Image default
ਤਾਜਾ ਖਬਰਾਂ

ਲੋਕ ਪੱਖੀ ਸਾਫ ਸਰਕਾਰ ਦੇ ਵਾਹਦਿਆਂ ਵਾਲੀ ਆਮ ਆਦਮੀ ਪਾਰਟੀ ਨੇ ਗੈਰ-ਭਰੋਸੇਯੋਗ ਵਿਅਕਤੀਆਂ ਨੂੰ ਰਾਜ ਸਭਾ ਭੇਜਿਆ: ਕੇਂਦਰੀ ਸਿੰਘ ਸਭਾ

ਲੋਕ ਪੱਖੀ ਸਾਫ ਸਰਕਾਰ ਦੇ ਵਾਹਦਿਆਂ ਵਾਲੀ ਆਮ ਆਦਮੀ ਪਾਰਟੀ ਨੇ ਗੈਰ-ਭਰੋਸੇਯੋਗ ਵਿਅਕਤੀਆਂ ਨੂੰ ਰਾਜ ਸਭਾ ਭੇਜਿਆ: ਕੇਂਦਰੀ ਸਿੰਘ ਸਭਾ
ਚੰਡੀਗੜ੍ਹ 22 ਮਾਰਚ (2022) ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਬਹੁਮਤ ਦਿੱਤੀ ਹੈ ਕਿ ਉਹ ਭ੍ਰਿਸ਼ਟਾਚਾਰ ਰਹਿਤ ਅਤੇ ਪਾਰਦਰਸ਼ੀ ਸਿਆਸੀ ਕਾਰਗੁਜ਼ਾਰੀ ਉੱਤੇ ਪਹਿਰਾ ਦੇਵੇਗੀ ਪਰ ਉਸ ਵੱਲੋਂ ਰਾਜ ਸਭਾ ਵਿੱਚ ਭੇਜੇ ਪੰਜ ਐਮ.ਪੀਜ਼ ਦੀ ਚੋਣ ਨੂੰ ਉਹਨਾਂ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ। ਪਰ ਰਾਜ ਸਭਾ ਨੁਮਾਇੰਦਾ ਸੰਜੀਵ ਅਰੌੜਾ ਖੁਦ ਕਈ ਘਪਲਿਆਂ ਵਿੱਚ ਫਸਿਆ ਹੋਇਆ ਹੈ। ਉਸਨੂੰ ਮਾਰਕੀਟ ਰੈਗੂਲੇਟਰ, ਸੇਬੀ (SEBI) ਨੇ 2006 ਵਿੱਚ 10 ਲੱਖ ਜ਼ੁਰਮਾਨਾ ਕੀਤਾ ਅਤੇ ਤਿੰਨ ਸਾਲਾਂ ਲਈ ਉਸ ਉੱਤੇ ਇਸ ਕਰਕੇ ਪਾਬੰਦੀ ਲਾਈ ਕਿ ਉਸਨੇ ਕੰਪਨੀ ਦੇ ਝੂਠੇ/ਜਾਅਲੀ ਅੰਕੜੇ ਪੇਸ਼ ਕਰਕੇ, ਅਸਲੀਅਤ ਤੋਂ ਕਿੱਤੇ ਵੱਡੇ ਮੁਨਾਫੇ ਦਿਖਾਏ ਸਨ। ਅਰੌੜਾ ਨਾਲ ਵਪਾਰਕ ਸਾਂਝ ਵਾਲੇ ਵਿਅਕਤੀ ਹੇਮੰਤ ਸੂਦ ਉੱਤੇ ਕਾਂਗਰਸ ਸਰਕਾਰ ਸਮੇਂ ਜ਼ਮੀਨਾਂ ਦੀ ਖਰੀਦੋ-ਫਰੋਖਤ ਸਮੇਂ ਕੀਤੀ ਘਪਲੇਬਾਜ਼ੀ ਦੇ ਦੋਸ਼ ਲੱਗੇ ਹਨ। ਦੂਜੇ ਰਾਜ ਸਭਾ ਵਿੱਚ ਭੇਜੇ ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਦਾ ਮਾਲਕ ਵਿਦਿਆ ਦਾ ਪੰਜਾਬ ਵਿੱਚ ਵਪਾਰੀਕਰਨ ਦਾ ਮੋਢੀ ਹੈ। ਜਦੋਂ ਆਮ ਆਦਮੀ ਦਾ ਵਾਇਦਾ ਹੈ ਕਿ ਉਹ ਸੂਬੇ ਵਿੱਚ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਸੁਧਾਰ ਲਿਆਏਗਾ ਅਤੇ ਪੜ੍ਹਾਈ ਦਾ ਮਿਆਰ ਉੱਚਾ ਕਰੇਗਾ। ਇਸ ਤੋਂ ਇਲਾਵਾਂ ਸੰਦੀਪ ਪਾਠਕ, ਰਾਘਵ ਚੱਢਾ ਗੈਰ ਪੰਜਾਬੀ ਹਨ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਪੰਜਾਬ ਵਿੱਚ ਕੋਈ ਦੇਣ ਨਹੀਂ। ਦਰਅਸਲ, ਰਾਜ ਸਭਾ ਨੁਮਾਇੰਦਿਆ ਦੀ ਚੋਣ ਵਿੱਚ ਪਾਰਦਰਸ਼ੀ ਨਹੀਂ। ਇਹ ਚੋਣ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਕੇ ਨਹੀਂ, ਬਲਕਿ ਹੋਰ ਗਿਣਤੀਆਂ-ਮਿਣਤੀਆਂ ਕਰਕੇ ਕੀਤੀ ਗਈ ਹੈ ਅਤੇ ਐਮ.ਐਲ.ਏਜ਼ ਨੂੰ ਵੋਟ ਪਾਉਣ ਲਈ ਮਜ਼ਬੂਰ ਕੀਤਾ ਗਿਆ। ਆਮ ਆਦਮੀ ਪਾਰਟੀ ਕਾਂਗਰਸ ਜਾਂ ਹੋਰ ਕਿਸੇ ਪਾਰਟੀ ਦੀ ਉਦਾਰਹਣ ਦੇਕੇ ਆਪਣੇ ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਸਹੀ ਨਹੀਂ ਠਹਿਰਾ ਸਕਦੀ ਕਿਉਂਕਿ ਆਪ ਨੇ ਦੂਜੀਆਂ ਪਾਰਟੀਆਂ ਨੂੰ ਸਾਫ ਸੁਥਰੀ ਸਿਆਸਤ ਸਥਾਪਤ ਕਰਨ ਦੇ ਵਾਅਦੇ ਉੱਤੇ ਹੀ ਹਰਾਇਆ ਹੈ। ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ),ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ), ਰਾਜਵਿੰਦਰ ਸਿੰਘ ਰਾਹੀ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਿਲ ਹੋਏ। ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ, 93161-07093

Related posts

ਨਸ਼ਾ ਵੇਚਣ ਵਾਲਿਆਂ ਨੇ ਕੀਤੀ ਕਮਾਲ ,ਚਾਰ ਕਰੋੜ ਸੱਤਰ ਲੱਖ ਦੀ ਹੈਰੋਇਨ ਔਰਤ ਦੇ ਪੇਟ ਵਿੱਚੋਂ ਹੋਈ ਬਰਾਮਦ

punjabdiary

ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਨੇ ਕਿਹਾ ਸਾਡੀ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ, ਅੰਨਦਾਤੇ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ

punjabdiary

ਵੈੱਸਟ ਪੁਆਂਇੰਟ ਸਕੂਲ ਦੇ ਦਸਵੀਂ ਦੇ ਵਿਦਿਆਰਥੀ ਨੇ ਬੂਟੇ ਲਾ ਕੇ ਮਨਾਇਆ ਜਨਮ ਦਿਨ

punjabdiary

Leave a Comment