Image default
About us

ਲਾਲਜੀਤ ਭੁੱਲਰ ਨੇ ਘੇਰੀਆਂ 30 ਬੱਸਾਂ, ਪੈਰਮਿਟ ਚੈੱਕ ਕਰਨ ਮਗਰੋਂ 5 ਬੱਸਾਂ ਕੀਤੀਆਂ ਬੰਦ

ਲਾਲਜੀਤ ਭੁੱਲਰ ਨੇ ਘੇਰੀਆਂ 30 ਬੱਸਾਂ, ਪੈਰਮਿਟ ਚੈੱਕ ਕਰਨ ਮਗਰੋਂ 5 ਬੱਸਾਂ ਕੀਤੀਆਂ ਬੰਦ

ਜਲੰਧਰ, 22 ਮਈ (ਬਾਬੂਸ਼ਾਹੀ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵਲੋਂ ਅੱਜ ਜਲੰਧਰ ਵਿਚ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ 30 ਬੱਸਾਂ ਦੇ ਪਰਮਿਟ ਚੈੱਕ ਕਰਨ ਮਗਰੋਂ 5 ਬੱਸਾਂ ਨੂੰ ਮੌਕੇ ਤੇ ਹੀ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਦਰਅਸਲ, ਮੰਤਰੀ ਭੁੱਲਰ ਵਲੋਂ ਅੱਜ ਸਵੇਰੇ 7:30 ਵਜੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਿਟੀ ਦੇ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਚੈਕ ਕੀਤੀ।
ਇਸ ਉਪਰੰਤ ਉਨ੍ਹਾਂ ਨੇ ਸਥਾਨਕ ਰਾਮਾ ਮੰਡੀ ਚੌਕ ਅਤੇ ਕਰਤਾਰਪੁਰ ਵਿਖੇ ਬੱਸਾਂ ਦੇ ਕਾਗ਼ਜ਼ਾਤ ਚੈਕ ਕੀਤੇ। ਟਰਾਂਸਪੋਰਟ ਮੰਤਰੀ ਵੱਲੋਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਰਿਜਨਲ ਟਰਾਂਸਪੋਰਟ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਸਮੇਤ ਰਾਮਾ ਮੰਡੀ ਅਤੇ ਕਰਤਾਰਪੁਰ ਵਿਖੇ 30 ਬੱਸਾਂ ਦੇ ਪੇਪਰ ਅਤੇ ਪਰਮਿਟ ਚੈੱਕ ਕੀਤੇ ਅਤੇ ਮੌਕੇ ‘ਤੇ ਹੀ 5 ਬੱਸਾਂ ਨੂੰ ਬੰਦ ਕੀਤਾ । ਇਸ ਦੌਰਾਨ ਜਿਨ੍ਹਾਂ ਬੱਸਾਂ ਦੇ ਕਾਗਜ਼ਾਂ ਵਿਚ ਊਣਤਾਈਆਂ ਪਾਈਆਂ ਗਈਆਂ ਉਨ੍ਹਾਂ ਨੂੰ ਮੌਕੇ ‘ਤੇ ਹੀ ਜੁਰਮਾਨਾ ਕੀਤਾ ਗਿਆ।

Related posts

SGPC ਨੇ PTC ਚੈਨਲ ਨੂੰ ਕਿਹਾ, ਸਾਡਾ ਚੈਨਲ ਸ਼ੁਰੂ ਹੋਣ ਤਕ ਗੁਰਬਾਣੀ ਪ੍ਰਸਾਰਣ ਜਾਰੀ ਰਖੋ

punjabdiary

ਲੋਕਪਾਲ ਰਣਬੀਰ ਸਿੰਘ ਬਤਾਨ ਫਰੀਦਕੋਟ ਵੱਲੋਂ ਪਿੰਡ ਚੈਨਾ ਅਤੇ ਰਾਮਗੜ੍ਹ ਬਗਟੂਆਣਾ ਵਿਖੇ ਨਰੇਗਾ ਤਹਿਤ ਚੱਲ ਰਹੇ ਕੰਮ ਦਾ ਨਿਰੀਖਣ

punjabdiary

ਬਾਸਮਤੀ ਚੌਲਾਂ ‘ਤੇ ਸਰਕਾਰ ਦਾ ਵੱਡਾ ਫੈਸਲਾ, ਹੁਣ ਵਧ ਜਾਏਗੀ ਕਿਸਾਨਾਂ ਦੀ ਆਮਦਨ

punjabdiary

Leave a Comment