Image default
About us

ਲੁਧਿਆਣਾ ਪੁਲਿਸ ਨੇ ਫੜਿਆ ਫਰਜ਼ੀ CBI ਅਫਸਰ

ਲੁਧਿਆਣਾ ਪੁਲਿਸ ਨੇ ਫੜਿਆ ਫਰਜ਼ੀ CBI ਅਫਸਰ

 

 

ਲੁਧਿਆਣਾ, 1 ਜੂਨ (ਬਾਬੂਸ਼ਾਹੀ)- ਲੁਧਿਆਣਾ ਵਿੱਚ ਬੁੱਧਵਾਰ ਨੂੰ ਪੁਲਿਸ ਨੇ ਇੱਕ ਫਰਜ਼ੀ ਸੀ.ਬੀ.ਆਈ ਅਧਿਕਾਰੀ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਵਾਰੰਟ ਲੈ ਕੇ ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਬਹਾਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਪਹੁੰਚੇ ਸਨ ਪਰ ਬਹਾਦਰ ਸਿੰਘ ਦੇ ਘਰ ਦੀ ਦੇਖ ਭਾਲ ਕਰ ਰਹੇ ਗੁਆਂਢੀਆਂ ਨੇ ਫੜ ਲਿਆ। ਦੋਵਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਪਿਛਲੇ ਕਾਫੀ ਸਮੇਂ ਤੋਂ ਬਹਾਦਰ ਸਿੰਘ ਨੂੰ ਬਲੈਕਮੇਲ ਕਰ ਰਿਹਾ ਸੀ। ਬਹਾਦਰ ਸਿੰਘ ਪਿਛਲੇ ਹਫ਼ਤੇ ਹੀ ਸ਼ਹਿਰ ਛੱਡ ਕੇ ਵਿਦੇਸ਼ ਚਲਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਸਰਕਾਰੀ ਪੋਸਟ ‘ਤੇ ਤਾਇਨਾਤ ਸੀ। ਇਲਜ਼ਾਮ ਅਨੁਸਾਰ ਸ਼ੁੱਕਰਵਾਰ ਨੂੰ ਉਹ ਫਰਜ਼ੀ CBI ਕਾਰਡ ਲੈ ਕੇ ਬਹਾਦਰ ਸਿੰਘ ਦੇ ਘਰ ਪਹੁੰਚਿਆ।
ਜਿੱਥੇ ਫਰਜ਼ੀ CBI ਅਫਸਰਨੇ ਗੁਆਂਢੀਆਂ ਨੂੰ ਦੱਸਿਆ ਕਿ ਬਹਾਦਰ ਸਿੰਘ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਥਾਣਾ ਢਾਬਾ ਦੀ ਪੁਲਸ ਵੀ ਪਹੁੰਚ ਗਈ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ।
ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਗੋਪਾਲ ਅਤੇ ਕਾਂਤਾ ਦੇਵੀ ਵਜੋਂ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਗਿਰੋਹ ਰਾਜਸਥਾਨ ਤੋਂ ਚਲਾਇਆ ਜਾ ਰਿਹਾ ਹੈ, ਇਹ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਦੇ ਸਨ। ਫਰਜ਼ੀ ਵਾਰੰਟ ਦਿਖਾ ਕੇ ਆਪਣੇ ਜਾਲ ‘ਚ ਫਸਾ ਕੇ ਫਿਲਹਾਲ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।

Advertisement

Related posts

ਭਾਜਪਾ ਪੰਜਾਬ ਨੂੰ ਆਪਣੀ ਹੀ ਰਾਜਧਾਨੀ ਚੰਡੀਗੜ੍ਹ ਤੋਂ ਬੇਦਖ਼ਲ ਕਰਨ ਦੀ ਰਚ ਰਹੀ ਹੈ ਸਾਜ਼ਿਸ਼-ਮਲਵਿੰਦਰ ਸਿੰਘ ਕੰਗ

punjabdiary

ਮਾਸਟਰ ਸਲੀਮ ਦੀਆਂ ਵਧੀਆਂ ਮੁਸ਼ਕਲਾਂ: ਅਦਾਲਤ ਪਹੁੰਚਿਆ ਮਾਮਲਾ; ਕੇਸ ਨਾ ਦਰਜ ਕਰਨ ਲਈ SHO ਤਲਬ

punjabdiary

ਕਾਕਾ ਸਿੰਘ ਕੋਟੜਾ ਅਤੇ ਪੀੜ੍ਹਤ ਦਿਲਦਾਰ ਸਿੰਘ ਦਾ ਮਰਨ ਵਰਤ ਦਸਵੇਂ ਦਿਨ ਵਿੱਚ ਦਾਖਲ

punjabdiary

Leave a Comment