Image default
About us

ਲਾਰਡ ਬੁੱਢਾ ਟਰੱਸਟ ਨੇ ਕੀਤਾ ਗੁਰਵੀਰ ਕੌਰ ਦਾ ਸਨਮਾਨ

ਲਾਰਡ ਬੁੱਢਾ ਟਰੱਸਟ ਨੇ ਕੀਤਾ ਗੁਰਵੀਰ ਕੌਰ ਦਾ ਸਨਮਾਨ

 

 

 

Advertisement

 

ਫਰੀਦਕੋਟ, 18 ਨਵੰਬਰ (ਪੰਜਾਬ ਡਾਇਰੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਦੀ ਹੋਣਹਾਰ ਵਿਦਿਆਰਥਣ ਗੁਰਵੀਰ ਕੌਰ ਜਮਾਤ ਦਸਵੀਂ ਨੇ ਬੀਤੇ ਦਿਨੀ ਪ੍ਰਬੁੱਧ ਭਾਰਤ ਫਾਉਂਦਾਤੀਨ ਵਲੋਂ ਕਰਵਾਏ ਗਏ ਇਕ ਪੁਸਤਕ ਮੁਕਬਲੇ ਵਿਚ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਪ੍ਰਬੁੱਧ ਭਾਰਤ ਫਾਉਂਦਾਤੀਨ ਨੇ ਇਹ ਪੁਸਤਕ ਮੁਕਬਲਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਅਧਾਰਿਤ ਇਕ ਵਿਸ਼ੇਸ਼ ਕਿਤਾਬ ਵਿਚੋਂ ਲਿਆ ਸੀ। ਲਾਰਡ ਬੁਧਾ ਟ੍ਰਸ੍ਟ ਦੀ ਜਿਲਾ ਇਕਾਇ ਵਲੋਂ ਵਿਸ਼ੇਸ਼ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਰ ਸਿੰਘ ਵਾਲਾ ਜਿਲ੍ਹਾ ਫਰੀਦਕੋਟ ਵਿਖੇ ਪਹੁੰਚਕੇ ਸਕੂਲ ਦੀ ਹੋਣਹਾਰ ਵਿਦਿਆਰਥਣ ਗੁਰਵੀਰ ਕੌਰ ਅਤੇ ਉਸਦੇ ਮਿਹਨਤੀ ਅਧਿਆਪਕ ਸਾਹਿਬਾਨਆ ਦਾ ਸਨਮਾਨ ਕੀਤਾ। ਸਕੂਲ ਦੇ ਲੈਕਚਰਾਰ ਪਾਲਿਟਿਕਲ ਸਾਇੰਸ ਸ਼੍ਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਰਵੀਰ ਕੌਰ , ਸ਼੍ਰੀਮਤੀ ਸੁਨੀਤਾ ਰਾਣੀ ,ਸਕੂਲ ਪ੍ਰਿੰਸੀਪਲ; ਡਾ. ਜੀਤੇੰਦਰ ਕੁਮਾਰ ਹੰਸਾ ਇੰਚਰਜ, ਗਾਈਡੈਂਸ ਅਤੇ ਕੌਂਸਲਿੰਗ ਸੈੱਲ ; ਲੈਕਚਰਾਰ ਪੰਜਾਬੀ ਸ਼੍ਰੀ ਨਵਪ੍ਰੀਤ ਸਿੰਘ ; ਮੈਥ ਮਿਸਟਰੈਸ ਸ਼੍ਰੀਮਤੀ ਰੁਚੀ ਗਰਗ ਨੂੰ ਲਾਰਡ ਬੁੱਢਾ ਟ੍ਰਸ੍ਟ ਵਲੋਂ ਸਨਮਾਨਿਤ ਕੀਤਾ ਗਿਆ।

