Image default
ਤਾਜਾ ਖਬਰਾਂ

ਵਾਤਾਵਰਨ ਚੇਤਨਾ ਲਹਿਰ ਵੱਲੋਂ ਅਹਿਮ ਮੁੱਦਿਆਂ ’ਤੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਮੰਗ

ਕੋਟਕਪੂਰਾ, 26 ਮਈ – ( ਪੰਜਾਬ ਡਾਇਰੀ ) ਪੰਜਾਬ ਵਾਤਾਵਰਣ ਚੇਤਨਾ ਲਹਿਰ ਦੇ ਇੱਕ 15 ਮੈਂਬਰੀ ਵਫਦ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕਰਕੇ ਉਨਾਂ ਤੋਂ ਵਾਤਾਵਰਣ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਅਤੇ ਵੱਖ-ਵੱਖ ਵਿਭਾਗਾਂ ਨਾਲ ਜੁੜੇ ਵਾਤਾਵਰਣ ਨਾਲ ਸਬੰਧਤ ਮੁੱਦਿਆਂ ’ਤੇ ਨਜਰਸਾਨੀ ਕਰਨ ਲਈ ਇੱਕ ਹਾਈਪਾਵਰ ਵਿਧਾਨ ਸਭਾ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ। ਉਪਰੰਤ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਹੇਠ ਵਫਦ ਨੇ ਕੁਲਤਾਰ ਸਿੰਘ ਸੰਧਵਾਂ ਨੂੰ ਇਕ ਮੰਗ ਪੱਤਰ ਵੀ ਸੌਂਪਿਆ। ਪੰਜਾਬ ਵਿਧਾਨ ਸਭਾ ਦੇ ਮੀਟਿੰਗ ਹਾਲ ’ਚ ਚੇਤਨਾ ਲਹਿਰ ਦੇ ਆਗੂਆਂ ਅਤੇ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ਪਾਲ ਵਿੱਗ, ਐਡੀਸ਼ਨਲ ਚੀਫ ਸੈਕਟਰੀ ਫਾਰੈਸਟ ਰਾਜੀ ਸ਼੍ਰੀਵਾਸਤਵ, ਚੀਫ ਕੰਜਰਵੇਟਿਵ ਫਾਰੈਸਟ ਪ੍ਰਵੀਨ ਕੁਮਾਰ, ਸਿਹਤ ਡਾਇਰੈਕਟਰ ਡਾ ਜੀ.ਬੀ. ਸਿੰਘ ਤੋਂ ਇਲਾਵਾ ਹੋਰ ਵੀ ਕਈ ਸਬੰਧਤ ਵਿਭਾਗਾਂ ਦੇ ਮੁਖੀ ਸ਼ਾਮਲ ਸਨ। ਇਸ ਮੌਕੇ ਵਫਦ ਨੇ ਧਰਤੀ ਹੇਠਲੇ ਪਾਣੀ ਦੇ ਘਟਣ ਅਤੇ ਰਾਜ ਦੇ ਭਵਿੱਖਤ ਮਾਰੂਥਲੀਕਰਨ ਬਾਰੇ, ਧਰਤੀ ਹੇਠਲੇ ਪਾਣੀ ਦੀ ਵਰਤੋਂ ਨੂੰ ਘਟਾਉਣ ਅਤੇ ਨਹਿਰੀ ਪਾਣੀ ਦੀ ਵਰਤੋਂ ਵਧਾਉਣ, ਧਰਤੀ ਹੇਠਲੇ ਪਾਣੀ ਦੇ ਸਰੋਤਾਂ ਨੂੰ ਢੁੱਕਵੇਂ ਤਰੀਕੇ ਨਾਲ ਰਿਚਾਰਜ ਕਰਨ, ਪੰਜਾਬ ਦੇ ਪ੍ਰਦੂਸ਼ਿਤ ਦਰਿਆਵਾਂ, ਪ੍ਰਦੂਸ਼ਿਤ ਪਾਣੀ ਪੀਣ ਵਾਲੇ ਲੋਕਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ, ਛੱਪੜਾਂ ਨੂੰ ਮੁੜ ਸੁਰਜੀਤ ਕਰਨ, ਪਿੰਡਾਂ ਦੇ ਵਰਤੇ ਹੋਏ ਪਾਣੀ ਨੂੰ ਸੋਧਣ ਲਈ ਆਧੁਨਿਕ, ਸਸਤੇ ਤੇ ਵਧੀਆ ਟਰੀਟਮੈਂਟ ਪਲਾਂਟ ਲਾਉਣ, ਪੰਜਾਬ ’ਚ ਖਤਮ ਹੋ ਚੁੱਕੇ ਜੰਗਲਾਂ ਦੇ ਰਕਬੇ ਦੀ ਪਹਿਚਾਣ ਕਰਕੇ ਮੁੜ ਜੰਗਲਾਤ ਹੇਠ ਲਿਆਉਣ, ਮੋਟਰਾਂ, ਖੇਤਾਂ, ਘਰਾਂ, ਕਲੋਨੀਆਂ ਅਤੇ ਪਿੰਡਾਂ-ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ’ਤੇ ਰੁੱਖ ਲਾਉਣ ਅਤੇ ਉਨਾਂ ਨੂੰ ਬਚਾਉਣ, ਮਿੱਟੀ ਦੀ ਸਿਹਤ ’ਚ ਸੁਧਾਰ, ਖੇਤਾਂ ਅਤੇ ਭੋਜਨ ’ਚ ਰਸਾਇਣਾਂ ਘਟਾਉਣ, ਰਾਜ ’ਚ ਠੋਸ ਰਹਿੰਦ-ਖੂੰਹਦ ਪ੍ਰਬੰਧਨ, ਪਲਾਸਟਿਕ ਰਹਿੰਦ-ਖੂੰਹਦ ਪ੍ਰਬੰਧਨ, ਨਿਰਮਾਣ ਅਤੇ ਢਾਹੁਣ ਵਾਲੇ ਰਹਿੰਦ-ਖੂੰਹਦ ਪ੍ਰਬੰਧਨ, ਪੰਜਾਬ ਦੀ ਉਦਯੋਗਿਕ ਅਤੇ ਖੇਤੀ ਨੀਤੀ ਦੇ ਵਾਤਾਵਰਨ ਨਾਲ ਸਬੰਧਤ ਪਹਿਲੂਆਂ, ਰਾਜ ’ਚ ਹਵਾ ਦੀ ਗੁਣਵੱਤਾ ਸੁਧਾਰਨ, ਆਵਾਜ਼ ਪ੍ਰਦੂਸ਼ਣ ਨੂੰ ਘਟਾਉਣ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਅਯੋਗਤਾ ਅਤੇ ਲੋੜੀਂਦੇ ਹੱਲ, ਖੇਤੀ ਅਤੇ ਹੋਰ ਸੈਕਟਰਾਂ ’ਚ ਦਿੱਤੀ ਜਾ ਰਹੀ ਸਬਸਿਡੀ ਨੂੰ ਵਾਤਾਵਰਣ ਨਾਲ ਸਬੰਧਤ ਸ਼ਰਤਾਂ ਨਾਲ ਜੋੜਨ ਬਾਰੇ ਵਿਧਾਨ ਸਭਾ ’ਚ ਚਰਚਾ ਕਰਕੇ ਨੀਤੀਆਂ ਦਾ ਨਿਰਮਾਣ ਕਰਨ ਅਤੇ ਉਨਾਂ ਨੀਤੀਆਂ ਨੂੰ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ’ਚ ਲਾਗੂ ਕਰਨ ਦੀ ਮੰਗ ਕੀਤੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਫਦ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਵਿਧਾਨ ਸਭਾ ’ਚ ਵਾਤਾਵਰਣ ਨਾਲ ਸਬੰਧਤ ਸਾਰੇ ਮੁੱਦਿਆਂ ’ਤੇ ਬਹਿਸ ਕਰਵਾਈ ਜਾਵੇਗੀ ਅਤੇ ਹਾਈ ਪਾਵਰ ਵਿਧਾਨ ਸਭਾ ਕਮੇਟੀ ਬਣਾਉਣ ’ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਵਫਦ ’ਚ ਗਿਆਨੀ ਕੇਵਲ ਸਿੰਘ, ਕਾਹਨ ਸਿੰਘ ਪੰਨੂੰ, ਜਸਕੀਰਤ ਸਿੰਘ ਲੁਧਿਆਣਾ, ਉਮੇਂਦਰ ਦੱਤ, ਐਡਵੋਕੇਟ ਜਸਵਿੰਦਰ ਸਿੰਘ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਡਾ. ਗੁਰਚਰਨ ਸਿੰਘ ਨੂਰਪੁਰ, ਮਹਿੰਦਰਪਾਲ ਲੂੰਬਾ ਮੋਗਾ, ਗੁਰਬਿੰਦਰ ਸਿੰਘ ਬਾਜਵਾ, ਡਾ. ਮਨਜੀਤ ਜੌੜਾ, ਸੁਖਵਿੰਦਰ ਸਿੰਘ ਬੱਬੂ, ਖੁਸ਼ਹਾਲ ਸਿੰਘ, ਮੁਖਤਿਆਰ ਸਿੰਘ ਆਦਿ ਵੀ ਸ਼ਾਮਲ ਸਨ।

