Image default
ਅਪਰਾਧ

ਲੁੱਟ ਦੀ ਨੀਅਤ ਨਾਲ ਗੈਸ ਏਜੰਸੀ ਦੇ ਗੋਦਾਮ ਅੰਦਰ ਵੜ ਕੇ ਚਲਾਈਆਂ ਗੋਲੀਆਂ

ਲੁੱਟ ਦੀ ਨੀਅਤ ਨਾਲ ਗੈਸ ਏਜੰਸੀ ਦੇ ਗੋਦਾਮ ਅੰਦਰ ਵੜ ਕੇ ਚਲਾਈਆਂ ਗੋਲੀਆਂ

 

 

 

Advertisement

* ਸੀਸੀਟੀਵੀ ਵਿੱਚ ਕੈਦ ਹੋਏ ਤਿੰਨ ਮੋਟਰ ਸਾਈਕਲ ਸਵਾਰ ਲੁਟੇਰੇ
ਗੁਰਦਾਸਪੁਰ, 6 ਜੂਨ (ਬਾਬੂਸ਼ਾਹੀ)- ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਿਹਗ੍ਹੜ ਚੂੜੀਆਂ ਦੇ ਪਿੰਡ ਝੰਜੀਆ ਵਿਖੇ ਫਤਿਹਗੜ੍ਹ ਚੂੜੀਆਂ ਇੰਡੀਅਨ ਗੈਸ ਏਜੇਂਸੀ ਦੇ ਗੋਦਾਮ ਅੰਦਰ ਵੜ ਕੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਗੋਲੀਆਂ ਚਲਾ ਦਿਤੀਆਂ। ਇਸ ਘਟਨਾ ਵਿਚ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾ ਹੋ ਗਿਆ ਉਥੇ ਹੀ ਮੋਟਰ ਸਾਈਕਲ ਤੇ ਆਉਂਦੇ ਅਤੇ ਗੋਲੀ ਚਲਾ ਕੇ ਭੱਜਦੇ 3 ਲੁਟੇਰੇ ਗੈਸ ਏਜੇਂਸੀ ਦੇ ਗੋਦਾਮ ਦੇ ਬਾਹਰ ਲੱਗੇ ਸੀ ਸੀ ਟੀ ਵੀ ਵਿਚ ਕੈਦ ਹੋ ਗਏ।ਘਟਨਾ ਦੀ ਜਾਣਕਾਰੀ ਮਿਲਦੇ ਹੀ ਫਤਿਹਗੜ੍ਹ ਚੂੜੀਆਂ ਪੁਲਿਸ ਥਾਣਾ ਦੀ ਪੁਲਿਸ ਟੀਮ ਡੀ ਐਸ ਪੀ ਅਤੇ ਐਸ ਐਚ ਓ ਦੀ ਅਗੁਵਾਹੀ ਹੇਠ ਮੌਕੇ ਤੇ ਜਾਂਚ ਕਰਨ ਲਈ ਪਹੁੰਚੀ ਪਰ ਮੀਡੀਆ ਦੇ ਕੈਮਰੇ ਦੇ ਸਾਹਮਣੇ ਪੁਲਸ ‌ਅਧਿਕਾਰੀ ‌ਕੁਝ ਵੀ ਬੋਲਣ ਤੋਂ ਇਨਕਾਰੀ ਦਿਖਾਈ ਦਿੱਤੇ
ਓਥੇ ਹੀ ਗੈਸ ਏਜੇਂਸੀ ਦੇ ਮਾਲਿਕ ਸੰਚਿਤ ਵਰਮਾ ਨੇ ਘਟਨਾ ਦੇ ਬਾਰੇ ਦਸਦੇ ਹੋਏ ਕਿਹਾ ਕਿ ਕੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾ ਹੋ ਗਿਆ ਹੈ ਪਰ ਪੁਲਿਸ ਨੂੰ ਐਸੇ ਲੁਟੇਰੇ ਅਨਸਰਾਂ ਨਕੇਲ ਕੱਸਣੀ ਚਾਹੀਦੀ ਹੈ ।

Related posts

ਕਾਂਗਰਸੀ ਵਿਧਾਇਕ ਖਹਿਰਾ ਨੂੰ ਨਹੀਂ ਮਿਲੀ ਰਾਹਤ, 6 ਨਵੰਬਰ ਨੂੰ ਹੋਵੇਗਾ ਫ਼ੈਸਲਾ

punjabdiary

ਟਿੱਲਾ ਬਾਬਾ ਫਰੀਦ ਫਰੀਦਕੋਟ ਵਿੱਚ ਵਾਪਰੀ ਘਟਨਾ

punjabdiary

ਬਠਿੰਡਾ ਪੁਲੀਸ ਵੱਲੋਂ ਪਿਸਤੌਲ ਦੀ ਨੋਕ ਤੇ ਸੋਨੇ ਦੀ ਚੈਨ ਲੁੱਟਣ ਵਾਲਾ ਲੁਟੇਰਾ ਗ੍ਰਿਫ਼ਤਾਰ

punjabdiary

Leave a Comment