ਸਕੂਲ ਦੇ ਗਾਈਡੈਂਸ ਐਂਡ ਕੌਂਸਲਿੰਗ ਸੈੱਲ ਦੇ ਇੰਚਰਜ ਡਾ. ਜੀਤੇੰਦਰ ਕੁਮਾਰ ਹੰਸਾ ਨੇ ਦੱਸਿਆ ਕਿ ਲਾਰਡ ਬੁਧਾ ਟ੍ਰਸ੍ਟ ਦੀ ਜਿਲਾ ਇਕਾਇ ਵਿਚ ਸ਼੍ਰੀ ਜਗਦੀਸ਼ ਰਾਏ ਧੋਂਦੀਵਾਲ ਜੀ ਸੰਸਥਾਪਕ ਚੇਅਰਮੈਨ ਆਫ ਲਾਰਡ ਬੁੱਧਾ ਟ੍ਰਸ੍ਟ ;ਸ਼੍ਰੀ ਜਗਦੀਸ਼ ਰਾਏ ਭਾਰਤੀ ਜਿਲਾ ਪ੍ਰਧਾਨ ਲਾਰਡ ਬੁਧਾ ਟ੍ਰਸ੍ਟ ; ਸ਼੍ਰੀਮਤੀ ਹੀਰਾਵਤੀ ਰਿਟਾਇਰਡ ਨਾਇਬ ਤਹਿਸੀਲਦਾਰ, ਸ਼੍ਰੀ ਕ੍ਰਿਸ਼ਨ ਲਾਲ ਜੀ ਰਿਟਾਇਰਡ ਪ੍ਰਿੰਸੀਪਲ; ਸ਼੍ਰੀ ਨਰਿੰਦਰ ਕੁਮਾਰ; ਪੀਹੂ ਰਾਣੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਲਾਰਡ ਬੁਧਾ ਟ੍ਰਸ੍ਟ ਦੇ ਸੰਸਥਾਪਕ ਚੇਅਰਮੈਨ ਸ਼੍ਰੀ ਜਗਦੀਸ਼ ਰਾਏ ਧੋਂਦੀਵਾਲ ਜੀ ਵਿਸ਼ੇਸ਼ ਤੋਰ ਤੇ ਪਹੁੰਚੇ। ਸਕੂਲ ਪ੍ਰਿੰਸੀਪਸਲ ਸ਼੍ਰੀਮਤੀ ਸੁਨੀਤਾ ਰਾਣੀ , ਸ਼੍ਰੀ ਗੁਰਚਰਨ ਸਿੰਘ ਲੈਕ ਪਾਲਿਟਿਕਲ ਸਾਇੰਸ, ਸਕੂਲ ਦੇ ਗਾਈਡੈਂਸ ਐਂਡ ਕੌਂਸਲਿੰਗ ਸੈੱਲ ਦੇ ਇੰਚਰਜ ਡਾ. ਜੀਤੇੰਦਰ ਕੁਮਾਰ ਹੰਸਾ , ਸ਼੍ਰੀਮਤੀ ਰੁਚੀ ਗਰਗ ਮੈਥ ਮਿਸਟਰੈਸ, ਸ਼੍ਰੀ ਨਵਪ੍ਰੀਤ ਸਿੰਘ ਲੈਕ ਪੰਜਾਬੀ ਅਤੇ ਸਮੂਹ ਅਧਿਆਪਕ ਸਾਹਿਬਾਨਾ ਨੇ ਦਿਲੋਂ ਲਾਰਡ ਬੁਧਾ ਟ੍ਰਸ੍ਟ ਦੀ ਜਿਲਾ ਇਕਾਇ ਦਾ ਸਵਾਗਤ ਕੀਤਾ।

