ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋ ਮਗਨਰੇਗਾ ਅਧੀਨ ਚੱਲ ਰਹੇ ਵਿਕਾਸ ਕੰਮਾਂ ਦੀ ਚੈਕਿੰਗ
ਫਰੀਦਕੋਟ 10 ਮਈ – ਏ.ਡੀ.ਸੀ.(ਵਿਕਾਸ) ਸ਼੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਵੱਲੋ ਮਗਨਰੇਗਾ ਅਧੀਨ ਗ੍ਰਾਮ ਪੰਚਾਇਤਾਂ ਵਿੱਚ ਕਰਵਾਏ ਗਏ/ਜਾ ਰਹੇ ਕੰਮਾਂ ਦੀ ਚੈਕਿੰਗ ਲਈ ਗ੍ਰਾਮ ਪੰਚਾਇਤ ਘੁਮਿਆਰਾ ਅਤੇ ਚੰਦਬਾਜਾ ਆਦਿ ਪਿੰਡਾ ਦਾ ਦੌਰਾ ਕੀਤਾ ਗਿਆ ।
ਇਸ ਮੌਕੇ ਸ੍ਰੀ ਸਹੋਤਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਘੁਮਿਆਰਾ ਅਤੇ ਚੰਦਬਾਜਾ ਵਿਖੇ ਚੱਲ ਰਹੇ ਪੱਕੇ ਖਾਲਿਆ ਅਤੇ ਹੋਰ ਵਿਕਾਸ ਅਤੇ ਸਫਾਈ ਦੇ ਕੰਮਾਂ ਤੇ ਮਸਟਰੋਲ ਅਤੇ ਜੋਬ ਕਾਰਡ ਸਬੰਧੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਥੇ ਵੀ ਇਨ੍ਹਾਂ ਸਕੀਮਾਂ ਅਧੀਨ ਕੰਮ ਚੱਲ ਰਿਹਾ ਹੈ ਉਥੇ ਕੰਮ ਕਰਨ ਵਾਲੇ ਹਰ ਵਿਅਕਤੀ ਕੋਲ ਜਾਬ ਕਾਰਡ ਹੋਣਾ ਲਾਜਮੀ ਹੈ। ਇਸ ਤੋ ਇਲਾਵਾ ਗ੍ਰਾਮ ਰੋਜਗਾਰ ਸੇਵਕਾਂ ਕੋਲ ਚੱਲ ਰਹੇ ਕੰਮਾਂ ਸਬੰਧੀ ਪ੍ਰੋਪੋਜਲ ਹੋਣੀ ਚਾਹੀਦੀ ਹੈ ਕਿ ਚੱਲ ਰਿਹਾ ਕੰਮ ਕਿੰਨੇ ਦਿਨਾਂ ਵਿੱਚ ਪੂਰਾ ਹੋਵੇਗਾ ਅਤੇ ਇਸ ਲਈ ਕਿੰਨੇ ਮਜ਼ਦੂਰਾਂ ਦੀ ਜਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਕਰਮਚਾਰੀ ਮਗਨਰੇਗਾ ਅਧੀਨ ਚੱਲ ਰਹੇ ਕੰਮਾਂ ਸਬੰਧੀ ਆਪਣਾ ਨਿੱਜੀ ਧਿਆਨ ਦੇਣ ਅਤੇ ਜੇਕਰ ਕਿਤੇ ਵੀ ਕੋਈ ਊਨਤਾਈ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੌਕੇ ਤੇ ਮੌਜੂਦ ਕਰਮਚਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾਂ ਯਕੀਨੀ ਬਣਾਈ ਜਾਵੇ। ਚੈਕਿੰਗ ਦੌਰਾਨ ਜਿਲ੍ਹਾ ਆਈ.ਟੀ.ਮੈਨੇਜਰ ਸ਼੍ਰੀ ਲਲਿਤ ਅਰੋੜਾ ਮੌਕੇ ਤੇ ਹਾਜਰ ਸਨ।