਈ ਅਹਿਮ ਫੈਸਲੇ (ਵੀਡੀਓ ਵੀ ਦੇਖੋ)

Balwinder hali

Leave a Comment