ਲਾਰਡ ਬੁੱਧਾ ਟਰੱਸਟ ਵੱਲੋਂ ਅਧਿਆਪਕ ਸਨਮਾਨ ਸਮਾਰੋਹ 9 ਸਤੰਬਰ ਨੂੰ : ਢੋਸੀਵਾਲ
– ਓ.ਪੀ. ਚੌਧਰੀ ਹੋਣਗੇ ਮੁੱਖ ਮਹਿਮਾਨ
ਫਰੀਦਕੋਟ, 6 ਸਤੰਬਰ (ਪੰਜਾਬ ਡਾਇਰੀ)- ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਪੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਅਧਿਆਪਕ ਦਿਵਸ ਮਨਾਇਆ ਜਾਵੇਗਾ। ਇਸ ਸਬੰਧੀ ਅਧਿਆਪਕ ਸਨਮਾਨ ਸਮਾਰੋਹ ਆਉਂਦੀ 09 ਸਤੰਬਰ ਸ਼ਨੀਵਾਰ ਨੂੰ ਸਵੇਰੇ 11:00 ਵਜੇ ਸਥਾਨਕ ਆਫੀਸਰ ਕਲੱਬ (ਫਰੀਦਕੋਟ ਕਲੱਬ) ਵਿਖੇ ਆਯੋਜਿਤ ਕੀਤਾ ਜਾਵੇਗਾ।
ਸੇਵਾ ਕਾਨੂੰਨਾਂ ਦੇ ਮਾਹਿਰ, ਉਘੇ ਸਮਾਜ ਸੇਵਕ ਅਤੇ ਵਿੱਤ ਵਿਭਾਗ ਪੰਜਾਬ ਵਿਚੋਂ ਸੇਵਾ ਮੁਕਤ ਹੋਏ ਫਾਇਨੈਂਸ਼ੀਅਲ ਅਡਵਾਇਜ਼ਰ ਓ.ਪੀ. ਚੌਧਰੀ ਸਮਾਰੋਹ ਦੇ ਚੀਫ਼ ਗੈਸਟ ਹੋਣਗੇ। ਸਮਾਰੋਹ ਦੀ ਪ੍ਰਧਾਨਗੀ ਟਰੱਸਟ ਦੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਸੇਵਾ ਮੁਕਤ ਬੈਂਕ ਮੈਨੇਜਰ ਕਰਨਗੇ।
ਸਮਾਰੋਹ ਸਮੇਂ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾ ਰਹੇ ਦੋ ਲੈਕਚਰਾਰ, ਤਿੰਨ ਮਾਸਟਰ ਕੇਡਰ, ਇੱਕ ਸੈਂਟਰ ਹੈੱਡ ਟੀਚਰ, ਤਿੰਨ ਹੈਡ ਟੀਚਰ, ਦੋ ਈ.ਟੀ.ਟੀ. ਟੀਚਰ, ਇੱਕ ਕੰਪਿਊਟਰ ਟੀਚਰ ਅਤੇ ਚਾਰ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰਜ਼ ਸਮੇਤ ਕੁੱਲ 16 ਅਧਿਆਪਕਾਂ ਨੂੰ ਵਧੀਆ ਵਿਭਾਗੀ ਸੇਵਾਵਾਂ ਬਦਲੇ ਟਰੱਸਟ ਵੱਲੋਂ ਸ਼ਾਨਦਾਰ ਯਾਗਦਾਰੀ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਸਨਮਾਨਤ ਕਰਨ ਦੀ ਰਸਮ ਮੁੱਖ ਮਹਿਮਾਨ ਸ੍ਰੀ ਚੌਧਰੀ ਵੱਲੋਂ ਅਦਾ ਕੀਤੀ ਜਾਵੇਗੀ। ਸਮਾਰੋਹ ਦੌਰਾਨ ਟਰੱਸਟ ਦੇ ਸੰਸਥਾਪਕ ਚੇਅਰਮੈਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਮੁਕਤਸਰ ਵੱਲੋਂ ਸਨਮਾਨਤ ਕੀਤੇ ਜਾਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਅਸ਼ੀਰਵਾਦ ਦਿੱਤਾ ਜਾਵੇਗਾ। ਸਮਾਰੋਹ ਦੀ ਸਮਾਪਤੀ ਉਪਰੰਤ ਸਭਨਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਲਾਰਡ ਬੁੱਧਾ ਟਰੱਸਟ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਸਮੂਹ ਅਧਿਆਪਕਾਂ ਨੂੰ ਸਮਾਰੋਹ ’ਚ ਸਮੇਂ-ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।