Image default
ਤਾਜਾ ਖਬਰਾਂ

‘ਵਾਤਾਵਰਨ ਏਜੰਡਾ ਪੰਜਾਬ 2022-2027’

‘ਵਾਤਾਵਰਨ ਏਜੰਡਾ ਪੰਜਾਬ 2022-2027’

ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ 1304 ’ਚੋਂ 930 ਉਮੀਦਵਾਰਾਂ ਨੂੰ ਸੋਂਪਿਆ ਪੱਤਰ

ਵਾਤਾਵਰਣ ਚੇਤਨਾ ਲਹਿਰ ਨੇ ਉਮੀਦਵਾਰਾਂ ਨੂੰ ਢੁਕਵੇਂ ਸਮੇਂ ’ਤੇ ਕਰਵਾਇਆ ਜਿੰਮੇਵਾਰੀ ਦਾ ਅਹਿਸਾਸ : ਚੰਦਬਾਜਾ

ਕੋਟਕਪੂਰਾ, 8 ਮਾਰਚ :- ਪੰਜਾਬ ’ਚ ਵਾਤਾਵਰਨ ਦੀ ਸੰਭਾਲ ਲਈ ਕੰਮ ਕਰ ਰਹੇ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਹਜਾਰਾਂ ਪੰਜਾਬੀ ਵਾਤਾਵਰਨ ਪ੍ਰੇਮੀਆਂ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ 930 ਉਮੀਦਵਾਰਾਂ ਨੂੰ ਲਿਖਤੀ ਪੱਤਰ ਭੇਜ ਕੇ ਯਾਦ ਕਰਾਇਆ ਹੈ ਕਿ ਅਜੋਕਾ ਪੰਜਾਬ ਵਾਤਾਵਰਣ ਦੇ ਗੰਭੀਰ ਮੁੱਦਿਆਂ ਦਾ ਸਾਹਮਣਾ ਕਰ ਰਿਹਾ ਹੈ। ਸਾਡਾ ਧਰਤੀ ਹੇਠਲਾ ਪਾਣੀ ਤੇਜੀ ਨਾਲ ਖਤਮ ਹੋ ਰਿਹਾ ਹੈ, ਨਦੀਆਂ ਪ੍ਰਦੂਸ਼ਿਤ ਹੋ ਰਹੀਆਂ ਹਨ, ਹਵਾ ਦੀ ਗੁਣਵੱਤਾ ਖਰਾਬ ਰਹਿੰਦੀ ਹੈ, ਭਾਰਤ ਦੇ ਸਾਰੇ ਰਾਜਾਂ ’ਚੋਂ ਸਾਡੇ ਕੋਲ ਜੰਗਲਾਂ ਹੇਠ ਸਭ ਤੋਂ ਘੱਟ ਖੇਤਰ ਹੈ, ਸਾਡੇ ਸਹਿਰ, ਕਸਬੇ ਅਤੇ ਪਿੰਡ ਗੰਦਗੀ ਅਤੇ ਪਲਾਸਟਿਕ ਦੇ ਕੂੜੇ ਨਾਲ ਭਰੇ ਪਏ ਹਨ। ਸਾਰੇ ਪੰਜਾਬ ’ਚੋਂ ਵੱਡੀ ਗਿਣਤੀ ’ਚ ਬਹੁਤ ਸਾਰੀਆਂ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀ ਨਾਗਰਿਕਾਂ ਨੇ ਪਿਛਲੇ ਕੁਝ ਮਹੀਨਿਆਂ ’ਚ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਇਨਾਂ ਚੋਣਾਂ ’ਚ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਵਾਤਾਵਰਨ ਨੂੰ ਮੁੱਖ ਮੁੱਦਾ ਬਣਾਉਣ ਲਈ ਜੋਰਦਾਰ ਆਵਾਜ ਉਠਾਈ ਸੀ। ਇਸ ਮੌਕੇ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਕਨਵੀਨਰ ਨਰੋਆ ਪੰਜਾਬ ਮੰਚ ਅਤੇ ਮੈਂਬਰ ਪੰਜਾਬ ਵਾਤਾਵਰਣ ਚੇਤਨਾ ਲਹਿਰ, ਓਮੇਂਦਰ ਦੱਤ ਨਿਰਦੇਸ਼ਕ ਖੇਤੀ ਵਿਰਾਸਤ ਮਿਸ਼ਨ, ਜਸਕੀਰਤ ਸਿੰਘ ਲੁਧਿਆਣਾ ਸਟੇਟ ਕਮੇਟੀ ਮੈਂਬਰ ਨਰੋਆ ਪੰਜਾਬ ਮੰਚ ਅਤੇ ਮੈਂਬਰ ਪੀਏਸੀ ਸਤਲੁਜ ਅਤੇ ਮੱਤੇਵਾੜਾ ਜੰਗਲ, ਐਡਵੋਕੇਟ ਜਸਵਿੰਦਰ ਸਿੰਘ ਅੰਮਿ੍ਰਤਸਰ ਸਾਹਿਬ, ਡਾ. ਗੁਰਚਰਨ ਸਿੰਘ ਨੂਰਪੁਰ ਸਾਹਿਤਕਾਰ, ਮਹਿੰਦਰ ਪਾਲ ਲੂੰਬਾ ਮੋਗਾ ਚੇਅਰਮੈਨ ਰੂਰਲ ਐਨਜੀਓ ਮੋਗਾ, ਰਣਯੋਧ ਸਿੰਘ ਪ੍ਰਧਾਨ ਰਾਮਗੜੀਆ ਐਜੂਕੇਸ਼ਨ ਕੌਂਸਲ ਲੁਧਿਆਣਾ, ਇੰਜ. ਕਪਿਲ ਅਰੋੜਾ, ਡਾਕਟਰ ਅਮਨਦੀਪ ਸਿੰਘ ਬੈਂਸ, ਮਹਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਖਹਿਰਾ ਲੁਧਿਆਣਾ, ਡਾ. ਮਨਜੀਤ ਸਿੰਘ ਜੌੜਾ ਬਠਿੰਡਾ, ਕਰਨਲ ਜਸਜੀਤ ਸਿੰਘ ਗਿੱਲ ਲੁਧਿਆਣਾ, ਡਾ. ਨਵਨੀਤ ਕੌਰ ਭੁੱਲਰ ਜਲੰਧਰ, ਕਰਨਲ ਲਖਨਪਾਲ, ਡਾ. ਕੁਲਦੀਪ ਸਿੰਘ ਚਨਾਗਰਾ, ਸ਼ਮਿੰਦਰ ਸਿੰਘ ਲੌਂਗੋਵਾਲ ਆਦਿ ਨੇ ਆਖਿਆ ਕਿ ਕਈ ਸੰਸਥਾਵਾਂ ਨੇ ਪੰਜਾਬ ਨੂੰ ਦਰਪੇਸ ਵੱਖ-ਵੱਖ ਵਾਤਾਵਰਨ ਚੁਣੌਤੀਆਂ ਬਾਰੇ ਸਮੱਸਿਆਵਾਂ ਅਤੇ ਹੱਲ ਦਾ ਵੇਰਵਾ ਦਿੰਦੇ ਹੋਏ ਗ੍ਰੀਨ ਮੈਨੀਫੈਸਟੋ ਜਾਂ ਵਾਤਾਵਰਣ ਚੋਣ ਮਨੋਰਥ ਪੱਤਰ ਤਿਆਰ ਕਰਕੇ ਜਾਰੀ ਕੀਤੇ, ਪੰਜਾਬ ਭਰ ਦੀਆਂ ਸਿਆਸੀ ਪਾਰਟੀਆਂ ਦੇ ਮੁੱਖੀਆਂ ਅਤੇ ਉਮੀਦਵਾਰਾਂ ਨੂੰ ਦਿੱਤੇ। ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਲਗਭਗ ਸਾਰੀਆਂ ਸਿਆਸੀ ਧਿਰਾਂ ਨੇ ਆਪਣੇ ਚੋਣ ਮਨੋਰਥ ਪੱਤਰਾਂ ਅਤੇ ਏਜੰਡੇ ਦੇ ਦਸਤਾਵੇਜਾਂ ’ਚ ਇਹਨਾਂ ’ਚੋਂ ਬਹੁਤ ਸਾਰੇ ਵਾਤਾਵਰਨ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਸ਼ਾਮਲ ਵੀ ਕੀਤਾ ਹੈ। ਕਿ ਵਾਤਾਵਰਣ ਦਾ ਵਿਗਾੜ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ, ਪੰਜਾਬੀਆਂ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜੀਆਂ ਲਈ ਵਾਤਾਵਰਣ ਦਾ ਧੁੰਦਲਾ ਭਵਿੱਖ ਸਾਡੀ ਸਾਂਝੀ ਚਿੰਤਾ ਹੈ। ਅਗਲੇ ਪੰਜ ਸਾਲਾਂ ’ਚ ਵਾਤਾਵਰਨ ਸੰਭਾਲ ਦੇ ਯਤਨ ਹਰ ਇੱਕ ਦੇ ਏਜੰਡੇ ‘ਤੇ ਹੋਣੇ ਚਾਹੀਦੇ ਹਨ ਭਾਵੇਂ ਕੋਈ ਵੀ ਵਿਧਾਇਕ ਬਣੇ ਅਤੇ ਚਾਹੇ ਕੋਈ ਵੀ ਸਿਆਸੀ ਦਲ ਵਿਰੋਧੀ ਧਿਰ ਵਜੋਂ ਉਭਰੇ ਜਾਂ ਸਰਕਾਰ ਬਣਾਵੇ। ਪਿਆਰੇ ਉਮੀਦਵਾਰ ਜੀ ਤੁਸੀਂ ਪੰਜਾਬ ਦੇ ਨੇਤਾ ਹੋ, ਭਾਵੇਂ ਤੁਸੀਂ ਚੋਣ ਜਿੱਤੋ ਜਾਂ ਹਾਰੋ ਜਾਂ ਜਿੱਤਣ ਤੋਂ ਬਾਅਦ ਵਿਰੋਧੀ ਧਿਰ ਦੇ ਵਿਧਾਇਕ ਹੋਵੋਂ ਜਾਂ ਸੱਤਾਧਾਰੀ ਪਾਰਟੀ ਦੇ, ਅਤੇ ਮੰਤਰੀ ਬਣੋ ਜਾਂ ਨਾਂ ਬਣੋ। ਤੁਹਾਡੇ ਹਲਕੇ ਤੋਂ ਜੋ ਵੀ ਕੋਈ ਵਿਧਾਇਕ ਬਣੇ ਉਸ ਨੂੰ ਅਗਲੇ ਪੰਜ ਸਾਲਾਂ ਤੱਕ ਆਪਣੇ ਹਲਕੇ ਅਤੇ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਲਈ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਜੇਤੂ ਉਮੀਦਵਾਰ ਨੂੰ ਵਿਧਾਇਕ ਬਣਨ ‘ਤੇ ਉਸ ਦੇ ਵਾਤਾਵਰਨ ਦੀ ਬੇਹਤਰੀ ਪ੍ਰਤੀ ਗੰਭੀਰ ਫਰਜਾਂ ਬਾਰੇ ਯਾਦ ਕਰਵਾਉਂਦੇ ਰਹੀਏ। ਜੇਕਰ ਤੁਸੀਂ ਉਸ ਉਮੀਦਵਾਰ ਵਜੋਂ ਉਭਰਦੇ ਹੋ ਜੋ 10 ਮਾਰਚ ਨੂੰ ਤੁਹਾਡੇ ਹਲਕੇ ਤੋਂ ਵਿਧਾਇਕ ਬਣ ਜਾਂਦਾ ਹੈ ਤਾਂ ਅਸੀਂ ਤੁਹਾਨੂੰ ਪੰਜਾਬ ਦੇ ਵਾਤਾਵਰਣ ਸੰਬੰਧੀ ਮੁੱਦਿਆਂ ਬਾਰੇ ਲਗਾਤਾਰ ਯਾਦ ਕਰਵਾਉਂਦੇ ਰਹਿਣ ਅਤੇ ਸਵਾਲ ਪੁੱਛੇ ਜਾਣ ਨੂੰ ਸਹਿਣ ਕਰਨ ਦੀ ਬੇਨਤੀ ਕਰਦੇ ਹਾਂ। ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਸਾਡੇ ਜੰਗਲਾਂ, ਦਰਿਆਵਾਂ, ਹਵਾ ਅਤੇ ਪਾਣੀ ਦੀ ਸੁਰੱਖਿਆ ਲਈ ਕਾਨੂੰਨ ਵਿੱਚ ਸੁਧਾਰਾਂ ਦੀ ਮੰਗ ਉਠਾਓਗੇ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ਵੱਲੋਂ ਵਾਤਾਵਰਣ ਦੀ ਸੁਰੱਖਿਆ ਲਈ ਕਾਨੂੰਨਾਂ ਅਤੇ ਨੀਤੀਆਂ ਨੂੰ ਵਧੀਆ ਢੰਗ ਨਾਲ ਲਾਗੂ ਕੀਤੇ ਜਾਣ ਦੀ ਵੀ ਨਿਗਰਾਨੀ ਕਰੋਗੇ। ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਹਰ ਪਲੇਟਫਾਰਮ ਅਤੇ ਮੰਚ ‘ਤੇ ਵਾਤਾਵਰਣ ਦੇ ਮੁੱਦੇ ‘ਤੇ ਸਰਗਰਮੀ ਨਾਲ ਗੱਲ ਕਰੋ ਤਾਂ ਜੋ ਪੰਜਾਬ ਸਰਕਾਰ ਨੂੰ ਇਸ ਮਹੱਤਵਪੂਰਨ ਵਿਸੇ ‘ਤੇ ਲਗਾਤਾਰ ਅਜਿਹੀਆਂ ਯਾਦ-ਦਹਾਨੀਆਂ ਅਤੇ ਸਵਾਲ ਮਿਲਦੇ ਰਹਿਣ। ਜੇਕਰ ਤੁਸੀਂ ਆਉਣ ਵਾਲੀ ਪੰਜਾਬ ਸਰਕਾਰ ਵਿੱਚ ਮੰਤਰੀ ਬਣਦੇ ਹੋ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਰਕਾਰ ਬਣਨ ਤੋਂ ਤੁਰੰਤ ਬਾਅਦ ਵਾਤਾਵਰਣ ਸੰਭਾਲ ਦੇ ਯਤਨਾਂ ਲਈ ਨੀਤੀਗਤ ਉਪਾਅ ਸੁਰੂ ਕਰੋਗੇ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਜੰਗਲਾਂ ਦੀ ਸੁਰੱਖਿਆ ਅਤੇ ਉਹਨਾਂ ਹੇਠ ਰਕਬੇ ਵਿੱਚ ਵਾਧਾ ਕਰਨ, ਪੰਜਾਬ ਦੇ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ, ਝੋਨੇ ਹੇਠਲਾ ਰਕਬਾ ਘਟਾਉਣ, ਸਾਡੇ ਦਰਿਆਵਾਂ ਨੂੰ ਪ੍ਰਦੂਸਣ ਅਤੇ ਲੁੱਟ ਤੋਂ ਬਚਾਉਣ, ਦਰਿਆਵਾਂ ਦੇ ਹੜ ਵਾਲੇ ਮੈਦਾਨਾਂ ਨੂੰ ਬਚਾਉਣ, ਇੱਕ ਐਸੀ ਉਦਯੋਗਿਕ ਨੀਤੀ ਬਣਾਉਣ ਜੋ ਪੰਜਾਬ ਵਿੱਚ ਵਾਤਾਵਰਣ ਅਨੁਕੂਲ ਉਦਯੋਗਾਂ ਨੂੰ ਉਤਸਾਹਿਤ ਕਰਦੀ ਹੋਵੇ, ਵੱਡੇ ਪੱਧਰ ‘ਤੇ ਫਸਲੀ ਵਿਭਿੰਨਤਾ ‘ਤੇ ਕੰਮ ਕਰਨ, ਅਤੇ ਸਾਰੇ ਵਾਤਾਵਰਣ ਸੰਬੰਧੀ ਮੁੱਦਿਆਂ ‘ਤੇ ਗੰਭੀਰਤਾ ਨਾਲ ਜ਼ਰੂਰੀ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟੋਗੇ। ਅਸੀਂ ਵਾਤਾਵਰਨ ਸਬੰਧੀ ਪ੍ਰੋਜੈਕਟਾਂ ਦੇ ਦਿੱਤੇ ਜਾਂਦੇ ਠੇਕਿਆਂ ਅਤੇ ਇਕਰਾਰਨਾਮਿਆਂ ਵਿੱਚ ਬਹੁਤ ਜਿਆਦਾ ਪਾਰਦਰਸਤਾ ਦੀ ਉਮੀਦ ਵੀ ਕਰਦੇ ਹਾਂ ਤਾਂ ਜੋ ਚੰਗੀਆਂ ਨੀਤੀਆਂ ਅਤੇ ਕਾਨੂੰਨ ਕਿਸੇ ਕਾਰਨ ਕਰਕੇ ਲਾਗੂ ਕਰਨ ਦੇ ਪੜਾਅ ‘ਤੇ ਅਸਫਲ ਨਾ ਹੋ ਜਾਣ।

Advertisement

Related posts

ਗਬਨ ਦੇ ਦੋਸ਼ੀ ਪ੍ਰਿੰ. ਐਚ.ਸੀ. ਰਾਵਤ ਨੂੰ ਨੌਕਰੀ ਤੋਂ ਕੱਢਿਆ

punjabdiary

Breaking- ਜਿਲ੍ਹਾ ਪੱਧਰੀ ਪ੍ਰੋਜੈਕਟ ਮੁਲਾਂਕਣ-ਕਮ-ਕੰਨਵਰਜੈਂਸ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ

punjabdiary

Breaking- ਗੀਤ ਲੀਕ ਹੋਣ ਤੇ ਮਾਨਸਾ ਪੁਲਿਸ ਨੇ ਅਣਪਛਾਤਿਆਂ ‘ਤੇ ਕੀਤਾ ਪਰਚਾ ਦਰਜ

punjabdiary

Leave a Comment