Image default
ਤਾਜਾ ਖਬਰਾਂ

ਲਾਰਡ ਬੁੱਧਾ ਟਰੱਸਟ ਸਹਿਯੋਗੀ ਸਨਮਾਨ ਸਮਾਰੋਹ 03 ਮਈ ਮੰਗਲਵਾਰ ਨੂੰ : ਮਿਸ ਤੇਜੀ

ਲਾਰਡ ਬੁੱਧਾ ਟਰੱਸਟ ਸਹਿਯੋਗੀ ਸਨਮਾਨ ਸਮਾਰੋਹ 03 ਮਈ ਮੰਗਲਵਾਰ ਨੂੰ : ਮਿਸ ਤੇਜੀ
— ਮੋਮੈਂਟੋ ਕੀਤੇ ਜਾਣਗੇ ਭੇਂਟ–

ਫਰੀਦਕੋਟ, 30 ਅਪ੍ਰੈਲ – ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਟਰੱਸਟ ਸਹਿਯੋਗੀ ਸਨਮਾਨ ਸਮਾਰੋਹ ਆਉਂਦੀ 03 ਮਈ ਮੰਗਲਵਾਰ ਨੂੰ ਸਵੇਰ ਦੇ 11:00 ਵਜੇ ਸਥਾਨਕ ਜੈਸਮੀਨ ਹੋਟਲ ਵਿਖੇ ਆਯੋਜਿਤ ਕੀਤਾ ਜਾਵੇਗਾ। ਮੀਟਿੰਗ ਦੀ ਪ੍ਰਧਾਨਗੀ ਟਰੱਸਟ ਦੇ ਜਿਲਾ ਪ੍ਰਧਾਨ ਸੇਵਾ ਮੁਕਤ ਬੈਂਕ ਮੈਨੇਜਰ ਜਗਦੀਸ਼ ਰਾਜ ਭਾਰਤੀ ਕਰਨਗੇ। ਟਰੱਸਟ ਦੇ ਸੰਸਥਾਪਕ ਚੈਅਰਮੈਨ ਜਗਦੀਸ਼ ਰਾਏ ਢੋਸੀਵਾਲ ਮੁਕਤਸਰ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਸੀਨੀਅਰ ਮੀਤ ਪ੍ਰਧਾਨ ਮਿਸ ਪਰਮਜੀਤ ਕੌਰ ਤੇਜੀ ਐਮ.ਏ.,ਬੀ.ਐਡ. ਨੇ ਦੱਸਿਆ ਹੈ ਕਿ ਉਨਾਂ ਦੀ ਸੰਸਥਾ ਸਹਿਯੋਗੀਆਂ ਵੱਲੋਂ ਦਿੱਤੇ ਸਾਥ ਅਤੇ ਆਰਥਿਕ ਸਹਿਯੋਗ ਨਾਲ ਹੀ ਸਮਾਜ ਸੇਵਾ ਦੇ ਕਾਰਜ ਨੇਪਰੇ ਚਾੜਦੀ ਹੈ। ਟਰੱਸਟ ਦੀ ਸਮੁੱਚੀ ਜਿਲਾ ਇਕਾਈ ਅਜਿਹੇ ਸਹਿਯੋਗੀਆਂ ਦਾ ਤਹਿਦਿਲੋਂ ਧੰਨਵਾਦ ਕਰਦੀ ਹੈ ਅਤੇ ਸਦਾ ਰਿਣੀ ਰਹੇਗੀ। ਮਿਸ ਤੇਜੀ ਨੇ ਅੱਗੇ ਕਿਹਾ ਹੈ ਕਿ ਉਕਤ ਸਮਾਰੋਹ ਦੌਰਾਨ ਸੁਹਿਰਦ ਦੋ ਦਰਜਨ ਦੇ ਕਰੀਬ ਸਹਿਯੋਗੀਆਂ ਨੂੰ ਟਰੱਸਟ ਵੱਲੋਂ ਸ਼ਾਨਦਾਰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਦਿਨ ਕੁਝ ਨਵੇਂ ਮੈਂਬਰ ਵੀ ਟਰੱਸਟ ਵਿੱਚ ਸ਼ਾਮਿਲ ਹੋਣਗੇ। ਨਵੇਂ ਸ਼ਾਮਿਲ ਹੋਣ ਵਾਲੇ ਸਾਰੇ ਮੈਂਬਰਾਂ ਨੂੰ ਵਿਸ਼ੇਸ਼ ਸਵਾਗਤੀ ਸਨਮਾਨ ਚਿੰਨ ਦੇ ਕੇ ਨਿਵਾਜਿਆ ਜਾਵੇਗਾ। ਮਿਸ ਤੇਜੀ ਨੇ ਟਰੱਸਟ ਦੇ ਸਮੂਹ ਮੈਂਬਰਾਂ ਅਤੇ ਸਹਿਯੋਗੀ ਸੱਜਣਾਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

ਫੋਟੋ ਕੈਪਸ਼ਨ : ਮਿਸ ਪਰਮਜੀਤ ਕੌਰ ਤੇਜੀ।

Advertisement

Related posts

Breaking- ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਧਾਰਾ 144 ਤਹਿਤ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ

punjabdiary

ਮਾਪਿਆਂ ਨੇ ਭਾਰੀ ਉਤਸ਼ਾਹ ਨਾਲ ਸਰਕਾਰੀ ਸਕੂਲਾਂ ਦੀ ਮਾਪੇ-ਅਧਿਆਪਕ ਮਿਲਣੀ ‘ਚ ਸ਼ਮੂਲੀਅਤ ਕੀਤੀ

punjabdiary

Breaking- ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਤੇ ਕੋਈ ਪੰਜਾਬੀ ਖਾਲਿਸਤਾਨ ਨਹੀਂ ਚਾਹੁੰਦਾ ਇਸ ਕਰਕੇ ਸਰਕਾਰ ਇਸ ਤੇ ਕਾਰਵਾਈ ਕਰੇ:-ਮਜੀਠੀਆ

punjabdiary

Leave a Comment