Image default
ਤਾਜਾ ਖਬਰਾਂ

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋ ਮਗਨਰੇਗਾ ਅਧੀਨ ਚੱਲ ਰਹੇ ਵਿਕਾਸ ਕੰਮਾਂ ਦੀ ਚੈਕਿੰਗ ,ਲਗਭਗ ਅੱਧੀ ਦਰਜਨ ਪਿੰਡਾਂ ਦਾ ਕੀਤਾ ਦੌਰਾ

ਫਰੀਦਕੋਟ , 25 ਮਈ – ( ਪੰਜਾਬ ਡਾਇਰੀ ) ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਵੱਲੋ ਮਗਨਰੇਗਾ ਅਧੀਨ ਗ੍ਰਾਮ ਪੰਚਾਇਤਾਂ ਵਿੱਚ ਕਰਵਾਏ ਗਏ ਅਤੇ ਚੱਲ ਰਹੇ ਕੰਮਾਂ ਦੀ ਚੈਕਿੰਗ ਲਈ ਗ੍ਰਾਮ ਪੰਚਾਇਤ ਬਰਗਾੜੀ, ਦਸ਼ਮੇਸ਼ ਨਗਰ,ਝੱਖੜ ਵਾਲਾ, ਗੋਂਦਾਰਾ, ਕੋਠੇ ਬੰਬੀਹਾ ਅਤੇ ਰੋੜੀਕਪੂਰਾ ਆਦਿ ਪਿੰਡਾ ਦਾ ਦੌਰਾ ਕੀਤਾ ਗਿਆ । ਇਸ ਮੌਕੇ ਸ੍ਰੀ ਸਹੋਤਾ ਨੇ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਬੇਰੁਜਗਾਰਾਂ ਨੂੰ 100 ਦਿਨ ਦਾ ਘੱਟੋਂ ਘੱਟ ਰੁਜਗਾਰ ਦਿੱਤਾ ਜਾ ਰਿਹਾ ਹੈ। ਅੱਜ ਉਨ੍ਹਾਂ ਵੱਲੋਂ ਬਰਗਾੜੀ, ਦਸ਼ਮੇਸ਼ ਨਗਰ,ਝੱਖੜ ਵਾਲਾ, ਗੋਂਦਾਰਾ, ਕੋਠੇ ਬੰਬੀਹਾ ਅਤੇ ਰੋੜੀਕਪੂਰਾ ਵਿਖੇ ਚੱਲ ਰਹੇ ਪੱਕੇ ਖਾਲਿਆ ਅਤੇ ਹੋਰ ਵਿਕਾਸ ਅਤੇ ਸਫਾਈ ਦੇ ਕੰਮਾਂ ਤੇ ਮਸਟਰੋਲ ਅਤੇ ਜੋਬ ਕਾਰਡ ਸਬੰਧੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਥੇ ਵੀ ਇਨ੍ਹਾਂ ਸਕੀਮਾਂ ਅਧੀਨ ਕੰਮ ਚੱਲ ਰਿਹਾ ਹੈ ਉਥੇ ਕੰਮ ਕਰਨ ਵਾਲੇ ਹਰ ਵਿਅਕਤੀ ਕੋਲ ਜਾਬ ਕਾਰਡ ਹੋਣਾ ਲਾਜਮੀ ਹੈ। ਇਸ ਤੋ ਇਲਾਵਾ ਗ੍ਰਾਮ ਰੋਜਗਾਰ ਸੇਵਕਾਂ ਕੋਲ ਚੱਲ ਰਹੇ ਕੰਮਾਂ ਸਬੰਧੀ ਪ੍ਰੋਪੋਜਲ ਹੋਣੀ ਚਾਹੀਦੀ ਹੈ ਕਿ ਚੱਲ ਰਿਹਾ ਕੰਮ ਕਿੰਨੇ ਦਿਨਾਂ ਵਿੱਚ ਪੂਰਾ ਹੋਵੇਗਾ ਅਤੇ ਇਸ ਲਈ ਕਿੰਨੇ ਮਜ਼ਦੂਰਾਂ ਦੀ ਜਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਕਰਮਚਾਰੀ ਮਗਨਰੇਗਾ ਅਧੀਨ ਚੱਲ ਰਹੇ ਕੰਮਾਂ ਸਬੰਧੀ ਆਪਣਾ ਨਿੱਜੀ ਧਿਆਨ ਦੇਣ ਅਤੇ ਜੇਕਰ ਕਿਤੇ ਵੀ ਕੋਈ ਊਨਤਾਈ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੌਕੇ ਤੇ ਮੌਜੂਦ ਕਰਮਚਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾਂ ਯਕੀਨੀ ਬਣਾਈ ਜਾਵੇ। ਚੈਕਿੰਗ ਦੌਰਾਨ ਏ.ਪੀ.ਓ ਸ੍ਰੀ ਵਿਨੈ ਕੁਮਾਰ ਵੀ ਮੌਕੇ ਤੇ ਹਾਜਰ ਸਨ।

Related posts

Breaking- ਸੜਕਾਂ ਤੇ ਤੁਰਦੇ ਅਵਾਰਾ ਪਸ਼ੂ ਨੂੰ ਫੜ੍ਹ ਕੇ ਰੋਟਰੀ ਕਲੱਬ ਵੱਲੋਂ ਸੁਰੱਖਿਅਤ ਥਾਵਾਂ ਤੇ ਭੇਜੇ ਜਾ ਰਹੇ ਹਨ

punjabdiary

ਪੰਜਾਬ ਦੀ 35ਵੀਂ ‘ਕੌਮੀ ਕਿਸਾਨ ਯੂਨੀਅਨ’ ਦੇ ਬਿੰਦਰ ਸਿੰਘ ਗੋਲੇਵਾਲਾ ਬਣੇ ਪੰਜਾਬ ਪ੍ਰਧਾਨ

punjabdiary

Breaking- ਵੱਡੀ ਖਬਰ – ਸੁਖਬੀਰ ਬਾਦਲ ਦਾ ਬਿਆਨ ਪੰਜਾਬ ਦੀ ਸਰਕਾਰ ਨੂੰ ਕੇਜਰੀਵਾਲ ਦੇ ਬੰਦੇ ਚਲਾ ਰਿਹਾ ਹੈ

punjabdiary

Leave a Comment