Image default
ਤਾਜਾ ਖਬਰਾਂ ਅਪਰਾਧ

ਲਾਪਰਵਾਹੀ ਵਰਤਣ ਵਾਲੇ ਡਾਕਟਰ ਨੂੰ 16 ਲੱਖ 50 ਹਜਾਰ ਰੁਪਏ ਹਰਜਾਨਾ

ਲਾਪਰਵਾਹੀ ਵਰਤਣ ਵਾਲੇ ਡਾਕਟਰ ਨੂੰ 16 ਲੱਖ 50 ਹਜਾਰ ਰੁਪਏ ਹਰਜਾਨਾ

ਕੁੱਖ ‘ਚ ਪਲ਼ ਰਹੇ ਬੱਚੇ ਦਾ ਅਲਟਰਾ ਸਾਊਂਡ ਕਰਨ ਸਮੇਂ ਲਾਪਰਵਾਹੀ ਵਰਤਣ ਦਾ ਇਲਜ਼ਾਮ

ਫ਼ਰੀਦਕੋਟ– ਸਥਾਨਕ ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸਿੰਗਲਾ ਨੇ ਅੱਜ ਆਪਣੇ ਇੱਕ ਅਹਿਮ ਫੈਸਲੇ ਵਿੱਚ ਕੋਟਕਪੂਰਾ ਦੇ ਡਾਕਟਰ ਨੂੰ ਕੁੱਖ ‘ਚ ਪਲ ਰਹੇ ਬੱਚੇ ਦਾ ਅਲਟਰਾ ਸਾਊਂਡ ਕਰਨ ਸਮੇਂ ਲਾਪਰਵਾਹੀ ਵਰਤਣ ਦਾ ਕਸੂਰਵਾਰ ਮੰਨਦਿਆਂ ਆਦੇਸ਼ ਦਿੱਤੇ ਹਨ ਕਿ ਨਵ-ਜੰਮੇ ਅਪਹਾਜ ਬੱਚੇ ਦੇ ਮਾਪਿਆਂ ਨੂੰ 16 ਲੱਖ 50 ਹਜ਼ਾਰ ਰੁਪਏ 45 ਦਿਨਾਂ ਦੇ ਵਿੱਚ-ਵਿੱਚ ਅਦਾ ਕਰੇ ਅਤੇ ਜੇਕਰ ਇਹ ਮੁਆਵਜ਼ਾ ਰਾਸ਼ੀ 45 ਦਿਨਾਂ ਵਿੱਚ ਪੀੜਤ ਮਾਪਿਆਂ ਨੂੰ ਅਦਾ ਨਹੀਂ ਕੀਤੀ ਜਾਂਦੀ ਤਾਂ ਡਾਕਟਰ ਨੂੰ 1 ਲੱਖ ਰੁਪਏ ਹੋਰ ਵਾਧੂ ਮੁਆਵਜ਼ਾ ਕਮਿਸ਼ਨ ਦੇ ਲੀਗਲ ਏਡ ਖਾਤੇ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ।

ਇਹ ਵੀ ਪੜ੍ਹੋ- ਰਿਸ਼ਵਤਖੋਰੀ ਨੂੰ ਰੋਕਣ ਲਈ ਸਰਕਾਰ ਨੇ ਕੀਤੀ ਸਖ਼ਤੀ, ਤਹਿਸੀਲਾਂ ਵਿੱਚ ਕੈਮਰੇ ਲਗਾਏ ਜਾਣਗੇ, ਅਧਿਕਾਰੀ ਰੱਖਣਗੇ ਤਿੱਖੀ ਨਜ਼ਰ

Advertisement

ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਦੀ ਵਸਨੀਕ ਅਰੂਸ਼ੀ ਦੀ ਕੁੱਖ ਵਿੱਚ ਬੱਚਾ ਪਲ ਰਿਹਾ ਸੀ ਅਤੇ ਉਸ ਨੇ ਕੁੱਖ ਵਿੱਚ ਪਲ ਰਹੇ ਬੱਚੇ ਦੀ ਸਥਿੱਤੀ ਤੇ ਤੰਦਰੁਸਤੀ ਜਾਨਣ ਲਈ ਇਕ ਨਿੱਜੀ ਸਕੈਨ ਸੈਟਰ ਪਾਸੋਂ ਅਲਟਰਾ ਸਾਊਂਡ ਕਰਵਾਇਆ ਸੀ ਅਤੇ ਅਲਟਰਾ ਸਾਊਂਡ ਤੋਂ ਬਾਅਦ ਡਾਕਟਰ ਨੇ ਰਿਪੋਰਟ ਜਾਰੀ ਕੀਤੀ ਸੀ ਕਿ ਕੁੱਖ ਵਿੱਚ ਪਲ ਰਿਹਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ ਪਰੰਤੂ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਉਸ ਦੇ ਹੱਥ ਦੀਆਂ ਚਾਰ ਉਂਗਲਾਂ ਨਹੀਂ ਸਨ। ਕਮਿਸ਼ਨ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਪੀੜਤ ਮਾਪਿਆਂ ਲਈ ਅਪਹਾਜ ਬੱਚਾ ਪੈਦਾ ਹੋਣਾ ਬਹੁਤ ਵੱਡੀ ਮਾਨਸਿਕ ਪੀੜਾ ਹੈ।

