Image default
ਤਾਜਾ ਖਬਰਾਂ

ਲਾਰਡ ਬੁੱਧਾ ਟਰੱਸਟ ਵੱਲੋਂ ਸਹਿਯੋਗੀ ਸਨਮਾਨ ਸਮਾਰੋਹ ਆਯੋਜਿਤ : ਮਿਸ ਤੇਜੀ

ਲਾਰਡ ਬੁੱਧਾ ਟਰੱਸਟ ਵੱਲੋਂ ਸਹਿਯੋਗੀ ਸਨਮਾਨ ਸਮਾਰੋਹ ਆਯੋਜਿਤ : ਮਿਸ ਤੇਜੀ
— ਸ਼ਾਨਦਾਰ ਮੋਮੈਂਟੋ ਭੇਂਟ ਕੀਤੇ–

ਫਰੀਦਕੋਟ, 03 ਮਈ – ਪਿਛਲੇ ਕਈ ਦਹਾਕਿਆਂ ਤੋਂ ਆਪਣੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਕਾਰਜਾਂ ਵਿੱਚ ਮੋਹਰੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਕਰੀਬ ਚਾਰ ਸਾਲ ਪਹਿਲਾਂ ਜਿਲਾ ਫਰੀਦਕੋਟ ਇਕਾਈ ਸਥਾਪਤ ਕੀਤੀ ਗਈ ਸੀ। ਸੇਵਾ ਮੁਕਤ ਬੈਂਕ ਮੈਨੇਜਰ ਜਗਦੀਸ਼ ਰਾਜ ਭਾਰਤੀ ਨੂੰ ਸੰਸਥਾ ਦਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਪ੍ਰਧਾਨ ਅਤੇ ਸਮੁੱਚੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲੇ ਅੰਦਰ ਨਿਵੇਕਲਾ ਸਥਾਨ ਬਣਾ ਲਿਆ ਹੈ। ਪਿਛਲੇ ਮਹੀਨੇ 10 ਅਪ੍ਰੈਲ ਨੂੰ ਟਰੱਸਟ ਵੱਲੋਂ ਡਾ. ਅੰਬੇਡਕਰ ਜੈਯੰਤੀ ਸਬੰਧੀ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਸਮਾਰੋਹ ਵਿੱਚ ਵਿਸ਼ੇਸ਼ ਯੋਗਦਾਨ ਅਤੇ ਪਿਛਲੇ ਲੰਮੇ ਸਮੇਂ ਤੋਂ ਸਹਿਯੋਗ ਦੇਣ ਵਾਲੇ ਸੱਜਣਾਂ ਦੇ ਮਾਣ ਵਿਚ ਟਰੱਸਟ ਵੱਲੋਂ ਅੱਜ ਸਥਾਨਕ ਜੈਸਮੀਨ ਹੋਟਲ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਸਮੇਂ ਟਰੱਸਟ ਦੇ ਬਾਨੀ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸਮਾਰੋਹ ਦੌਰਾਨ ਟਰੱਸਟ ਦੀ ਚੀਫ਼ ਪੈਟਰਨ ਹੀਰਾਵਤੀ ਸੇਵਾ ਮੁਕਤ ਨਾਇਬ ਤਹਿਸੀਲਦਾਰ, ਜਗਦੀਸ਼ ਰਾਏ ਢੋਸੀਵਾਲ ਅਤੇ ਜਗਦੀਸ਼ ਰਾਜ ਭਾਰਤੀ ਨੇ ਟਰੱਸਟ ਵੱਲੋਂ ਸ੍ਰੀ ਕਿ੍ਰਸ਼ਨ ਆਰ.ਏ., ਪਿ੍ਰੰ. ਕਿ੍ਰਸ਼ਨ ਲਾਲ, ਇੰਜ. ਕੁਨਾਲ ਢੋਸੀਵਾਲ, ਮਿਸ ਪਰਮਜੀਤ ਤੇਜੀ, ਡਾ. ਸੋਹਣ ਲਾਲ ਨਿਗਾਹ, ਗਿਆਨ ਚੰਦ ਭਾਰਤੀ, ਸੂਬੇਦਾਰ ਮੇਜਰ ਰਾਮ ਸਿੰਘ, ਗੋਬਿੰਦ ਕੁਮਾਰ, ਮਨਜੀਤ ਖਿੱਚੀ, ਭੂਪਿੰਦਰ ਕੁਮਾਰ, ਜੀਤ ਸਿੰਘ ਸੰਧੂ, ਪਰਮਜੀਤ ਕੌਰ ਸੀ.