ਲਾਰੈਂਸ ਗੈਂਗ ਅਤੇ ਸ਼ਹਿਜ਼ਾਦ ਭੱਟੀ ਵਿਚਕਾਰ ਝਗੜਾ ਵਧਿਆ, 5 ਕਰੋੜ ਰੁਪਏ ਨੂੰ ਲੈ ਕੇ ਹੋਇਆ ਝਗੜਾ, ਆਡੀਓ ਕਾਲ ਵਾਇਰਲ
ਲਾਰੈਂਸ ਗੈਂਗ ਦੀ ਕਮਾਂਡ ਕਰਨ ਵਾਲੇ ਗੈਂਗਸਟਰ ਗੋਲਡੀ ਢਿੱਲੋਂ ਅਤੇ ਉਸਦੇ ਸਾਥੀ ਦੀ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ। ਇਸ ਵਿੱਚ, ਉਹ ਭੱਟੀ ਨੂੰ ₹5 ਕਰੋੜ ਛੱਡ ਕੇ ₹5 ਲੈਣ ਲਈ ਕਹਿ ਰਿਹਾ ਹੈ।

ਚੰਡੀਗੜ੍ਹ- ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਵਿਚਕਾਰ ਝਗੜਾ ਵਧਦਾ ਹੀ ਜਾ ਰਿਹਾ ਹੈ। ਭੱਟੀ ਨੇ ਹਾਲ ਹੀ ਵਿੱਚ ਇੱਕ ਵੀਡੀਓ ਜਾਰੀ ਕਰਕੇ ਲਾਰੈਂਸ ਗੈਂਗ ਤੋਂ ਆਪਣੇ ₹5 ਕਰੋੜ (5 ਕਰੋੜ ਰੁਪਏ) ਦੀ ਮੰਗ ਕੀਤੀ ਹੈ। ਭੱਟੀ ਨੇ ਲਾਰੈਂਸ ਗੈਂਗ ਨੂੰ ਕਿਹਾ, “ਜੇ ਤੁਸੀਂ ਵੱਡੇ ਗੈਂਗਸਟਰ ਬਣ ਜਾਂਦੇ ਹੋ, ਤਾਂ ਮੇਰੇ ₹5 ਕਰੋੜ ਵਾਪਸ ਕਰੋ।”
ਇਹ ਵੀ ਪੜ੍ਹੋ- ਪੰਜਾਬ ਦੇ ਸਿੱਖਿਆ ਮੰਤਰੀ ਨੇ ਇੱਕ ਨਿੱਜੀ ਹਸਪਤਾਲ ਦੀ ਵੀਡੀਓ ਕੀਤੀ ਸਾਂਝੀ, ਡਾਕਟਰਾਂ ‘ਤੇ ਵਰ੍ਹੇ
ਦੂਜੇ ਪਾਸੇ, ਲਾਰੈਂਸ ਗੈਂਗ ਦੀ ਕਮਾਂਡ ਕਰਨ ਵਾਲੇ ਗੈਂਗਸਟਰ ਗੋਲਡੀ ਢਿੱਲੋਂ ਅਤੇ ਉਸਦੇ ਸਾਥੀ ਦੀ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ। ਇਸ ਵਿੱਚ, ਉਹ ਭੱਟੀ ਨੂੰ ₹5 ਕਰੋੜ ਛੱਡ ਕੇ ₹5 ਲੈਣ ਲਈ ਕਹਿ ਰਿਹਾ ਹੈ।
ਗੈਂਗਸਟਰਾਂ ਦੀ ਆਡੀਓ ਕਾਲ ਵਾਇਰਲ