Related posts

ਘੁੰਮਣ-ਫਿਰਨ ਵਾਲਿਆਂ ਲਈ ਖੁਸ਼ਖਬਰੀ! ਸਿਰਫ 30 ਹਜ਼ਾਰ ‘ਚ ਭਾਰਤ ਦੀ ਗੇੜੀ, 17 ਜੁਲਾਈ ਨੂੰ ਚੱਲੇਗੀ ਸਪੈਸ਼ਟ ਟ੍ਰੇਨ

punjabdiary

Breaking- ਅੱਜ ਥਰਮਲ ਪਲਾਂਟ ਪਹੁੰਚੇਗੀ ਕੋਲੇ ਨਾਲ ਭਰੀ ਹੋਈ ਮਾਲ ਗੱਡੀ – ਮੁੱਖ ਮੰਤਰੀ ਕਰਨਗੇ ਸਵਾਗਤ

punjabdiary

Breaking- ਖੇਡਾਂ ਵਤਨ ਪੰਜਾਬ ਦੀਆਂ 2022, 12 ਤੋਂ 18 ਸਤੰਬਰ ਨੂੰ ਹੋਣਗੇ ਜਿਲਾ ਪੱਧਰੀ ਖੇਡ ਮੁਕਾਬਲੇ- ਡਾ. ਰੂਹੀ ਦੁੱਗ

punjabdiary

Leave a Comment