ਐਚ.ਟੀ., ਮਿਸ ਸੁਖਵਿੰਦਰ ਸੁੱਖੀ, ਮਿਸ ਸੰਦੀਪ ਕੌਰ, ਮੋਦਨ ਸਿੰਘ, ਡਾ. ਯਸ਼ਪਾਲ ਸਾਂਬਰੀਆਂ, ਸ੍ਰੀ ਕਿ੍ਰਸ਼ਨ ਸੰਚਾਲਕ, ਸੁਰਜੀਤ ਸੇਠੀ, ਕਮਲੇਸ਼ ਰਾਣੀ ਪਟਵਾਰੀ, ਮਨਜੀਤ ਰਾਣੀ ਹੈੱਡ ਟੀਚਰ, ਰਾਮ ਪ੍ਰਕਾਸ਼ ਇੰਸਪੈਕਟਰ ਅਤੇ ਰਜਿੰਦਰ ਸਿੰਘ ਖਾਲਸਾ ਆਦਿ ਸਮੇਤ 25 ਸਖਸ਼ੀਅਤਾਂ ਨੂੰ ਸ਼ਾਨਦਾਰ ਮੋਮੈਂਟੋ ਭੇਂਟ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਸੀਨੀਅਰ ਉਪ ਪ੍ਰਧਾਨ ਮਿਸ ਪਰਮਜੀਤ ਤੇਜੀ ਨੇ ਦੱਸਿਆ ਹੈ ਕਿ ਅੱਜ ਦੇ ਸਮਾਰੋਹ ਦੌਰਾਨ ਜਸਕਰਨ ਸਿੰਘ ਬੀ.ਪੀ.ਈ.ਓ., ਸਰਬਜੀਤ ਸਿੰਘ ਜੇ.ਈ., ਰਮਨਪ੍ਰੀਤ ਕੌਰ ਈ.ਟੀ.ਟੀ. ਟੀਚਰ, ਡਾ. ਵਿਕਾਸ ਚਲੋਤਰਾ, ਡਾ. ਅਮਨ ਭਾਰਤੀ, ਅਵਤਾਰ ਸਿੰਘ ਅਤੇ ਅਮਰਵੀਰ ਰਾਣਾ ਟਰੱਸਟ ਦੇ ਨਵੇਂ ਮੈਂਬਰ ਬਣੇ। ਇਹਨਾਂ ਮੈਂਬਰਾਂ ਨੇ ਕਿਹਾ ਕਿ ਉਹ ਨਿਰਸਵਾਰਥ ਅਤੇ ਪੂਰੀ ਇਮਾਨਦਾਰੀ ਨਾਲ ਆਪਣੇ ਜਿੰਮੇ ਲੱਗੀ ਡਿਊਟੀ ਨੂੰ ਨਿਭਾਉਣਗੇ। ਨਵੇਂ ਸ਼ਾਮਿਲ ਹੋਏ ਸਾਰੇ ਮੈਂਬਰਾਂ ਨੂੰ ਹਾਰ ਪਾ ਕੇ ਜੀ ਆਇਆ ਕਿਹਾ ਅਤੇ ਸਵਾਗਤੀ ਸਨਮਾਨ ਚਿੰਨ ਭੇਂਟ ਕੀਤੇ। ਸਮਾਰੋਹ ਦੌਰਾਨ ਚੇਅਰਮੈਨ ਢੋਸੀਵਾਲ ਨੇ ਕਿਹਾ ਕਿ ਕੋਈ ਵੀ ਸੰਸਥਾ ਆਪਣੀ ਕਾਬਿਲ ਟੀਮ ਤੋਂ ਬਿਨਾਂ ਕੋਈ ਵੀ ਕਾਰਜ ਨਹੀਂ ਕਰ ਸਕਦੀ। ਉਨਾਂ ਨੇ ਜਿਲਾ ਫਰੀਦਕੋਟ ਦੀ ਸਮੁੱਚੀ ਟੀਮ ਦੀਆਂ ਸ਼ਾਨਦਾਰ ਸੇਵਾਵਾਂ ਲਈ ਪੁਰਜੋਰ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਇਸ ਮੌਕੇ ਕੁਲਵਿੰਦਰ ਕੌਰ, ਬਿਮਲਾ ਢੋਸੀਵਾਲ, ਵੰਦਨਾ ਢੋਸੀਵਾਲ, ਪਰਵੰਤਾ ਦੇਵੀ, ਸੁਖਮਨਦੀਪ ਤੇਜੀ, ਹਾਰਦਿਕ ਚਲੋਤਰਾ, ਮਾਧਵ ਅਤੇ ਗੋਵਿੰਦ ਆਦਿ ਮੌਜੂਦ ਸਨ। ਸਟੇਜ ਸਕੱਤਰ ਦੀ ਕਾਰਵਾਈ ਪਿ੍ਰੰ. ਕਿ੍ਰਸ਼ਨ ਲਾਲ ਨੇ ਬਾਖੂਬੀ ਨਿਭਾਈ। ਸਮਾਰੋਹ ਦੇ ਅੰਤ ਵਿਚ ਸਭਨਾਂ ਲਈ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