ਕਮਿਸ਼ਨ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਜੇਕਰ ਅਲਟਰਾ ਸਾਊਂਡ ਦੀ ਰਿਪੋਰਟ ਸਹੀ ਹੁੰਦੀ ਤਾਂ ਪੀੜਤ ਮਾਪਿਆਂ ਨੂੰ ਬੱਚੇ ਬਾਰੇ ਕੋਈ ਹੋਰ ਵਾਜਿਬ ਫੈਸਲਾ ਲੈਣ ਦਾ ਅਧਿਕਾਰ ਸੀ। ਪਰੰਤੂ ਗਲਤ ਰਿਪੋਰਟ ਕਾਰਨ ਮਾਪਿਆਂ ਨੂੰ ਸਿਹਤਮੰਦ ਔਲਾਦ ਦੀਆਂ ਖੁਸ਼ੀਆਂ ਤੋਂ ਵਾਂਝੇ ਰਹਿਣਾ ਪਿਆ। ਖਪਤਕਾਰ ਕਮਿਸ਼ਨ ਨੇ ਕਸੂਰਵਾਰ ਡਾਕਟਰ ਨੂੰ ਆਦੇਸ਼ ਦਿੱਤੇ ਹਨ ਕਿ ਨਵਜੰਮੇ ਬੱਚੇ ਦੇ ਹੱਥ ਦੇ ਇਲਾਜ ਲਈ 7 ਲੱਖ ਰੁਪਏ ਅਤੇ 18 ਸਾਲ ਤੱਕ ਬੱਚੇ ਦੀ ਸਾਂਭ ਸੰਭਾਲ ਲਈ 4 ਲੱਖ ਰੁਪਏ ਅਤੇ ਮਾਪਿਆਂ ਨੂੰ ਮਾਨਸਿਕ ਤੌਰ ‘ਤੇ ਸੰਤਾਪ ਦੇਣ ਵਜੋਂ 5 ਲੱਖ ਰੁਪਏ ਅਤੇ 6 ਸਾਲ ਲੰਬੀ ਚੱਲੀ ਅਦਾਲਤੀ ਕਾਰਵਾਈ ਦੇ ਖਰਚੇ ਵਜੋਂ 50 ਹਜ਼ਾਰ ਰੁਪਏ ਖਰਚੇ ਵਜੋਂ ਅਦਾ ਕਰੇ।

ਇਹ ਵੀ ਪੜ੍ਹੋ- ਨੋਵਾਕ ਜੋਕੋਵਿਚ ਆਸਟ੍ਰੇਲੀਅਨ ਓਪਨ 2025 ਤੋਂ ਬਾਹਰ, ਸੱਟ ਕਾਰਨ ਮੈਚ ਦੇ ਵਿਚਕਾਰ ਹੀ ਲਿਆ ਸੰਨਿਆਸ

Advertisement

ਹਾਲਾਂਕਿ ਡਾਕਟਰ ਨੇ ਕਮਿਸ਼ਨ ਨੂੰ ਦੱਸਿਆ ਕਿ ਉਸ ਨੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਅਤੇ ਉਸ ਉੱਪਰ ਗਲਤ ਇਲਜ਼ਾਮ ਲਾਏ ਗਏ ਹਨ ਪਰੰਤੂ ਅਦਾਲਤ ਨੇ ਸਰੀਆਂ ਮੈਡੀਕਲ ਰਿਪੋਰਟਾਂ ਅਤੇ ਰਿਕਾਰਡ ਵਾਚਣ ਤੋਂ ਬਾਅਦ ਉਕਤ ਹੁਕਮ ਸੁਣਾਇਆ।

