ਲੋਕ ਗਾਇਕ ਕੁਲਵਿੰਦਰ ਕੰਵਲ ਅਤੇ ਹਰਿੰਦਰ ਸੰਧੂ ਨੇ ਬੱਚਿਆਂ ਨੂੰ ਸਫ਼ਲ ਇਨਸਾਨ ਬਣਨ ਵਾਸਤੇ ਪ੍ਰੇਰਿਤ
ਸਕੂਲ ਅਤੇ ਬੱਚਿਆਂ ਦੀ ਭਲਾਈ ਵਾਸਤੇ ਹਰ ਸੰਭਵ ਸਹਿਯੋਗ ਦੇਵਾਂਗੇ: ਸੁਖਵੰਤ ਸਿੰਘ ਪੱਕਾ
ਹੈੱਲਥ ਫ਼ਾਰ ਆਲ ਸੁਸਾਇਟੀ ਨੇ ਸਰਕਾਰੀ ਮਿਡਲ ਸਕੂਲ ਪੱਕਾ ਦੇ 42 ਬੱਚਿਆਂ ਨੂੰ ਵਰਦੀਆਂ ਦਿੱਤੀਆਂ
ਫ਼ਰੀਦਕੋਟ, 4 ਮਈ – ਅੱਜ ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਹੈੱਲਥ ਫ਼ਾਰ ਆਲ ਸੁਸਾਇਟੀ ਫ਼ਰੀਦਕੋਟ ਵੱਲੋਂ ਸਕੂਲ ਦੇ 42 ਵਿਦਿਆਰਥੀਆਂ ਲਈ ਭੇਜੀਆਂ ਵਰਦੀਆਂ ਵੰਡਣ ਵਾਸਤੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਲੋਕ ਗਾਇਕ-ਸੰਗੀਤਕਾਰ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਰਿਟਾਇਡ ਕੈੱਪਟਨ ਸੁਖਮੰਦਰ ਸਿੰਘ ਸਰਾਂ, ਆਮ ਆਦਮੀ ਪਾਰਟੀ ਦੇ ਜ਼ਿਲਾ ਯੂਥ ਪ੍ਰਧਾਨ ਸੁਖਵੰਤ ਸਿੰਘ ਪੱਕਾ, ਰਾਜਦੀਪ ਸਿੰਘ ਪੱਕਾ, ਗੁਰਜਿੰਦਰ ਸਿੰਘ ਪੱਕਾ ਅਤੇ ਲਖਬੀਰ ਸਿੰਘ ਪੱਕਾ ਸ਼ਾਮਲ ਹੋਏ। ਇਸ ਮੌਕੇ ਸਕੂਲ ਹਿੰਦੀ ਮਾਸਟਰ ਵਿਕਾਸ ਅਰੋੜਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਰਿਟਾਇਡ ਕੈਪਟਨ ਸੁਖਮੰਦਰ ਸਿੰਘ ਨੇ ਬੱਚਿਆਂ ਨੂੰ ਜ਼ਜ਼ਬੇ ਨਾਲ ਪ੍ਰਾਪਤੀਆਂ ਕਰਨ ਵਾਸਤੇ ਉਤਸ਼ਾਹਿਤ ਕੀਤਾ। ਉਨਾਂ ਕਿਹਾ ਸਾਡੀ ਤਕਦੀਰ ਕੇਵਲ ਮਿਹਨਤ ਬਦਲ ਸਕਦੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲਾ ਯੂਥ ਪ੍ਰਧਾਨ ਸੁਖਵੰਤ ਸਿੰਘ ਪੱਕਾ ਨੇ ਹੈੱਲਥ ਫ਼ਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ.