Image default
About us

ਲੋਕਾਂ ਨੂੰ ਨਸ਼ਿਆ ਵਿਰੁੱਧ ਲਾਮਬੰਦ ਕਰਨ ਲਈ ਬੀਕੇਯੂ ਏਕਤਾ ਸਿੱਧੂਪੁਰ ਵਲੋਂ ਕੀਤੇ ਜਾਣਗੇ ਝੰਡਾ ਮਾਰਚ-ਪ੍ਰਧਾਨ ਬੋਹੜ ਸਿੰਘ

ਲੋਕਾਂ ਨੂੰ ਨਸ਼ਿਆ ਵਿਰੁੱਧ ਲਾਮਬੰਦ ਕਰਨ ਲਈ ਬੀਕੇਯੂ ਏਕਤਾ ਸਿੱਧੂਪੁਰ ਵਲੋਂ ਕੀਤੇ ਜਾਣਗੇ ਝੰਡਾ ਮਾਰਚ-ਪ੍ਰਧਾਨ ਬੋਹੜ ਸਿੰਘ

 

 

ਫਰੀਦਕੋਟ, 4 ਅਗਸਤ (ਪੰਜਾਬ ਡਾਇਰੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆ ਵਾਲਾ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਹੜ ਸਿੰਘ ਰੁਪੱਈਆ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਬੰਦ ਕਰਨ ਲਈ ਸੁਹਿਰਦ ਦਿਖਾਈ ਨਹੀਂ ਦੇ ਰਹੀ ਹੈ ਅਤੇ ਇਹ ਨਸ਼ੇ ਸਰਕਾਰ ਦੀ ਸਰਪ੍ਰਸਤੀ ਹੇਠ ਹੀ ਵੇਚੇ ਜਾ ਰਹੇ ਹਨ ਅਤੇ ਜਿਹੜੇ ਲੋਕ ਨਸ਼ੇ ਰੋਕਣ ਲਈ ਆਵਾਜ ਬੁਲੰਦ ਕਰ ਰਹੇ ਹਨ ਉਹਨਾਂ ਨੂੰ ਜਾ ਤਾਂ ਸਰਕਾਰ ਵੱਲੋ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਜਾ ਪੁਲਿਸ ਪ੍ਰਸ਼ਾਸਨ ਵੱਲੋ ਧਮਕੀਆਂ ਮਿਲ ਰਹੀਆਂ ਹਨ, ਇਸ ਲਈ ਲੋਕਾਂ ਨੂੰ ਨਸ਼ਿਆ ਵਿਰੁੱਧ ਲਾਮਬੰਦ ਕਰਨ ਲਈ ਬੀਕੇਯੂ ਏਕਤਾ ਸਿੱਧੂਪੁਰ ਵੱਲੋ ਪੰਜਾਬ ਭਰ ਵਿੱਚ ਪਿੰਡ ਪਿੰਡ ਸਾਡੀ ਨੌਜਵਾਨੀ ਦੇ ਹੋ ਰਹੇ ਉਜਾੜੇ ਨੂੰ ਰੋਕਣ ਅਤੇ ਨੌਜਵਾਨੀ ਨੂੰ ਨਸ਼ਿਆ ਤੋਂ ਬਚਾਉਣ ਲਈ ਅਤੇ ਨਸ਼ੇ ਬੰਦ ਕਰਵਾਉਣ ਲਈ ਆਵਾਜ ਉਠਾਉਦੇ ਹੋਏ ਝੰਡਾ ਮਾਰਚ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਫਸਲਾ ਦੇ ਹੋਏ ਖਰਾਬੇ ਦਾ ਮੁਆਵਜ਼ਾ ਸਰਕਾਰ ਵੱਲੋ ਮੀਟਿੰਗਾਂ ਵਿੱਚ ਮੰਨਣ ਦੇ ਬਾਵਜੂਦ ਵੀ ਜਾਰੀ ਨਾਂ ਕਰਨ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ ਅਤੇ ਇਸ ਸਾਲ ਸਰਕਾਰੀ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਇੰਦਰਜੀਤ ਸਿੰਘ ਘਣੀਆ ਜ਼ਿਲ੍ਹਾ ਜਨਰਲ ਸਕੱਤਰ ਨੇ ਦੱਸਿਆ ਕਿ 10 ਅਗਸਤ ਨੂੰ ਡੀਸੀ ਦਫਤਰ ਫਰੀਦਕੋਟ ਅੱਗੇ ਸਰਕਾਰ ਵੱਲੋ ਨਸ਼ਿਆ ਨੂੰ ਠੱਲ ਨਾਂ ਪਾਉਣ ਅਤੇ ਨਸ਼ਿਆਂ ਵਿਰੁੱਧ ਆਵਾਜ ਚੁੱਕਣ ਵਾਲਿਆਂ ਨੂੰ ਜੇਲ੍ਹਾ ਵਿੱਚ ਬੰਦ ਕਰਨ ਦੇ ਰੋਸ ਵੱਜੋਂ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ 10 ਅਗਸਤ ਨੂੰ ਹੀ ਡੀਸੀ ਦਫਤਰ ਫਰੀਦਕੋਟ ਅੱਗੇ ਹਰਿਆਣਾ ਅਤੇ ਮਣੀਪੁਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ ਡੀ.ਸੀ ਫਰੀਦਕੋਟ ਰਾਹੀਂ ਮਾਣਯੋਗ ਰਾਸ਼ਟਰਪਤੀ ਜੀ ਦੇ ਨਾਮ ਹਰਿਆਣੇ ਵਿੱਚ ਹੋਈਆਂ ਘਟਨਾਵਾਂ ਅਤੇ ਮਣੀਪੁਰ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੇ ਰੋਸ ਵੱਜੋਂ ਅਤੇ ਦੋਸ਼ੀਆ ਉੱਪਰ ਤੁਰੰਤ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦਿੱਤਾ ਸਿੰਘ ਜ਼ਿਲ੍ਹਾ ਵਿੱਤ ਸਕੱਤਰ,ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਚਰਨਜੀਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ, ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ, ਸੁਖਮੰਦਰ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ ਆਦਿ ਆਗੂ ਹਾਜ਼ਰ ਸਨ।

Advertisement

Related posts

ਜੈ ਮਿਲਾਪ ਪ੍ਰਾਈਵੇਟ ਲੈਬਾਰਟਰੀ ਯੂਨੀਅਨ ਵਲੋਂ ‘ਮੇਲਾ ਖੂਨਦਾਨੀਆਂ ਦਾ’ ਨੂੰ ਸਹਿਯੋਗ ਦਾ ਐਲਾਨ!

punjabdiary

ਕੈਨੇਡਾ ਸਰਕਾਰ ਨੇ ਭਾਰਤ ਦੀ ਐਡਵਾਇਜ਼ਰੀ ਕੀਤੀ ਰੱਦ, ਕਿਹਾ- ਕੈਨੇਡਾ ਇਕ ਸੁਰੱਖਿਅਤ ਦੇਸ਼ਕੈਨੇਡਾ ਸਰਕਾਰ ਨੇ ਭਾਰਤ ਦੀ ਐਡਵਾਇਜ਼ਰੀ ਕੀਤੀ ਰੱਦ, ਕਿਹਾ- ਕੈਨੇਡਾ ਇਕ ਸੁਰੱਖਿਅਤ ਦੇਸ਼

punjabdiary

ਕੇਂਦਰੀ ਸਹਿਕਾਰੀ ਬੈਂਕ ਯੂਨੀਅਨ ਫਰੀਦਕੋਟ ਦੀ ਚੋਣ ਹੋਈ

punjabdiary

Leave a Comment