ਲਾਪਰਵਾਹੀ ਵਰਤਣ ਵਾਲੇ ਡਾਕਟਰ ਨੂੰ 16 ਲੱਖ 50 ਹਜਾਰ ਰੁਪਏ ਹਰਜਾਨਾ

ਕੁੱਖ ‘ਚ ਪਲ਼ ਰਹੇ ਬੱਚੇ ਦਾ ਅਲਟਰਾ ਸਾਊਂਡ ਕਰਨ ਸਮੇਂ ਲਾਪਰਵਾਹੀ ਵਰਤਣ ਦਾ ਇਲਜ਼ਾਮ

Advertisement

ਫ਼ਰੀਦਕੋਟ– ਸਥਾਨਕ ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸਿੰਗਲਾ ਨੇ ਅੱਜ ਆਪਣੇ ਇੱਕ ਅਹਿਮ ਫੈਸਲੇ ਵਿੱਚ ਕੋਟਕਪੂਰਾ ਦੇ ਡਾਕਟਰ ਨੂੰ ਕੁੱਖ ‘ਚ ਪਲ ਰਹੇ ਬੱਚੇ ਦਾ ਅਲਟਰਾ ਸਾਊਂਡ ਕਰਨ ਸਮੇਂ ਲਾਪਰਵਾਹੀ ਵਰਤਣ ਦਾ ਕਸੂਰਵਾਰ ਮੰਨਦਿਆਂ ਆਦੇਸ਼ ਦਿੱਤੇ ਹਨ ਕਿ ਨਵ-ਜੰਮੇ ਅਪਹਾਜ ਬੱਚੇ ਦੇ ਮਾਪਿਆਂ ਨੂੰ 16 ਲੱਖ 50 ਹਜ਼ਾਰ ਰੁਪਏ 45 ਦਿਨਾਂ ਦੇ ਵਿੱਚ-ਵਿੱਚ ਅਦਾ ਕਰੇ ਅਤੇ ਜੇਕਰ ਇਹ ਮੁਆਵਜ਼ਾ ਰਾਸ਼ੀ 45 ਦਿਨਾਂ ਵਿੱਚ ਪੀੜਤ ਮਾਪਿਆਂ ਨੂੰ ਅਦਾ ਨਹੀਂ ਕੀਤੀ ਜਾਂਦੀ ਤਾਂ ਡਾਕਟਰ ਨੂੰ 1 ਲੱਖ ਰੁਪਏ ਹੋਰ ਵਾਧੂ ਮੁਆਵਜ਼ਾ ਕਮਿਸ਼ਨ ਦੇ ਲੀਗਲ ਏਡ ਖਾਤੇ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਵਿਚ ਹੁਣ ਬਿਜਲੀ ਦੇ ਬਿੱਲ ਆਉਣਗੇ ਪੰਜਾਬੀ ਭਾਸ਼ਾ ਵਿੱਚ, ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ

ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਦੀ ਵਸਨੀਕ ਅਰੂਸ਼ੀ ਦੀ ਕੁੱਖ ਵਿੱਚ ਬੱਚਾ ਪਲ ਰਿਹਾ ਸੀ ਅਤੇ ਉਸ ਨੇ ਕੁੱਖ ਵਿੱਚ ਪਲ ਰਹੇ ਬੱਚੇ ਦੀ ਸਥਿੱਤੀ ਤੇ ਤੰਦਰੁਸਤੀ ਜਾਨਣ ਲਈ ਇਕ ਨਿੱਜੀ ਸਕੈਨ ਸੈਂਟਰ ਪਾਸੋਂ ਅਲਟਰਾ ਸਾਊਂਡ ਕਰਵਾਇਆ ਸੀ ਅਤੇ ਅਲਟਰਾ ਸਾਊਂਡ ਤੋਂ ਬਾਅਦ ਡਾਕਟਰ ਨੇ ਰਿਪੋਰਟ ਜਾਰੀ ਕੀਤੀ ਸੀ ਕਿ ਕੁੱਖ ਵਿੱਚ ਪਲ ਰਿਹਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ ਪਰੰਤੂ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਉਸ ਦੇ ਹੱਥ ਦੀਆਂ ਚਾਰ ਉਂਗਲਾਂ ਨਹੀਂ ਸਨ। ਕਮਿਸ਼ਨ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਪੀੜਤ ਮਾਪਿਆਂ ਲਈ ਅਪਹਾਜ ਬੱਚਾ ਪੈਦਾ ਹੋਣਾ ਬਹੁਤ ਵੱਡੀ ਮਾਨਸਿਕ ਪੀੜਾ ਹੈ।