ਸਕੂਲ ਪ੍ਰਿੰਸੀਪਸਲ ਸ਼੍ਰੀਮਤੀ ਸੁਨੀਤਾ ਰਾਣੀ ਨੇ ਕਿਹਾ ਕਿ ਜਦੋ ਸਮਾਜ ਸੇਵੀ ਸੰਸਥਾਵਾਂ ਸਰਕਾਰੀ ਸੰਸਥਾਵਾਂ ਦਾ ਸਾਥ ਦਿੰਦਿਆਂ ਨੇ ਤੇ ਸਰਕਾਰੀ ਸੰਸਥਾਵਾਂ ਦਾ ਹੌਂਸਲਾ, ਮਨੋਬਲ ਅਤੇ ਮਾਣ ਬਹੁਤ ਵਧ ਜਾਂਦਾ ਹੈ। ਓਹਨਾ ਲਾਰਡ ਬੁਧਾ ਟ੍ਰਸ੍ਟ ਦਾ ਦਿਲੋਂ ਧੰਨਵਾਦ ਕੀਤਾ। ਸਕੂਲ ਦੀ ਪੰਜਾਬੀ ਮਿਸਟਰੈੱਸ ਸ਼੍ਰੀਮਤੀ ਕੁਲਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਦਸਿਆ ਕਿ ਟ੍ਰਸ੍ਟ ਵਲੋਂ ਗੁਰਵੀਰ ਕੌਰ ਨੂੰ ਚੰਗੇ ਢੰਗ ਨਾਲ ਕੋਚਿੰਗ ਦੇਣ ਅਤੇ ਹਰ ਸੰਭਵ ਸਹਾਇਤਾ ਕਰਨ ਲਯੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਰਾਣੀ, ਸਕੂਲ ਦੇ ਗਾਈਡੈਂਸ ਐਂਡ ਕੌਂਸਲਿੰਗ ਸੈੱਲ ਦੇ ਇੰਚਾਰਜ ਡਾ. ਜੀਤੇੰਦਰ ਕੁਮਰ ਹੰਸਾ , ਸ਼੍ਰੀਮਤੀ ਰੁਚੀ ਗਰਗ ਮੈਥ ਮਿਸਟਰੈਸ, ਸ਼੍ਰੀ ਨਵਪ੍ਰੀਤ ਸਿੰਘ ਲੈਕ ਪੰਜਾਬੀ ਨੂੰ ਵਿਸ਼ੇਸ਼ ਤੋਰ ਤੇ ਯਾਦਗੀਰੀ ਚਿਨ੍ਹ ਦੇ ਕੇ ਹੋਂਸਲਾ ਅਫਜਾਯੀ ਕੀਤੀ।

Advertisement

ਸਟੇਜ ਸਕੱਤਰ ਸਟੇਜ ਸਕੱਤਰ ਦੀ ਭੂਮਿਕਾ ਸਕੂਲ ਦੇ ਗਾਈਡੈਂਸ ਐਂਡ ਕੌਂਸਲਿੰਗ ਸੈੱਲ ਦੇ ਇੰਚਾਰਜ ਡਾ. ਜੀਤੇੰਦਰ ਕੁਮਾਰ ਹੰਸਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਸ਼ਾਇਰਾਨਾ ਅੰਦਾਜ ਵਿਚ ਬਖੂਬੀ ਨਿਭਾਇ।

ਲਾਰਡ ਬੁਧਾ ਟ੍ਰਸ੍ਟ ਦੇ ਸੰਸਥਾਪਕ ਚੇਅਰਮੈਨ ਸ਼੍ਰੀ ਜਗਦੀਸ਼ ਰਾਏ ਧੋਸਿਵਾਲ ਨੇ ਸਕੂਲ ਦੇ ਪ੍ਰਿੰਸੀਪਸਲ ਅਤੇ ਸਕੂਲ ਦੇ ਅਧਿਆਪਕ ਸਾਹਿਬਾਨਾਂ ਨੂੰ ਬੇਮਿਸਾਲ ਪ੍ਰਾਪਤੀ ਅਤੇ ਅਣਥੱਕ ਮਿਹਨਤ ਲਯੀ ਵਧਾਈ ਦਿੱਤੀ।ਸ਼੍ਰੀ ਜਗਦੀਸ਼ ਰਾਏ ਭਾਰਤੀ , ਜਿਲਾ ਪ੍ਰਧਾਨ , ਲਾਰਡ ਬੁਧਾ ਟ੍ਰਸ੍ਟ ਨੇ ਕਿਹਾ ਕਿ ਸਾਨੂੰ ਹੋਰ ਮਿਹਨਤ ਕਰਕੇ ਗੁਰਵੀਰ ਕੌਰ ਵਰਗੇ ਹੋਰ ਹੋਣਹਾਰ ਵਿਦਿਆਰਥੀਆਂ ਨੂੰ ਅੱਗੇ ਲਿਆਣਾ ਚਾਹੀਦਾ ਹੈ। ਸ਼੍ਰੀ ਕ੍ਰਿਸ਼ਨ ਲਾਲ , ਰਿਟਾਇਰਡ ਪ੍ਰਿੰਸੀਪਲ ਨੇ ਟ੍ਰਸ੍ਟ ਮੇਮਬਰ ਸਾਹਿਬਾਨ ਦੀ ਜਾਨਪਛਾਣ ਕਾਰਵਾਈ ਅਤੇ ਨੈਤਿਕ ਕਦਰਾਂ ਕੀਮਤਾਂ ਬਾਰੇ ਵਿੱਦਿਆਰਥੀਆਂ ਨਾਲ ਗੱਲ ਬਾਤ ਕੀਤੀ / ਵਿਚਾਰ ਸਾਂਝੇ ਕੀਤੇ। ਗੁਰਵੀਰ ਕੌਰ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਨਿਸਵਾਰਥ ਭਾਵ ਨਾਲ ਮੇਹਨਤ ਕਰ ਰਹੇ ਅਧਿਆਪਕ ਸਾਹਿਬਾਨਾਂ ਨੂੰ ਦਿੱਤਾ। ਉਸਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਆਈ. ਏ. ਐਸ ਬਣਨਾ ਉਸਦਾ ਸੁਪਨਾ ਹੈ ਅਤੇ ਇਸਨੂੰ ਪੂਰਾ ਕਰਕੇ ਦਿਖਾਵੇਗੀ।

