Image default
ਤਾਜਾ ਖਬਰਾਂ

ਵਧਦੇ ਤਾਪਮਾਨ ਕਾਰਨ ਕਣਕ ਨੂੰ ਪਾਣੀ ਦੇਣਾ ਸਮੇਂ ਦੀ ਲੋੜ- ਮੁੱਖ ਖੇਤੀਬਾੜੀ ਅਫਸਰ

ਵਧਦੇ ਤਾਪਮਾਨ ਕਾਰਨ ਕਣਕ ਨੂੰ ਪਾਣੀ ਦੇਣਾ ਸਮੇਂ ਦੀ ਲੋੜ- ਮੁੱਖ ਖੇਤੀਬਾੜੀ ਅਫਸਰ
ਫਰੀਦਕੋਟ 14 ਮਾਰਚ – (ਗੁਰਮੀਤ ਸਿੰਘ ਬਰਾੜ) ਜਿਲ੍ਹਾ ਫਰੀਦਕੋਟ ਦੇ ਮੁੱਖ ਖੇਤੀਬਾੜੀ ਅਫਸਰ, ਡਾ. ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜਿਆਦਾ ਵਾਧੇ ਤੋਂ ਬਚਾਉਣ ਅਤੇ ਖੁਸ਼ਕ ਮੌਸਮ ਕਾਰਨ ਉਹ ਲੋੜ ਅਨੁਸਾਰ ਕਣਕ ਦੀ ਫਸਲ ਨੂੰ ਪਾਣੀ ਲਗਾ ਸਕਦੇ ਹਨ। ਪਾਣੀ ਲਗਾਉਣ ਤੋਂ ਪਹਿਲਾਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਪਾਣੀ ਉਸ ਵੇਲੇ ਲਾਇਆ ਜਾਵੇ ਜਦੋਂ ਹਵਾ ਨਾ ਚਲਦੀ ਹੋਵੇ, ਤਾਂ ਕਿ ਫਸਲ ਦੇ ਡਿੱਗ ਜਾਣ ਕਾਰਨ ਨੁਕਸਾਨ ਨਾ ਹੋਵੇ। ਉਹਨਾਂ ਕਿਸਾਨਾਂ ਨੂੰ ਪੀਲੀ ਕੂੰਗੀ ਦੇ ਹਮਲੇ ਤੋਂ ਸੁਚੇਤ ਰਹਿਣ ਅਤੇ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਦੀ ਵੀ ਅਪੀਲ ਕੀਤੀ, ਕਿਉਂਕਿ ਪੀਲੀ ਕੂੰਗੀ ਦੇ ਹਮਲੇ ਕਾਰਨ ਕਣਕ ਦੀ ਫਸਲ ਦਾ ਝਾੜ ਬਹੁਤ ਘਟ ਜਾਂਦਾ ਹੈ। ਕਣਕ ਦੀ ਫਸਲ ਨੂੰ ਪੀਲੀ ਕੂੰਗੀ ਤੋਂ ਬਚਾਉਣ ਲਈ ਪ੍ਰਤੀ ਏਕੜ 120 ਗ੍ਰਾਮ ਨਟੀਵੋ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਤੋਂ ਫਸਲ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਕਣਕ ਦੀ ਫਸਲ ਤੇ ਤੇਲੇ ਦਾ ਹਮਲਾ ਵੀ ਕਿਸਾਨਾਂ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾ ਸਕਦਾ ਹੈ। ਸੋ ਫਸਲ ਨੂੰ ਤੇਲੇ ਦੇ ਹਮਲੇ ਤੋਂ ਬਚਾਉਂਣ ਲਈ 20 ਗ੍ਰਾਮ ਐਕਟਾਰਾ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵੱਧ ਰਹੇ ਤਾਪਮਾਨ ਕਾਰਨ ਕਣਕ ਦੀ ਫਸਲ ਤੇ ਤੇਲੇ ਦਾ ਹਮਲਾ ਤੇਜ਼ ਹੋ ਜਾਂਦਾ ਹੈ। ਇਸ ਲਈ ਕਿਸਾਨਾਂ ਨੂੰ ਆਪਣੀ ਕਣਕ ਦਾ ਨਿਰੰਤਰ ਸਰਵੇਖਣ ਕਰਨਾ ਲਾਜਮੀ ਹੈ। ਅਗਰ ਤੇਲੇ ਦਾ ਪ੍ਰਭਾਵ ਫਸਲ ਤੇ ਹੁੰਦਾ ਹੈ ਤਾਂ ਤੁਰੰਤ ਸਿਫਾਰਸ਼ ਕੀਤੀਆਂ ਜ਼ਹਿਰਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਸਰ੍ਹੋਂ ਦੀ ਫਸਲ ਉੱਪਰ ਚੇਪੇ ਦਾ ਹਮਲਾ ਵੀ ਵੇਖਣ ਨੂੰ ਮਿਲ ਰਿਹਾ ਹੈ। ਜੇਕਰ 10 ਸੈ: ਮੀ: ਉੱਪਰਲੇ ਹਿੱਸੇ ਤੇ ਚੇਪੇ ਦੀ ਗਿਣਤੀ 50-60 ਪ੍ਰਤੀ ਬੂਟਾ ਹੋਵੇ ਤਾਂ ਕਿਸਾਨ ਵੀਰ ਪ੍ਰਤੀ ਏਕੜ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) 40 ਗ੍ਰਾਮ ਦੇ ਹਿਸਾਬ ਨਾਲ 80 ਤੋਂ 125 ਲੀਟਰ ਪਾਣੀ ਵਿੱਚ ਘੋਲ ਕੇ ਵਰਤ ਸਕਦੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀਟਨਾਸ਼ਕ ਦਾ ਛਿੜਕਾਅ ਦੁਪਹਿਰ ਤੋਂ ਬਾਅਦ ਕਰਨ ਕਿਉਂਕਿ ਇਸ ਸਮੇਂ ਪਰ-ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ ਮਕੌੜੇ ਘੱਟ ਹਰਕਤ ਵਿੱਚ ਹੁੰਦੇ ਹਨ।

Related posts

Breaking- ਕੋਰੋਨਾ ਦੇ ਕੇਸਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ, 24 ਦਸੰਬਰ ਤੋਂ ਕੌਮਾਂਤਰੀ ਮੁਸਾਫਰਾਂ ਦੇ ਸੈਂਪਲ ਲੈਣੇ ਸ਼ੁਰੂ ਕੀਤੇ ਸਨ

punjabdiary

ਨਾਗਿਨ ਲੁੱਕ ‘ਚ ਸੁਰਭੀ ਚੰਦਨਾ

Balwinder hali

ਲਾਇਨਜ਼ ਕਲੱਬ ਨੇ ਮੁਫ਼ਤ ਸ਼ੂਗਰ, ਬੀ.ਪੀ, ਐਚ.ਬੀ, ਵੈਕਸੀਨ ਲਗਾਉਣ ਦਾ ਕੈਂਪ ਲਗਾਇਆ

punjabdiary

Leave a Comment