Image default
ਅਪਰਾਧ

ਲੁਧਿਆਣਾ ਪੁਲਿਸ ਨੇ 5 ਦਿਨ ਪਹਿਲਾਂ ਹੋਈ ਸਾਢੇ 3 ਕਰੋੜ ਦੀ ਚੋਰੀ ਦੀ ਸੁਲਝਾਈ ਗੁੱਥੀ, 4 ਮੁਲਜ਼ਮ ਗ੍ਰਿਫਤਾਰ

ਲੁਧਿਆਣਾ ਪੁਲਿਸ ਨੇ 5 ਦਿਨ ਪਹਿਲਾਂ ਹੋਈ ਸਾਢੇ 3 ਕਰੋੜ ਦੀ ਚੋਰੀ ਦੀ ਸੁਲਝਾਈ ਗੁੱਥੀ, 4 ਮੁਲਜ਼ਮ ਗ੍ਰਿਫਤਾਰ

 

 

 

Advertisement

ਲੁਧਿਆਣਾ, 19 ਸਤੰਬਰ (ਡੇਲੀ ਪੋਸਟ ਪੰਜਾਬੀ)- ਲੁਧਿਆਣਾ ਵਿਚ 5 ਦਿਨ ਪਹਿਲਾਂ ਹੋਈ ਸਾਢੇ 3 ਕਰੋੜ ਦੀ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। 5 ਦਿਨ ਪਹਿਲਾਂ ਪੱਖੋਵਾਲ ਰੋਡ ‘ਤੇ ਇਹ ਚੋਰੀ ਹੋਈ ਸੀ। ਚੋਰ ਉਨ੍ਹਾਂ ਦੇ ਘਰ ਤੋਂ ਸੋਨਾ ਤੇ ਨਕਦੀ ਲੈ ਗਏਸਨ। ਇਸ ਮਾਮਲੇ ਵਿਚ ਦੁੱਗਰੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਸੀਸੀਟੀਵੀ ਦੇ ਆਧਾਰ ‘ਤੇ ਟੈਕਨੀਕਲ ਤਰੀਕੇ ਨਾਲ ਜਾਂਚ ਕਰਨ ‘ਤੇ ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਲੋਕੇਟ ਕੀਤਾ।ਸੂਤਰਾਂ ਮੁਤਾਬਕ ਚੋਰੀ ਕਰੋੜਾਂ ਵਿਚ ਹੋਈ ਸੀ ਪਰ ਪੀੜਤ ਨੇ ਪੁਲਿਸ ਨੂੰ ਚੋਰੀ ਹੋਈ ਕੁੱਲ ਰਕਮ ਨਹੀਂ ਦੱਸੀ ਸੀ।

ਇਸ ਮਾਮਲੇ ਵਿਚ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਲੁਧਿਆਣਾ ਪੁਲਿਸ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ 5 ਦਿਨ ਵਿਚ ਹੀ ਪ੍ਰੋਫੈਸ਼ਨਲ ਤੇ ਸਾਇੰਟਿਫਿਕ ਅਪਰੋਚ ਦੇ ਨਾਲ ਕੇਸ ਨੂੰ ਸੁਲਝਾ ਲਿਆ। ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।

Advertisement

Related posts

ਵਿਜੀਲੈਂਸ ਵੱਲੋਂ PSPCL ਦਾ ਲਾਈਨਮੈਨ ਰਿਸ਼ਵਤ ਲੈਂਦਾ ਕਾਬੂ

punjabdiary

ਵਿਸ਼ੇਸ਼ ਅਦਾਲਤ ਨੇ ਬਲਾਤਕਾਰ ਮਾਮਲੇ ’ਚ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਵਿਰੁਧ ਜਾਰੀ ਸੰਮਨ ’ਤੇ ਰੋਕ ਲਾਈ

punjabdiary

ਸਿੱਧੂ ਮੁਸੇਵਾਲ ਦੇ ਸੁਰੱਖਿਆ ਗਾਰਡਾਂ ਦਾ ਵੱਡਾ ਖੁਲਾਸਾ ਗੋਲਗੱਪੇ ਖਾਣ ਦਾ ਕਹਿ ਕੇ ਗਏ ਸੀ, ਸਿੱਧੂ

punjabdiary

Leave a Comment