ਵਿਸ਼ਵਦੀਪ ਗੋਇਲ ਅਤੇ ਉਨਾਂ ਦੀ ਟੀਮ ਵੱਲੋਂ 42 ਬੱਚਿਆਂ ਨੂੰ ਵਰਦੀਆਂ ਦੇਣ ਤੇ ਧੰਨਵਾਦ ਕੀਤਾ। ਉਨਾਂ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਿਤ ਕਰਦਿਆਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਲੋਕ ਗਾਇਕ ਕੁਲਵਿੰਦਰ ਕੰਵਲ ਨੇ ਬੱਚਿਆਂ ਨੂੰ ਚੰਗੀ ਆਦਤਾਂ ਦੇ ਧਾਰਨੀ ਬਣਨ, ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦਿਆਂ ਆਪਣੇ ਹਿੱਟ ਗੀਤ ‘ਬੋਤਾ ਬੰਨ ਦੇ ਸਰਬਣਾ ਵੀਰਾ’ ਅਤੇ ਵਰੇਗੰਢ ਨਾਲ ਸਭ ਦਾ ਮਨ ਮੋਹ ਲਿਆ। ਲੋਕ ਗਾਇਕ ਹਰਿੰਦਰ ਸੰਧੂ ਨੇ ਬੱਚਿਆਂ ਨੂੰ ਕਾਮਯਾਬੀ ਵਾਸਤੇ ਨਿਰੰਤਰ ਕਰਨ ਦੀ ਸਿੱਖਿਆ ਦਿੰਦਿਆਂ ਆਪਣੇ ਹਿੱਟ ਗੀਤ ‘ਧੀਆਂ ਮਿਸ਼ਰੀ ਡਲੀਆਂ, ਬਚਪਨ ਅਤੇ ਲਿਫ਼ਾਫ਼ੇ ਸੁਣਾ ਕੇ ਹਾਜ਼ਰੀਨ ਦਾ ਰੱਜਵਾਂ ਪਿਆਰ ਪ੍ਰਾਪਤ ਕੀਤਾ। ਇਸ ਮੌਕੇ ਪ੍ਰਧਾਨਗੀ ਮੰਡਲ ’ਚ ਹਾਜ਼ਰ ਮਹਿਮਾਨਾਂ ਨੇ ਲੋਕ ਗਾਇਕ ਕੁਲਵਿੰਦਰ ਕੰਵਲ-ਹਰਿੰਦਰ ਸੰਧੂ ਦਾ ਸਨਮਾਨ ਕੀਤਾ। ਲੋਕ ਗਾਇਕ ਹਰਿੰਦਰ ਸੰਧੂ ਨੇ ਭਵਿੱਖ ’ਚ ਬੱਚਿਆਂ ਦੀ ਭਲਾਈ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਸਕੂਲ ਦੇ ਸਟਾਫ਼ ਵੱਲੋਂ ਬੱਚਿਆਂ ਅਤੇ ਸਕੂਲ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਵਿਕਾਸ ਅਰੋੜਾ, ਕਵਿਤਾ ਚਾਵਲਾ, ਸੁਦੇਸ਼ ਸ਼ਰਮਾ, ਜਸਵਿੰਦਰ ਕੌਰ, ਦਪਿੰਦਰ ਕੌਰ ਨੇ ਵੱਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਦੇ ਰਾਜਦੀਪ ਕੌਰ, ਜਸਪੀਤ ਕੌਰ, ਅਮਨਦੀਪ ਸਿੰਘ ਅਜ਼ਾਦ ਅਤੇ ਸੁਰਿੰਦਰਪਾਲ ਕੌਰ ਅਧਿਆਪਕ ਹਾਜ਼ਰ ਸਨ।
ਫ਼ੋਟੋ:04ਐੱਫ਼ਡੀਕੇਪੀ 7:ਸਮਾਗਮ ਦੌਰਾਨ ਲੋਕ ਗਾਇਕ ਕੁਲਵਿੰਦਰ ਕੰਵਲ-ਹਰਿੰਦਰ ਸੰਧੂ ਨੂੰ ਸਨਮਾਨਿਤ ਕਰਦੇ ਹੋਏ ਕੈਪਟਨ ਸੁਖਮੰਦਰ ਸਿੰਘ, ਸੁਖਵੰਤ ਸਿੰਘ ਪੱਕਾ, ਪਿੰਡ ਵਾਸੀ ਅਤੇ ਸਕੂਲ ਸਟਾਫ਼। ਫ਼ੋਟੋ:
ਲੋਕ ਗਾਇਕ ਕੁਲਵਿੰਦਰ ਕੰਵਲ ਅਤੇ ਹਰਿੰਦਰ ਸੰਧੂ ਨੇ ਬੱਚਿਆਂ ਨੂੰ ਸਫ਼ਲ ਇਨਸਾਨ ਬਣਨ ਵਾਸਤੇ ਪ੍ਰੇਰਿਤ
previous post