ਆਡੀਓ ‘ਚ, ਗੋਲਡੀ ਕਹਿੰਦਾ ਹੈ, “ਦੇਖੋ, ਦੀਪੂ ਭਾਈ, ਜਦੋਂ ਤੋਂ ਅਸੀਂ ਭੱਟੀ ਦੇ ਟਿਕਾਣੇ ‘ਤੇ ਛਾਪਾ ਮਾਰਿਆ ਹੈ, ਉਹ ਆਪਣਾ ਫਲੈਟ ਛੱਡ ਕੇ ਆਪਣੀ ਕਾਰ ‘ਚ ਵੀਡੀਓ ਬਣਾ ਰਿਹਾ ਹੈ। ਉਹ ਟਿਕਟੋਕ ‘ਤੇ ਵੀ ਲਾਈਵ ਹੋ ਰਿਹਾ ਹੈ। ਭੱਟੀ ਰੋ ਰਿਹਾ ਹੈ ਤੇ ਆਪਣੇ 5 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ।”
ਅੱਗੇ ਆਡੀਓ ‘ਚ ਗੋਲਡੀ ਕਹਿ ਰਿਹਾ ਹੈ- ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇ ਤੂੰ ਇੰਨਾ ਵੱਡਾ ਡੌਨ ਹੈਂ ਤਾਂ ਆ ਕੇ ਸਾਡੇ ਤੋਂ 5 ਕਰੋੜ ਰੁਪਏ ਲੈ ਜਾ। ਆ ਕੇ ਸਾਨੂੰ ਮਾਰ ਕੇ ਲੈ ਜਾ। ਇਸ ਦੇ ਨਾਲ ਹੀ ਗੋਲਡੀ ਨੇ ਕਿਹਾ ਕਿ ਉਹ ਬਾਜਵਾ ਫਾਰਮਜ਼ ਵਾਲੇ ਟਿਕਾਣੇ ‘ਤੇ ਪਹੁੰਚ ਗਏ ਹਨ। ਭੱਟੀ ਹੁਣ ਡਰ ਗਿਆ ਹੈਅਤੇ ਕਾਰ ‘ਚ ਵੀਡੀਓ ਬਣਾਉਂਦਾ ਹੈ ਤਾਂ ਜੋ ਲੋਕੇਸ਼ਨ ਦਾ ਪਤਾ ਨਾ ਲੱਗੇ। ਹਾਲਾਂਕਿ, ਲਾਰੈਂਸ ਗੈਂਗ ਨੇ ਬਾਜਵਾ ਫਾਰਮਜ਼ ਦੀ ਲੋਕੇਸ਼ਨ ਦਾ ਖੁਲਾਸਾ ਨਹੀਂ ਕੀਤਾ।
ਇਹ ਵੀ ਪੜ੍ਹੋ- ਮੋਹਸਿਨ ਨਕਵੀ ਟਰਾਫੀ ਅਤੇ ਟੀਮ ਇੰਡੀਆ ਦੇ ਮੈਡਲ ਆਪਣੇ ਹੋਟਲ ਲੈ ਗਏ, ਬੀਸੀਸੀਆਈ ਨੇ ਝਿੜਕਿਆ, ਕੀਤੀ ਜਾਵੇਗੀ ਕਾਰਵਾਈ
ਇਸ ਤੋਂ ਬਾਅਦ ਆਡੀਓ ਕਾਲ ‘ਚ ਦੀਪੂ ਨੇ ਕਹਿੰਦਾ ਹੈ ਜੇਕਰ ਅਜਿਹਾ ਹੁੰਦਾ ਤਾਂ ਪ੍ਰਸ਼ਾਸਨ ਨਾ ਦਵਾ ਦਿੰਦਾ ਇਸ ਨੂੰ ਪੈਸੇ। ਭੱਟੀ ਆਪਣੇ ਆਪ ਨੂੰ ਡੌਨ ਕਹਿੰਦਾ ਹੈ ਤੇ ਕਹਿੰਦਾ ਹੈ ਕਿ ਉਸ ਨੇ ਇਹ ਕੰਮ ਆਪਣੇ ਹੱਥਾਂ ਨਾਲ ਕੀਤਾ ਹੈ। ਜੇਕਰ ਤੇਰੇ ‘ਚ ਹਿੰਮਤ ਹੈ ਤਾਂ ਆ ਕੇ ਮੇਰੇ ਤੋਂ ਪੈਸੇ ਲੈ ਜਾ। 5 ਕਰੋੜ ਰੁਪਏ ਦੀ ਗੱਲ ਤਾਂ ਦੂਰ ਦੀ ਹੈ, ਭੱਟੀ ਸਾਡੇ ਤੋਂ 5 ਰੁਪਏ ਲੈ ਲਵੇ, ਫਿਰ ਅਸੀਂ ਮਨਾਂਗੇ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


