ਲੋਕ ਗਾਇਕ ਵੀਰ ਸੁਖਵੰਤ ਦਾ ਗੀਤ ‘ਦੋਵੇਂ ਪੰਜਾਬ’ ਵਾਹਗਾ ਬਾਰਡਰ ਤੇ ਰਿਲੀਜ਼ ਹੋਇਆ
ਫ਼ਰੀਦਕੋਟ, 24 ਮਾਰਚ (ਜਸਬੀਰ ਕੌਰ ਜੱਸੀ)-ਹਵਾਵਾਂ, ਪੈਂਜੋਰ, ਕਾਕੇ, ਪਾਰਟੀ, ਕੰਬਾਈਨ, ਵਰਗੇ ਸੁਪਰਹਿੱਟ ਗੀਤਾਂ ਦੇ ਗਾਇਕ ਅਤੇ ਹਮੇਸ਼ਾ ਸਾਰਥਿਕ ਗੀਤ ਗਾਉਣ ਵਾਲੇ ਲੋਕ ਗਾਇਕ ਵੀਰ ਸੁਖਵੰਤ ਦੇ ਨਵੇਂ ਗੀਤ ‘ਦੋਵੇਂ ਪੰਜਾਬ’ ਨੂੰ ਵਾਹਗਾ ਬਾਰਡਰ ਤੇ ਰਿਲੀਜ਼ ਕੀਤਾ ਗਿਆ ਹੈ। ਇਸ ਸਬੰਧੀ ਵੀਰ ਸੁਖਵੰਤ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਕਾਨਫ਼ਰੰਸ ਜੋ ਲਾਹੌਰ ਵਿਖੇ ਹੋਈ ਹੈ ’ਚ ਭਾਗ ਲੈਣ ਜਾ ਰਹੇ ਪੰਜਾਬ ਦੇ 50 ਨਾਮਵਰ ਸਾਹਿਤਕਾਰਾਂ ’ਚੋਂ ਪ੍ਰੋ.ਗੁਰਭਜਨ ਗਿੱਲ, ਦਰਸ਼ਨ ਬੁੱਟਰ, ਗੁਰਭੇਜ ਗੁਰਾਇਆ, ਗੁਰਤੇਜ ਕੁਹਾਰਵਾਲਾ ਅਤੇ ਗੀਤ ਦੇ ਗੀਤਕਾਰ ਹਰਵਿੰਦਰ ਚੰਡੀਗੜ ਵੱਲੋਂ ਸਾਂਝੇ ਰੂਪ ’ਚ ਵਾਹਗਾ ਬਾਰਡਰ ਤੇ ਗੀਤ ਨੂੰ ਰਿਲੀਜ਼ ਕੀਤਾ ਗਿਆ। ਗਾਇਕ ਸੁਖਵੰਤ ਨੇ ਦੱਸਿਆ ਕਿ ਗੀਤ ਨੂੰ ਪੁਆਇੰਟ ਸੈੱਵਨ ਅਤੇ ਹਰਦੀਪ ਮਾਨ ਪੇਸਕਸ਼ ਗੀਤ ‘ਦੋਵੇਂ ਪੰਜਾਬ’ ਦਾ ਸੰਗੀਤ ਸੁਖਬੀਰ ਰੰਧਾਵਾ ਨੇ ਅਤੇ ਵੀਡੀਓ ਜਗਦੇਵ ਟਹਿਣਾ ਨੇ ਤਿਆਰ ਕੀਤਾ ਹੈ। ਉਨਾਂ ਦੱਸਿਆ ਕਿ ਗੀਤ ‘ਵਸਦੇ ਰਹਿਣ ਪੰਜਾਬੀ, ਰੱਬਾ ਮੇਰੇ ਦੋਵਾਂ ਪੰਜਾਬਾਂ ਦੇ’ ਨੂੰ ਸਰੋਤਿਆਂ ਦਾ ਵੱਡੇ ਪੱਧਰ ਤੇ ਹੁੰਗਾਰਾ ਮਿਲ ਰਿਹਾ ਹੈ।
ਫ਼ੋਟੋ:24ਐੱਫ਼ਡੀਕੇਪੀ ਜਸਬੀਰ ਕੌਰ 6: ਲੋਕ ਗਾਇਕ ਵੀਰ ਸੁਖਵੰਤ, ਉਨਾਂ ਦਾ ਗੀਤ ਰਿਲੀਜ਼ ਕਰਦੇ ਪ੍ਰੋ.ਗੁਰਭਜਨ ਗਿੱਲ, ਦਰਸ਼ਨ ਬੁੱਟਰ, ਹਰਵਿੰਦਰ ਚੰਡੀਗੜ ਤੇ ਹੋਰ।
ਲੋਕ ਗਾਇਕ ਵੀਰ ਸੁਖਵੰਤ ਦਾ ਗੀਤ ‘ਦੋਵੇਂ ਪੰਜਾਬ’ ਵਾਹਗਾ ਬਾਰਡਰ ਤੇ ਰਿਲੀਜ਼ ਹੋਇਆ
previous post