ਫੋਟੋ ਕੈਪਸ਼ਨ : ਨਵੇਂ ਮੈਂਬਰ ਅਤੇ ਸਨਮਾਨਿਤ ਸੱਜਣ, ਚੇਅਰਮੈਨ ਢੋਸੀਵਾਲ, ਪ੍ਰਧਾਨ ਭਾਰਤੀ ਅਤੇ ਹੋਰਨਾਂ ਨਾਲ।

Advertisement

Related posts

ਗੁਰਦੁਆਰਾ ਐਕਟ ਪੰਜਾਬ ਅਧੀਨ ਹੋਵੇ, ਸੂਬਾ ਸਰਕਾਰ ਸ਼੍ਰੋਮਣੀ ਕਮੇਟੀ ਦੀ ਚੋਣ ਕਰਾਵੇ:- ਪੰਥਕ ਤਾਲਮੇਲ ਸਗੰਠਨ

punjabdiary

ਪੰਜਾਬ-ਚੰਡੀਗੜ੍ਹ ‘ਚ AQI ਦਾ ਅੰਕੜਾ 300 ਤੋਂ ਪਾਰ, ਯੈਲੋ ਅਲਰਟ ਜਾਰੀ, ਪਰਾਲੀ ਸਾੜਨ ਦੀਆਂ ਘਟਨਾਵਾਂ ਘਟੀਆਂ

Balwinder hali

ਡਾ. ਦੇਵਿੰਦਰ ਸੈਫੀ ਨੂੰ ਗਿਆਨੀ ਦਿੱਤ ਸਿੰਘ ‘ਫਖ਼ਰ-ਏ-ਕੌਮ’ ਐਵਾਰਡ ਮਿਲਣ ਦੀ ਖੁਸ਼ੀ ’ਚ ਸਾਹਿਤਕ ਮਿਲਣੀ

punjabdiary

Leave a Comment