ਵਾਤਾਵਰਣ ਪ੍ਰੇਮੀ ਗੁਰਪ੍ਰੀਤ ਸਿੰਘ ਚੰਦਬਾਜਾ ਦੂਰਦਰਸ਼ਨ ’ਤੇ ਅੱਜ
ਕੋਟਕਪੂਰਾ, 14 ਮਈ :- ਦੂਰਦਰਸ਼ਨ ਜਲੰਧਰ ਦੇ ਚਰਚਿਤ ਪ੍ਰੋਗਰਾਮ “ਸੱਜਰੀ ਸਵੇਰ’’ ਦੇ ਸਿਲਸਿਲੇ “ਗੱਲਾਂ ਤੇ ਗੀਤ’’ ਤਹਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਉੱਘੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਚੰਦਬਾਜਾ ਅੱਜ 14 ਮਈ ਦਿਨ ਸ਼ਨੀਵਾਰ ਨੂੰ ਸਵੇਰੇ 8:20 ਵਜੇ ਦੂਰਦਰਸ਼ਨ ’ਤੇ ਸਰੋਤਿਆਂ ਦੇ ਰੂਬਰੂ ਹੋਣਗੇ। ਉਹ ਪੰਜਾਬ ਦੇ ਭਖਦੇ ਮਸਲੇ “ਸ਼ੁੱਧ ਵਾਤਾਵਰਨ’’ ਅਤੇ ਸਾਡੀ ਸਿਹਤ ਵਿਸ਼ੇ ਤਹਿਤ ਸਰੋਤਿਆਂ ਨਾਲ ਸ਼ਬਦਾਂ ਦੀ ਸਾਂਝ ਪਾਉਣਗੇ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੂਰਦਰਸ਼ਨ ਦੇ ਪ੍ਰੋਡਿਊਸਰ ਗੁਰਵਿੰਦਰ ਸਿੰਘ ਨਰੂਲਾ ਨੇ ਦੱਸਿਆ ਕਿ ਦੂਰਦਰਸ਼ਨ ਡੀ.ਡੀ. ਪੰਜਾਬੀ ਸਰੋਤਿਆਂ ਦੀ ਜਾਣਕਾਰੀ ’ਚ ਵਾਧਾ ਕਰਨ ਅਤੇ ਮੌਜੂਦਾ ਹਾਲਾਤ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਸਬੰਧੀ ਵੱਖ-ਵੱਖ ਸਮਾਜਸੇਵੀਆਂ, ਵਾਤਾਵਰਨ ਪ੍ਰੇਮੀਆਂ ਅਤੇ ਚਿੰਤਕਾਂ ਨੂੰ ਬੁਲਾ ਕੇ ਗੰਭੀਰ ਵਿਚਾਰ ਚਰਚਾ ਕਰਨਾ ਆਪਣਾ ਫ਼ਰਜ਼ ਸਮਝਦਾ ਹੈ।