Image default
ਤਾਜਾ ਖਬਰਾਂ

‘ਲੋਹੀਆ ਪੁਰਸਕਾਰ’ ਮਿਲਣ ਤੇ ਇਕਬਾਲ ਘਾਰੂ ਨੂੰ ਵਧਾਈਆਂ

‘ਲੋਹੀਆ ਪੁਰਸਕਾਰ’ ਮਿਲਣ ਤੇ ਇਕਬਾਲ ਘਾਰੂ ਨੂੰ ਵਧਾਈਆਂ


ਫ਼ਰੀਦਕੋਟ- ਪੰਜਾਬੀ ਸਾਹਿਤ ਸਭਾ (ਰਜ਼ਿ ) ਮੁਕਤਸਰ ਸਾਹਿਬ ਵੱਲੋਂ 4 ਸਾਹਿਤਕ ਸ਼ਖ਼ਸੀਅਤਾਂ ਨੂੰ ਵੱਖ-ਵੱਖ ਪੁਰਸਕਾਰਾਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਡਾ. ਜਸਪਾਲਜੀਤ ਸਿੰਘ ਨੂੰ “ਕਹਾਣੀਕਾਰ ਬੋਹੜ ਸਿੰਘ ਮੱਲਣ ਪੁਰਸਕਾਰ “ , ਕਵਿੱਤਰੀ ਦਿਲਪ੍ਰੀਤ ਗੁਰੀ ਨੂੰ “ ਸ੍ਰੀ ਫੁਲੇਲ ਸਿੰਘ ਫੁੱਲ ਪੁਰਸਕਾਰ “ ਅਤੇ ਮਿੰਟੂ ਮੁਕਤਸਰ ਨੂੰ “ ਗੁਰਮੀਤ ਸਿੰਘ ਚਮਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸੋ ਇਹਨਾਂ ਪੁਰਸਕਾਰਾਂ ਦੀ ਲੜੀ ਵਿੱਚ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਮੁੱਢਲੇ ਮੈਂਬਰ ਸ੍ਰੀ ਇਕਬਾਲ ਘਾਰੂ ਨੂੰ ਵੀ ਭਰੇ ਸਾਹਿਤਕ ਇਕੱਠ ਵਿੱਚ ਪ੍ਰਸਿੱਧ ਲੋਕ ਕਵੀ ਮੋਦਨ ਸਿੰਘ ਲੋਹੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ- ਗਿਆਨੀ ਰਘਬੀਰ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ‘ਤੇ ਉਠਾਏ ਸਵਾਲ

ਸਭਾ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਸ੍ਰੀ ਕੁਲਵੰਤ ਸਰੋਤਾ ਨੇ ਇਕਬਾਲ ਘਾਰੂ ਦੀਆਂ ਸਾਹਿਤਕ ਗਤੀਵਿਧੀਆਂ ਅਤੇ ਕਲਮੀ ਸਫ਼ਰ ਬਾਰੇ ਚਾਨਣਾ ਪਾਇਆ। ਇਕਬਾਲ ਘਾਰੂ ਨੇ ਵੀ ਪੰਜਾਬੀ ਸਾਹਿਤ ਸਭਾ ਫਰੀਦਕੋਟ ਦਾ ਇਸ ਸਨਮਾਨ ਮਿਲਣ ਤੇ ਯੋਗਦਾਨ ਦੱਸਿਆ ਅਤੇ ਉਨ੍ਹਾਂ ਨੇ ਇਹ ਸਨਮਾਨ ਸਮੁੱਚੀ ਸਾਹਿਤ ਸਭਾ ਰਜ਼ਿ ਫਰੀਦਕੋਟ ਦਾ ਹੋਣਾ ਸਵੀਕਾਰਿਆ ਅਤੇ ਪੰਸਾਬੀ ਸਾਹਿਤ ਸਭਾ ਰਜਿ ਮੁਕਤਸਰ ਸਾਹਿਬ ਦੀ ਸਮੁੱਚੀ ਟੀਮ ਦਾ ਸ਼ੁਕਰੀਆ ਅਦਾ ਕੀਤਾ। ਧਰਮ ਪ੍ਰਵਾਨਾ ਜੀ ਨੇ ਵੀ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਜਿਸ ਵਿੱਚ ਉਨ੍ਹਾਂ ਪੰਜਾਬੀ ਸਾਹਿਤ ਸਭਾ ਰਜ਼ਿ ਮੁਕਤਸਰ ਸਾਹਿਬ ਦਾ ਇਕਬਾਲ ਘਾਰੂ ਨੂੰ ਸਨਮਾਨ ਦਿੱਤੇ ਜਾਣ ਤੇ ਧੰਨਵਾਦ ਕੀਤਾ।

