ਲੜਕੀਆਂ ਅਤੇ ਪੀ.ਡਬਲਯੂ.ਡੀ. ਉਮੀਦਵਾਰਾਂ ਲਈ ਕਰਵਾਇਆ ਜਾਵੇਗਾ ਮਾਈਕ੍ਰੋਸਾਫਟ ਡਾਇਵਰਸਿਟੀ ਸਕਿੱਲਿੰਗ ਇਨੀਸ਼ੀਏਟਿਵ ਦਾ ਮੁਫ਼ਤ ਕੋਰਸ
ਫ਼ਰੀਦਕੋਟ, 31 ਮਾਰਚ – (ਗੁਰਮੀਤ ਸਿੰਘ ਬਰਾੜ) ਪੰਜਾਬ ਸਕਿੱਲ ਡਿਵੈੱਲਪਮੈਂਟ – ਮਿਸ਼ਨ ਵਲੋਂ ਮਾਈਕ੍ਰੋਸਾਫਟ ਕੰਪਨੀ ਨਾਲ ਤਾਲਮੇਲ ਕਰਕੇ ਲੜਕੀਆਂ ਅਤੇ ਵਿਸ਼ੇਸ਼ ਲੋੜਾਂ ਵਾਲੇ ਉਮੀਦਵਾਰਾਂ ਲਈ 70 ਘੰਟੇ ਦਾ ਮਾਈਕ੍ਰੋਸਾਫਟ ਡਾਇਵਰਸਿਟੀ ਸਕਿੱਲਿੰਗ ਇਨੀਸ਼ੀਏਟਿਵ ਦਾ ਮੁਫ਼ਤ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ ਵਲੋਂ ਦੱਸਿਆ ਗਿਆ ਕਿ ਮਾਈਕ੍ਰੋਸਾਫਟ ਡਾਇਵਰਸਿਟੀ ਸਕਿਲਿੰਗ ਇਨੀਸ਼ੀਏਟਿਵ ਦੇ ਕੋਰਸ ‘ ਚ ਡਿਜ਼ੀਟਲ ਸਕਿੱਲ, ਕਮਿਊਨੀਕੇਸ਼ਨ ਇੰਟਰਪਿਨਉਰਸ਼ਿੱਪ, ਰੋਜ਼ਗਾਰ ਯੋਗਤਾ ਸਕਿੱਲ ਅਤੇ ਸਕਿੱਲ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਕੋਰਸ ਨਾਲ ਉਮੀਦਵਾਰ ਡਿਜੀਟਲ ਸਕਿਲ, ਕੰਮਿਊਨੀਕੇਸ਼ਨ ਸਕਿੱਲ ਅਤੇ – ਰੋਜ਼ਗਾਰ ਪ੍ਰਾਪਤ ਕਰਨ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਣਗੇ ਅਤੇ ਜਿਸ ਨਾਲ ਉਹ ਆਪਣਾ ਚੰਗਾ ਭੱਵਿਖ ਬਣਾ ਸਕਣਗੇ। ਇਹ ਕੋਰਸ ਕਰਨ ਲਈ ਚਾਹਵਾਨ ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਹੋਣੀ ਚਾਹੀਦੀ ਹੈ ਅਤੇ ਯੋਗਤਾ ਘੱਟੋ – ਘੱਟ 8 ਵੀਂ ਪਾਸ ਜਾਂ ਇਸ ਤੋਂ ਵੱਧ ਯੋਗਤਾ ਰੱਖਣ ਵਾਲੇ ਉਮੀਦਵਾਰ ਆਪਣਾ ਨਾਂਅ https://rebrand.ly/pjby2 ਲਿੰਕ ਤੇ ਰਜਿਸਰਡ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉੱਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਫਰੀਦਕੋਟ ਵਿਖੇ ਮੈਡਮ ਗਗਨ ਸ਼ਰਮਾ ਜ਼ਿਲ੍ਹਾ ਮੈਨੇਜ਼ਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।