Advertisement

ਕਮਿਸ਼ਨ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਜੇਕਰ ਅਲਟਰਾ ਸਾਊਂਡ ਦੀ ਰਿਪੋਰਟ ਸਹੀ ਹੁੰਦੀ ਤਾਂ ਪੀੜਤ ਮਾਪਿਆਂ ਨੂੰ ਬੱਚੇ ਬਾਰੇ ਕੋਈ ਹੋਰ ਵਾਜਿਬ ਫੈਸਲਾ ਲੈਣ ਦਾ ਅਧਿਕਾਰ ਸੀ। ਪਰੰਤੂ ਗਲਤ ਰਿਪੋਰਟ ਕਾਰਨ ਮਾਪਿਆਂ ਨੂੰ ਸਿਹਤਮੰਦ ਔਲਾਦ ਦੀਆਂ ਖੁਸ਼ੀਆਂ ਤੋਂ ਵਾਂਝੇ ਰਹਿਣਾ ਪਿਆ। ਖਪਤਕਾਰ ਕਮਿਸ਼ਨ ਨੇ ਕਸੂਰਵਾਰ ਡਾਕਟਰ ਨੂੰ ਆਦੇਸ਼ ਦਿੱਤੇ ਹਨ ਕਿ ਨਵਜੰਮੇ ਬੱਚੇ ਦੇ ਹੱਥ ਦੇ ਇਲਾਜ ਲਈ 7 ਲੱਖ ਰੁਪਏ ਅਤੇ 18 ਸਾਲ ਤੱਕ ਬੱਚੇ ਦੀ ਸਾਂਭ ਸੰਭਾਲ ਲਈ 4 ਲੱਖ ਰੁਪਏ ਅਤੇ ਮਾਪਿਆਂ ਨੂੰ ਮਾਨਸਿਕ ਤੌਰ ‘ਤੇ ਸੰਤਾਪ ਦੇਣ ਵਜੋਂ 5 ਲੱਖ ਰੁਪਏ ਅਤੇ 6 ਸਾਲ ਲੰਬੀ ਚੱਲੀ ਅਦਾਲਤੀ ਕਾਰਵਾਈ ਦੇ ਖਰਚੇ ਵਜੋਂ 50 ਹਜ਼ਾਰ ਰੁਪਏ ਖਰਚੇ ਵਜੋਂ ਅਦਾ ਕਰੇ।

ਇਹ ਵੀ ਪੜ੍ਹੋ- ਫਿਰ ਵੱਧ ਸਕਦੀਆਂ ਹਨ ਬਾਦਲ ਧੜੇ ਦੀਆਂ ਮੁਸ਼ਕਲਾਂ, 28 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰਾਂ ਦੀ ਹੋਵੇਗੀ ਮੀਟਿੰਗ

ਹਾਲਾਂਕਿ ਡਾਕਟਰ ਨੇ ਕਮਿਸ਼ਨ ਨੂੰ ਦੱਸਿਆ ਕਿ ਉਸ ਨੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਅਤੇ ਉਸ ਉੱਪਰ ਗਲਤ ਇਲਜ਼ਾਮ ਲਾਏ ਗਏ ਹਨ ਪਰੰਤੂ ਅਦਾਲਤ ਨੇ ਸਰੀਆਂ ਮੈਡੀਕਲ ਰਿਪੋਰਟਾਂ ਅਤੇ ਰਿਕਾਰਡ ਵਾਚਣ ਤੋਂ ਬਾਅਦ ਉਕਤ ਹੁਕਮ ਸੁਣਾਇਆ।

Advertisement

-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

Breaking- ਪੰਜਾਬੀ ਗਾਇਕ ਮਨਕੀਰਤ ਔਲਖ ਫਿਰ ਵਿਵਾਦ ‘ਚ ਗੀਤ ਦੇ ਮਾਮਲੇ ਤੇ, ਵਕੀਲਾਂ ਵਲੋਂ ਕੇਸ ਦਰਜ

punjabdiary

ਸਰਕਾਰੀ ਹਾਈ ਸਕੂਲ ਭਾਣਾ ਚ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

punjabdiary

ਸ਼ੇਅਰ ਬਾਜ਼ਾਰ ਨੂੰ ਲੱਗੀ ਨਜਰ, 6 ਲੱਖ ਕਰੋੜ ਰੁਪਏ ਡੁੱਬੇ

Balwinder hali

Leave a Comment