ਇਸ ਮੌਕੇ ਸ਼੍ਰੀਮਤੀ ਸੁਨੀਤਾ ਰਾਣੀ, ਸ਼੍ਰੀ ਗੁਰਚਰਨ ਸਿੰਘ, ਸ਼੍ਰੀ ਨਵਪ੍ਰੀਤ ਸਿੰਘ, ਸ਼੍ਰੀਮਤੀ ਹਰਵਿੰਦਰ ਕੌਰ, ਸ਼੍ਰੀ ਜੀਤੇੰਦਰ ਕੁਮਾਰ ਹੰਸਾ, ਸ਼੍ਰੀਮਤੀ ਸੁਰਿੰਦਰ ਕੌਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਸੁਖਪਾਲ ਕੌਰ, ਸ਼੍ਰੀਮਤੀ ਪਲਵੀ ਸੋਢੀ, ਸ਼੍ਰੀਮਤੀ ਰਮਨ ਗਰਗ,ਸ਼੍ਰੀਮਤੀ ਉਪਾਸਨਾ ਗੋਇਲ, ਸ਼੍ਰੀਮਤੀ ਸੰਦਰਪ ਕੌਰ, ਸ਼੍ਰੀਮਤੀ ਸੁਖਪਾਲ ਕੌਰ , ਸ਼੍ਰੀ ਗੁਰਮੀਤ ਸਿੰਘ, ਸ਼੍ਰੀਮਤੀ ਮਨਜੀਤ ਕੌਰ, ਸ਼੍ਰੀ ਗੁਰਮੀਤ ਸਿੰਘ, ਸ਼੍ਰੀਸਤਨਾਮ ਸਿੰਘ , ਸ਼੍ਰੀ ਹਰਵਰਿੰਦਰ ਸਿੰਘ ਸੇਖੋਂ,ਸ਼੍ਰੀ ਜਸਕਰਨ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਦੇਵਿੰਦਰ ਸ਼ਰਮਾ, ਸ਼੍ਰੀ ਦੇਵਿੰਦਰ ਕੁਮਰ, ਸ਼੍ਰੀ ਲਸਲਿਤ ਸ਼ਰਮਾ, ਸ਼੍ਰੀ ਗਗਨ ਨਰੂਲਾ ਅਤੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਿਰ ਸਨ।

Advertisement

Related posts

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸੈਟੇਲਾਈਟ ਚੈਨਲ ਚਲਾਉਣ ਦੀ ਹਿਦਾਇਤ

punjabdiary

ਅੱਤਵਾਦੀ ਮਾਡਿਊਲ ਨਾਲ ਜੁੜੇ 5 ਮੈਂਬਰ ਗ੍ਰਿਫਤਾਰ, DGP ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

punjabdiary

ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਯੁਵਕਾਂ ਦੀ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਜਾਰੀ

punjabdiary

Leave a Comment