Advertisement

ਇਹ ਵੀ ਪੜ੍ਹੋ- ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮਿਲੇਗੀ 54 ਦਿਨਾਂ ਦੀ ਛੁੱਟੀ! ਸੰਸਦੀ ਪੈਨਲ ਦੀ ਸਿਫ਼ਾਰਸ਼

ਇਹ ਵੀ ਪੜ੍ਹੋ- ‘X’ ਸਾਈਬਰ ਹਮਲਾ: X ‘ਤੇ ਸਾਈਬਰ ਹਮਲੇ ਪਿੱਛੇ ਯੂਕਰੇਨ ਦਾ ਹੱਥ ਹੈ? ਸੇਵਾਵਾਂ ਬੰਦ ਹੋਣ ਤੋਂ ਬਾਅਦ ਮਸਕ ਦਾ ਦੋਸ਼

ਸ ਉਪਰੰਤ ਪੰਜਾਬੀ ਸਾਹਿਤ ਸਭਾ ਸਾਦਿਕ ਵੱਲੋਂ ਤਜਿੰਦਰ ਸਿੰਘ ਬਰਾੜ, ਸਾਹਿਤ ਸਭਾ ਜੀਰਾ ਵੱਲੋਂ ਦਲਜੀਤ ਰਾਏ ਕਾਲੀਆ, ਕਲਮਾਂ ਦੇ ਰੰਗ ਸਾਹਿਤ ਸਭਾ ਵੱਲੋ ਸ਼ਿਵਨਾਥ ਦਰਦੀ ਆਦਿ ਸਭਾਵਾਂ ਦੇ ਅਹੁਦੇਦਾਰਾਂ ਨੇ ਵੀ ਇਕਬਾਲ ਘਾਰੂ ਨੂੰ ਵਧਾਈ ਦਿੱਤੀ। ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਵੱਲੋਂ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ , ਕਰਨਲ ਬਲਬੀਰ ਸਿੰਘ ਸਰਾਂ, ਪ੍ਰੋ. ਪਾਲ ਸਿੰਘ, ਵਤਨਵੀਰ ਜ਼ਖਮੀ ( ਪ੍ਰੈਸ ਸਕੱਤਰ) , ਇੰਜੀਨੀਅਰ ਦਰਸ਼ਨ ਰੋਮਾਣਾ, ਸੁਰਿੰਦਰਪਾਲ ਸ਼ਰਮਾ ਭਲੂਰ, ਰਾਜ ਧਾਲੀਵਾਲ, ਜੋਗਿੰਦਰ ਸਿੰਘ ਘਾਰੂ, ਧਰਮ ਪ੍ਰਵਾਨਾ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ , ਮੁਖਤਿਆਰ ਸਿੰਘ ਵੰਗੜ, ਦਵਿੰਦਰ ਸੈਫ਼ੀ ਤੋਂ ਇਲਾਵਾ ਸ਼੍ਰੀ ਪਵਨ ਹਰਚੰਦਪੁਰੀ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਸੰਧੂ ਵਰਿਆਣਵੀ ( ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋ ), ਦਲਜੀਤ ਸਿੰਘ ਗੇਦੂ ਸ੍ਰਪਰਸਤ ਅੰਤਰਰਾਸ਼ਟਰੀ ਸਰਬ ਸਾਂਝਾ ਸਾਹਿਤਕ ਮੰਚ ਓਟਾਰੀਓ ( ਕੈਨੇਡਾ) ਅਤੇ ਲਾਇਨਜ਼ ਕਲੱਬ ਫਰੀਦਕੋਟ ( ਵਿਸ਼ਾਲ )ਵੱਲੋਂ ਗੁਰਵਿੰਦਰ ਸਿੰਘ ਧੀਗੜਾ ਵੱਲੋਂ ਵੀ ਵਧਾਈ ਦਿੱਤੀ ਗਈ।

(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Advertisement

Related posts

ਭਾਰਤ ਵਿੱਚ ਪਹੁੰਚ ਗਿਆ ਚੀਨ ਦਾ HMPV ਖਤਰਨਾਕ ਵਾਇਰਸ, ਬੈਂਗਲੁਰੂ ‘ਚ ਮਿਲਿਆ HMPV ਦਾ ਪਹਿਲਾ ਮਾਮਲਾ

Balwinder hali

ਵਿਧਾਇਕ ਗੁਰਦਿੱਤ ਸੇਖੋਂ ਵੱਲੋਂ ਫ਼ਰੀਦਕੋਟ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ

punjabdiary

Breaking News- STF ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਕੀਤੇ ਗ੍ਰਿਫ਼ਤਾਰ

punjabdiary

Leave a Comment